Apr 05
ਮਨੀ ਲਾਂਡਰਿੰਗ ਮਾਮਲੇ ‘ਚ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ‘ਚ ਹੀ ਰਹਿਣਗੇ
Apr 05, 2023 7:24 pm
ਮਨੀ ਲਾਂਡ੍ਰਿੰਗ ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ ਦੀ ਮਿਆਦ ਬੁੱਧਵਾਰ ਨੂੰ 17 ਅਪ੍ਰੈਲ ਤੱਕ...
ਵਿਰੋਧੀ ਪਾਰਟੀਆਂ ਨੂੰ ਸੁਪਰੀਮ ਕੋਰਟ ਦਾ ਝਟਕਾ!CBI ਤੇ ਈਡੀ ਦੇ ਐਕਸ਼ਨ ਵਾਲੀ ਪਟੀਸ਼ਨ ਕੀਤੀ ਖਾਰਜ
Apr 05, 2023 7:04 pm
ਸੁਪਰੀਮ ਕੋਰਟ ਨੇ ਕੇਂਦਰੀ ਏਜੰਸੀਆਂ ਦੇ ਗਲਤ ਇਸਤੇਮਾਲ ਦਾ ਦੋਸ਼ ਲਗਾਉਣ ਵਾਲੀਆਂ 14 ਪਾਰਟੀਆਂ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਬਾਅਦ ਖਾਰਜ...
ਗੈਂਗਸਟਰ ਦੀਪਕ ਬਾਕਸਰ 8 ਦਿਨਾਂ ਦੀ ਪੁਲਿਸ ਹਿਰਾਸਤ ‘ਚ, ਮੈਕਸੀਕੋ ਤੋਂ ਫੜ ਕੇ ਲਿਆਂਦਾ ਗਿਆ ਹੈ ਭਾਰਤ
Apr 05, 2023 5:20 pm
ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਦੀਪਕ ਬਾਕਸਰ ਦੀ 8 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦੀਪਕ ਬਾਕਸਰ ਨੂੰ ਸੁਰੱਖਿਆ ਕਾਰਨਾਂ ਤੋਂ...
ਕਰਨਾਟਕ ਵਿਚ ਹਿੰਦੂ ਲੜਕੀ ਨਾਲ ਗੱਲ ਕਰਨ ‘ਤੇ ਮੁਸਲਿਮ ਨੌਜਵਾਨ ਦੀ ਮਾਰਕੁੱਟ
Apr 05, 2023 5:01 pm
ਦੇਸ਼ ਵਿਚ ਆਏ ਦਿਨ ਫਿਰਕੂ ਮਾਮਲਿਆਂ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦਰਮਿਆਨ ਬਜਰੰਗ ਦਲ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ।...
20 ਮਈ ਤੋਂ ਸ਼ਰਧਾਲੂਆਂ ਲਈ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਕਪਾਟ, 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ
Apr 05, 2023 4:48 pm
ਉਤਰਾਖੰਡ ਦੇ ਚਮੋਲੀ ਵਿਚ ਸਥਿਤ ਵਿਸ਼ਵ ਦੇ ਸਭ ਤੋਂ ਉਚਾਈ ‘ਤੇ ਬਣੇ ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੀ ਯਾਤਰਾ ਆਉਣ ਵਾਲੀ 20 ਮਈ...
ਚੇਨਈ ‘ਚ ਵੱਡਾ ਹਾਦਸਾ, ਧਾਰਮਿਕ ਪੂਜਾ ਦੌਰਾਨ ਮੰਦਰ ਦੇ ਤਲਾਬ ‘ਚ ਡੁੱਬੇ 5 ਪੁਜਾਰੀ
Apr 05, 2023 3:51 pm
ਚੇਨਈ ਦੇ ਇੱਕ ਮੰਦਰ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਮੰਦਰ ਦੀ ਪਾਣੀ ਵਾਲੀ ਟੈਂਕੀ ਵਿੱਚ ਡੁੱਬਣ ਨਾਲ ਪੰਜ ਲੋਕਾਂ ਦੀ ਮੌਤ...
ਵਿਆਹੀ ਔਰਤ ਨਾਲ ਪਿਆਰ ਕਰਨ ਦੀ ਸਜ਼ਾ ਮਿਲੀ ਮੁੰਡੇ ਦੇ ਵੱਡੇ ਭਰਾ ਨੂੰ, ਜਿਊਂਦਾ ਸਾੜਿਆ
Apr 05, 2023 2:00 pm
ਆਂਧਰਾ ਪ੍ਰਦੇਸ਼ ਦੇ ਚਿਤੂਰ ‘ਚ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਕਾਰ ਅੰਦਰ ਜਿਊਂਦਾ ਸਾੜ ਦਿੱਤਾ। ਮ੍ਰਿਤਕ ਦੇ ਛੋਟੇ ਭਰਾ ਦਾ ਵਿਆਹੁਤਾ ਔਰਤ...
‘ਤਾਜ ਮਹਿਲ ਤੇ ਕੁਤੁਬ ਮੀਨਾਰ ਦੀ ਥਾਂ ਬਣਾਏ ਜਾਣ ਵਿਸ਼ਾਲ ਮੰਦਰ’, BJP ਵਿਧਾਇਕ ਦੀ PM ਨੂੰ ਅਪੀਲ
Apr 05, 2023 10:11 am
ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ ਸੋਧੇ ਗਏ ਸਿਲੇਬਸ ਵਿੱਚ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ...
ਪੰਜਾਬ ‘ਚ ਨਾਜਾਇਜ਼ ਸ਼ਰਾਬ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਜੇ ਭੱਠੀ ਮਿਲੀ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ’
Apr 05, 2023 9:33 am
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰ-ਕਾਨੂੰਨੀ ਡਿਸਟਿਲਰੀਆਂ ਦੇ ਨਿਰਮਾਣ, ਵਿਕਰੀ ਅਤੇ ਸੰਚਾਲਨ ‘ਤੇ ਰੋਕ ਲਗਾਉਣ ਦੇ ਹੁਕਮ ਦਿੱਤੇ...
IPL 2023 : ਗੁਜਰਾਤ ਦੀ ਦਿੱਲੀ ‘ਤੇ ਲਗਾਤਾਰ ਦੂਜੀ ਜਿੱਤ, 6 ਵਿਕਟਾਂ ਨਾਲ ਹਰਾਇਆ
Apr 04, 2023 11:57 pm
ਡਿਫੇਂਡਿੰਗ ਚੈਂਪੀਅਨ ਗੁਜਰਾਤ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ‘ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਦੇ 16ਵੇਂ...
ਖਾਣਾ ਖਾਂਦੇ ਸਮੇਂ ਗਾਹਕ ਨਹੀਂ ਦੇਖ ਸਕਦੇ ਮੋਬਾਈਲ ਫੋਨ, ਰੈਸਟੋਰੈਂਟ ਨੇ ਲਗਾ ਦਿੱਤਾ ਬੈਨ
Apr 04, 2023 11:22 pm
ਘੱਟ ਉਮਰ ਤੋਂ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਖਾਣਾ ਖਾਂਦੇ ਸਮੇਂ ਟੀਵੀ ਨਹੀਂ ਦੇਖਣਾ ਚਾਹੀਦਾ। ਪੂਰਾ ਧਿਆਨ ਖਾਣੇ ‘ਤੇ ਲੱਗਾ ਹੋਣਾ...
ਰੂਸ ਨੂੰ ਝਟਕਾ! ਨਾਟੋ ਦਾ ਨਵਾਂ ਮੈਂਬਰ ਬਣਿਆ ਫਿਨਲੈਂਡ, ਹੁਣ ਇਸ ਮਿਲਟਰੀ ਅਲਾਇੰਸ ‘ਚ 31 ਦੇਸ਼
Apr 04, 2023 11:04 pm
ਫਿਨਲੈਂਡ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਮਿਲਟਰੀ ਅਲਾਇੰਸ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼...
ਹੋਮ ਥੀਏਟਰ ‘ਚ ਬੰਬ ਲਗਾਕੇ ਐਕਸ ਗਰਲਫ੍ਰੈਂਡ ਦੇ ਵਿਆਹ ਵਿਚ ਦਿੱਤਾ ਤੋਹਫਾ, ਧਮਾਕੇ ‘ਚ ਦੁਲਹੇ ਸਣੇ 2 ਦੀ ਮੌ.ਤ
Apr 04, 2023 9:35 pm
ਛੱਤੀਸਗੜ੍ਹ ਵਿਚ ਇਕ ਸ਼ਖਸ ਨੇ ਹੋਮ ਥੀਏਟਰ ਵਿਚ ਵਿਸਫੋਟਕ ਰੱਖ ਕੇ ਸਾਬਕਾ ਪ੍ਰੇਮਿਕਾ ਦੇ ਵਿਆਹ ਵਿਚ ਹੋਮ ਥੀਏਟਰ ਤੋਹਫੇ ਵਿਚ ਦੇ ਦਿੱਤਾ। ਬਾਅਦ...
ਅਤੀਕ ਤੇ ਮੁਖਤਾਰ ਨੂੰ ਲੈ ਕੇ ਲਾਪ੍ਰਵਾਹੀ ‘ਤੇ ਐਕਸ਼ਨ, ਯੂਪੀ ਦੀਆਂ 3 ਜੇਲ੍ਹਾਂ ਦੇ ਸੁਪਰੀਡੈਂਟ ਸਸਪੈਂਡ
Apr 04, 2023 6:34 pm
ਉੱਤਰ ਪ੍ਰਦੇਸ਼ ਵਿਚ ਜੇਲ੍ਹ ਵਿਚ ਬੰਦ ਮਾਫੀਆ ਨੂੰ ਲੈ ਕੇ ਸ਼ਿਕੰਜਾ ਕੱਸਣ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਨੂੰ ਲੈ ਕੇ ਜੇਲ੍ਹ ਸੁਪਰਡੈਂਟਾਂ...
CM ਗਹਿਲੋਤ ਤੇ ਸਾਬਕਾ ਸੀਐੱਮ ਵਸੁੰਧਰਾ ਰਾਜੇ ਆਏ ਕੋਰੋਨਾ ਪਾਜੀਟਿਵ, ਟਵੀਟ ਕਰ ਦਿੱਤੀ ਜਾਣਕਾਰੀ
Apr 04, 2023 5:23 pm
ਰਾਜਸਥਾਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਕੇਸ ਵਧਣ ਲੱਗੇ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਇਕ ਵਾਰ ਫਿਰ ਕੋਰੋਨਾ ਪਾਜੀਟਿਵ ਪਾਏ ਗਏ ਹਨ।...
ਭੂਟਾਨ ਦੇ ਰਾਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਹੋਈ ਚਰਚਾ
Apr 04, 2023 4:17 pm
ਭੂਟਾਨ ਦੇ ਤੀਜੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੱਕ ਨੇ ਅੱਜ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਸਿੱਕਮ ‘ਚ ਆਇਆ ਬਰਫ਼ੀਲਾ ਤੂਫ਼ਾਨ, 6 ਸੈਲਾਨੀਆਂ ਦੀ ਮੌਤ, 150 ਦੇ ਫ਼ਸੇ ਹੋਣ ਦਾ ਖਦਸ਼ਾ
Apr 04, 2023 4:02 pm
ਪੂਰਬੀ ਸਿੱਕਿਮ ਦੇ ਨਾਥੁਲਾ ‘ਚ ਸੋਮਗੋ ਝੀਲ ਨੇੜੇ ਬਰਫੀਲਾ ਤੂਫਾਨ ਆਇਆ ਹੈ। ਇਸ ਵਿੱਚ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। 6...
ਜੰਮੂ-ਕਸ਼ਮੀਰ ਮਗਰੋਂ ਹੁਣ ਦੇਸ਼ ਦੇ ਇਸ ਸੂਬੇ ਤੋਂ ਨਿਕਲਿਆ ਖਜ਼ਾਨਾ, ਮਿਲੇ 15 ਦੁਰਲੱਭ ਤੱਤ
Apr 04, 2023 3:24 pm
ਜੰਮੂ-ਕਸ਼ਮੀਰ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਦੀ ਧਰਤੀ ਤੋਂ ਵੀ ਖਜ਼ਾਨਾ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਗਿਆਨੀਆਂ ਨੂੰ ਦੱਖਣੀ...
ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਬਦਲੇ ਨਾਂ, ਭਾਰਤ ਨੇ ਦਿੱਤਾ ਕਰਾਰਾ ਜਵਾਬ
Apr 04, 2023 2:55 pm
ਚੀਨ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕਰਨ ਦੀ ਸਮੇਂ-ਸਮੇਂ ‘ਤੇ ਅਸਫਲ ਕੋਸ਼ਿਸ਼ ਕਰਦਾ ਰਹਿੰਦਾ ਹੈ। ਚੀਨ ਨੇ ਇੱਕ ਵਾਰ ਫਿਰ ਆਪਣੇ ਨਕਸ਼ੇ...
ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦਰਮਿਆਨ SII ਨੇ ਸਰਕਾਰ ਤੋਂ ਕੀਤੀ ਇਹ ਮੰਗ
Apr 04, 2023 1:43 pm
ਦਿੱਲੀ ਤੋਂ ਮਹਾਰਾਸ਼ਟਰ ਤੱਕ ਅਤੇ ਝਾਰਖੰਡ ਤੋਂ ਛੱਤੀਸਗੜ੍ਹ ਤੱਕ, ਪੂਰੇ ਦੇਸ਼ ਵਿੱਚ ਕੋਰੋਨਾ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਦੋ ਦਿਨ...
ਦੇਸ਼ ਭਰ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਾਲੇ ਤਸਕਰ ਨੂੰ ਇੰਦੌਰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ
Apr 04, 2023 1:08 pm
ਇੰਦੌਰ ਕ੍ਰਾਈਮ ਬ੍ਰਾਂਚ ਨੇ ਇਕ ਅਜਿਹੇ ਸਿਕਲੀਗਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਥਿਆਰ ਬਣਾ ਕੇ ਦੇਸ਼ ਭਰ ‘ਚ ਸਪਲਾਈ ਕਰਦਾ ਸੀ। ਪੁਲਿਸ...
ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖਿਲਾਫ ਮੁੰਬਈ ‘ਚ ਸ਼ਿਕਾਇਤ, ਵਿਵਾਦਿਤ ਬਿਆਨ ‘ਤੇ FIR ਦੀ ਮੰਗ
Apr 04, 2023 11:56 am
ਬਾਗੇਸ਼ਵਰ ਧਾਮ ਦੇ ਆਚਾਰੀਆ ਧੀਰੇਂਦਰ ਸ਼ਾਸਤਰੀ ਵੱਲੋਂ ਸ਼ਿਰਡੀ ਦੇ ਸਾਈਂ ਬਾਬਾ ‘ਤੇ ਦਿੱਤੇ ਬਿਆਨ ਨੂੰ ਲੈ ਕੇ ਮੁੰਬਈ ਪੁਲਿਸ ਕੋਲ...
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਪਾਣੀਪਤ ‘ਚ ਮਹਾਵੀਰ ਜਯੰਤੀ ਪ੍ਰੋਗਰਾਮ ‘ਚ ਹੋਣਗੇ ਸ਼ਾਮਲ
Apr 04, 2023 11:23 am
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੰਗਲਵਾਰ ਨੂੰ ਹਰਿਆਣਾ ਦੇ ਪਾਣੀਪਤ ਪਹੁੰਚਣਗੇ। ਇਸ ਦੌਰਾਨ ਉਹ ਪਾਣੀਪਤ ਦੇ ਟੀਡੀਆਈ ਸਿਟੀ ਵਿੱਚ...
5 ਸਾਲ ਦੀ ਬੱਚੀ ਨੇ ਕੀਤਾ ਮਾਂ ਨੂੰ ‘ਕੰਗਾਲ’, 2.47 ਲੱਖ ਰੁਪਏ ਦੇ ਖਿਡੌਣਿਆਂ ਦਾ ਦਿੱਤਾ ਆਰਡਰ
Apr 03, 2023 11:57 pm
ਆਨਲਾਈਨ ਡਲਿਵਰੀ ਸੁਵਿਧਾ ਸਹੂਲਤ ਦੇ ਨਾਲ ਮੁਸੀਬਤ ਵੀ ਹੈ। ਖਾਸ ਕਰਕੇ ਜੇਕਰ ਤੁਹਾਡੇ ਘਰ ਵਿਚ ਬੱਚੇ ਹੋਣ ਕਿਉਂਕਿ ਮੋਬਾਈਲ ਅਕਸਰ ਉਨ੍ਹਾਂ ਦੇ...
1971 ‘ਚ ਇਸ ਕੀਮਤ ‘ਤੇ ਮਿਲਦਾ ਸੀ ਮਸਾਲਾ ਡੋਸਾ ਤੇ ਕੌਫੀ, ਵਾਇਰਲ ਹੋਇਆ ਪੁਰਾਣਾ ਬਿੱਲ
Apr 03, 2023 11:45 pm
ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਪੁਰਾਣੇ ਵਿਆਹ ਦੇ ਕਾਰਡ ਤੋਂ ਲੈ ਕੇ ਪੁਰਾਣੇ ਗੱਡੀਆਂ ਦੇ ਬਿੱਲ ਤੱਕ ਕਈ ਤਰ੍ਹਾਂ ਦੇ ਬਿੱਲ ਲੋਕਾਂ ਦਾ...
ਨਾਸਾ ਨੇ ਚੰਦਰਮਾ ਦਾ ਚੱਕਰ ਲਗਾਉਣ ਲਈ ਚੁਣੇ ਗਏ ਇਹ ਚਾਰ ਪੁਲਾੜ ਯਾਤਰੀ, ਅਗਲੇ ਸਾਲ ਲਾਂਚਿੰਗ
Apr 03, 2023 11:41 pm
ਨਾਸਾ ਨੇ ਆਰਟੇਮਿਸ II ਮਿਸ਼ਨ ਲਈ ਚਾਰ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ। ਇਹ ਪੁਲਾੜ ਯਾਤਰੀ ਚੰਦਰਮਾ ਦੇ ਦੁਆਲੇ ਚੱਕਰ ਲਗਾਉਣ ਤੋਂ ਬਾਅਦ...
UPI ਪੇਮੈਂਟ ‘ਤੇ ਲੱਗ ਸਕਦੈ 0.3 ਫੀਸਦੀ ਚਾਰਜ, ਸਿਫਾਰਸ਼ ਦੇ ਬਾਅਦ ਹੁਣ ਸਰਕਾਰ ਦੇ ਹੱਥ ‘ਚ ਫੈਸਲਾ
Apr 03, 2023 10:59 pm
ਯੂਪੀਆਈ ‘ਤੇ ਹੁਣੇ ਜਿਹੇ ਚਾਰਜ ਲਗਾਉਣ ਨੂੰ ਲੈ ਕੇ ਵੱਡੇ ਉਪਭੋਗਤਾਵਾਂ ਵਿਚ ਕਾਫੀ ਸ਼ੰਕਾ ਸੀ। ਹਾਲਾਂਕਿ ਇਸ ਦੇ ਬਾਅਦ NPCI ਨੇ ਸਾਫ ਕਰ ਦਿੱਤਾ...
ਦਵਾਈਆਂ ਮਹਿੰਗੀ ਹੋਣ ‘ਤੇ ਸਿਹਤ ਮੰਤਰਾਲੇ ਦੀ ਸਫਾਈ, ਕਿਹਾ-‘ਰੇਟ ਵਧੇ ਨਹੀਂ ਸਗੋਂ 6 ਫੀਸਦੀ ਤੱਕ ਘਟੇ ਹਨ’
Apr 03, 2023 7:49 pm
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗ ਚੁੱਕਾ ਹੈ। ਲੋਕਾਂ ਨੂੰ ਹੁਣ ਕਈ ਜ਼ਰੂਰੀ ਦਵਾਈਆਂ ਲਈ ਜ਼ਿਆਦਾ ਪੈਸੇ ਖਰਚ ਕਰਨੇ...
ਨਿਓਸ ਏਅਰਲਾਈਨਸ ਦੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਕੈਨੇਡਾ ਫਲਾਈਟ, 21 ਘੰਟੇ ‘ਚ ਸਫਰ ਕਰੇਗੀ ਪੂਰਾ
Apr 03, 2023 6:41 pm
ਨਿਓਸ ਏਅਰਲਾਈਨਸ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਵਿਚ ਉਡਾਣ ਸ਼ੁਰੂ ਕਰ ਰਹੀ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ...
ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, 17 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਗੇ ਸਾਬਕਾ ਡਿਪਟੀ CM
Apr 03, 2023 6:18 pm
ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਪ ਨੇਤਾ ਤੇ ਸਾਬਕਾ ਡਿਪਟੀ ਸੀਐੱਮ ਸਿਸੋਦੀਆ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ...
ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ, ਮਾਨਹਾਨੀ ਕੇਸ ‘ਚ ਹੁਣ 13 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
Apr 03, 2023 5:05 pm
ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੂਰਤ ਦੀ ਸੈਸ਼ਨਸ ਕੋਰਟ ਵਿਚ ਚੁਣੌਤੀ ਦਿੱਤੀ ਹੈ। ਰਾਹੁਲ ਗਾਂਧੀ ਨੂੰ ਸੂਰਤ...
CBI ਨੂੰ ਰੁਕਣ ਦੀ ਲੋੜ ਨਹੀਂ, ਕੋਈ ਵੀ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਣਾ ਚਾਹੀਦਾ: PM ਮੋਦੀ
Apr 03, 2023 3:40 pm
ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ CBI ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ਦੇ ਡਾਇਮੰਡ ਜੁਬਲੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ...
Covid-19 ਸੰਕਰਮਿਤ ਦੇਸ਼ਾਂ ਦੀ ਸੂਚੀ ‘ਚ ਟਾਪ-5 ‘ਤੇ ਪਹੁੰਚਿਆ ਭਾਰਤ, 24 ਘੰਟਿਆਂ ‘ਚ 3,641 ਲੋਕ ਪਾਜ਼ੇਟਿਵ
Apr 03, 2023 3:24 pm
ਕੋਰੋਨਾ ਨਾਲ ਜੁੜੀ ਬੁਰੀ ਖਬਰ ਆਹਮਣੇ ਆ ਰਹੀ ਹੈ। ਭਾਰਤ ਇੱਕ ਵਾਰ ਫਿਰ ਦੁਨੀਆ ਦੇ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ...
‘ਰੇਲ ਯਾਤਰਾ ‘ਚ ਬਜ਼ੁਰਗਾਂ ਨੂੰ ਦਿੱਤੀ ਛੋਟ ਕਰੋ ਬਹਾਲ’, ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
Apr 03, 2023 1:57 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬਜ਼ੁਰਗਾਂ ਦੇ ਲਈ ਰੇਲਵੇ ਦੇ ਕਿਰਾਏ ਵਿੱਚ...
ਕਾਲਜ ਫੈਸਟ ‘ਚ ਵਿਦਿਆਰਥਣਾਂ ਨਾਲ ਛੇੜਛਾੜ ‘ਤੇ DCW ਸਖਤ, ਦਿੱਲੀ ਯੂਨੀਵਰਸਿਟੀ ਨੂੰ ਭੇਜਿਆ ਸੰਮਨ
Apr 03, 2023 1:48 pm
ਦਿੱਲੀ ਮਹਿਲਾ ਕਮਿਸ਼ਨ ਨੇ ਕਾਲਜ ਫੈਸਟ ਦੌਰਾਨ ਵਿਦਿਆਰਥਣਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਨੇ...
1 ਲੱਖ 95 ਹਜ਼ਾਰ ਕੋਰੋਨਾ ਵੈਕਸੀਨ ਦੀ ਮਿਆਦ ਹੋਈ ਖਤਮ, ਗਰਮ ਪਾਣੀ ‘ਚ ਉਬਾਲ ਕੇ ਜ਼ਮੀਨ ‘ਚ ਦੱਬਿਆ
Apr 03, 2023 1:15 pm
ਝਾਰਖੰਡ ਵਿੱਚ ਦੇਵਘਰ ਸਿਵਲ ਸਰਜਨ ਦਫ਼ਤਰ ਦੇ ਵਿੱਚ ਅੱਜ ਅਣਵਰਤੇ ਕੋਰੋਨਾ ਵੈਕਸੀਨ ਦੇ ਟੀਕੇ ਨਸ਼ਟ ਕਰ ਦਿੱਤੇ ਗਏ ਹੈ। ਟੀਕਿਆਂ ਦੀ ਗਿਣਤੀ 19...
ਕੇਰਲ: ਚੱਲਦੀ ਟਰੇਨ ‘ਚ ਵਿਅਕਤੀ ਨੇ ਲਈ 3 ਲੋਕਾਂ ਦੀ ਜਾਨ, ਪੁਲਿਸ ਨੇ ਮਾਮਲਾ ਕੀਤਾ ਦਰਜ
Apr 03, 2023 11:56 am
ਕੇਰਲ ਦੇ ਕੋਝੀਕੋਡ ਵਿੱਚ ਇੱਕ ਦਿਲ ਦਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਝੀਕੋਡ ਵਿੱਚ ਐਤਵਾਰ ਨੂੰ ਇੱਕ ਵਿਅਕਤੀ ਨੇ ਐਕਸਪ੍ਰੈਸ ਟਰੇਨ...
ਹਰਿਆਣਾ ਰੋਡਵੇਜ਼ ਨੇ ਬਜ਼ੁਰਗਾਂ ਨੂੰ ਦਿੱਤੀ ਰਾਹਤ: ਹੁਣ ਬੱਸਾਂ ‘ਚ ਦੇਣਾ ਪਵੇਗਾ ਅੱਧਾ ਕਿਰਾਇਆ
Apr 03, 2023 11:17 am
ਹਰਿਆਣਾ ਦੀਆਂ ਰੋਡਵੇਜ਼ ਬੱਸਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 50 ਫੀਸਦੀ ਤੱਕ ਦੀ ਛੋਟ ਮਿਲੇਗੀ। ਚਾਹੇ ਉਹ ਪ੍ਰਾਈਵੇਟ ਜਾਂ...
ਗਲੋਬਲ ਲੀਡਰ ਅਪਰੂਵਲ ਰੇਟਿੰਗ ‘ਚ PM ਮੋਦੀ ਦੁਨੀਆ ਦੇ ਸਭ ਤੋਂ ਮਨਪਸੰਦ ਨੇਤਾ, ਬਾਇਡੇਨ ਤੇ ਸੂਨਕ ਨੂੰ ਛੱਡਿਆ ਪਿੱਛੇ
Apr 02, 2023 11:57 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਵਜੋਂ ਉਭਰੇ ਹਨ। ਇਸ ਲੜੀ ਵਿਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ...
ਵਿਸ਼ਵ ਰਿਕਾਰਡ ਬਣਾਉਣ ਲਈ ਬਰਫ ਨਾਲ ਢਕੇ ਜਵਾਲਾਮੁਖੀ ਦੇ ਉਪਰ ਰਹਿ ਰਹੀ ਹੈ ਮੈਕਸੀਕੋ ਦੀ ਮਹਿਲਾ
Apr 02, 2023 11:49 pm
ਜੇਕਰ ਇਕ ਮਹਿਲਾ ਦਿਲ ਵਿਚ ਕੁਝ ਕਰਨ ਦੀ ਠਾਣ ਲਵੇ ਤਾਂ ਫਿਰ ਉਸ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਆਤਮਬਲ ਤੇ ਦ੍ਰਿੜ੍ਹ ਸੰਕਲਪ ਦੇ ਬਲ ‘ਤੇ...
ਸੋਨੇ ਦੀ ਖਾਨ ‘ਚੋਂ ਗੋਲਡ ਦੀ ਜਗ੍ਹਾ ਨਿਕਲੇ ਇਨਸਾਨ, ਜਿੰਨੀ ਵਾਰ ਹੋਈ ਖੁਦਾਈ, ਓਨੀ ਵਾਰ ਨਿਕਲਿਆ 1 ਆਦਮੀ
Apr 02, 2023 11:37 pm
ਸੋਸ਼ਲ ਮੀਡੀਆ ਇਕ ਅਜਿਹੀ ਜਗ੍ਹਾ ਜਿਥੇ ਆਏ ਦਿਨ ਕਈ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕੀਤੇ ਜਾਂਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖਣ ਦੇ ਬਾਅਦ ਕਦੇ...
ਨਿਊਯਾਰਕ ‘ਚ ਵਨ ਵਰਲਡ ਟ੍ਰੇਡ ਸੈਂਟਰ ‘ਤੇ ਡਿਗੀ ਬਿਜਲੀ, ਕੈਮਰੇ ‘ਚ ਕੈਦ ਹੋਇਆ ਅਦਭੁੱਤ ਨਜ਼ਾਰਾ
Apr 02, 2023 11:11 pm
ਨਿਊਯਾਰਕ ਵਿਚ ਆਸਮਾਨ ਛੂਹਦੀ ਵਨ ਵਰਲਡ ਟ੍ਰੇਡ ਸੈਂਟਰ ਦੀ ਇਮਾਰਤ ‘ਤੇ ਬਿਜਲੀ ਡਿੱਗਣ ਦਾ ਅਦਭੁੱਤ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ...
4 ਦਿਨ ਤੋਂ ਲਾਪਤਾ 8 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ, ਘਰ ਤੋਂ 200 ਮੀਟਰ ਦੂਰ ਖੰਡਰ ‘ਚ ਮਿਲੀ ਲਾ.ਸ਼
Apr 02, 2023 9:41 pm
ਰਾਜਸਥਾਨ ਤੋਂ 8 ਸਾਲ ਦੀ ਬੱਚੀ ਦੇ 10 ਟੁਕੜੇ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ 4 ਦਿਨ ਤੋਂ ਲਾਪਤਾ ਸੀ। ਘਰ ਤੋਂ...
‘ਨਿਤਿਸ਼ PM ਬਣ ਨਹੀਂ ਸਕਦੇ ਤੇ ਜੇ ਬਣ ਗਏ ਤਾਂ ਤੇਜਸਵੀ ਨੂੰ CM ਬਣਨ ਨਹੀਂ ਦੇਵਾਂਗੇ’ : ਅਮਿਤ ਸ਼ਾਹ
Apr 02, 2023 8:34 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵਾਦਾ ਦੇ ਮੰਚ ਤੋਂ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੇ ਮੇਲ ਨਾਲ ਬਣੀ ਸਰਕਾਰ ‘ਤੇ ਜੰਮ ਕੇ ਵਰ੍ਹੇ।...
ਯੂਪੀ ‘ਚ ਮਰਡਰ ਦੀ ਸਨਸਨੀਖੇਜ ਵਾਰਦਾਤ, ਪਤਨੀ ਦਾ ਕ.ਤਲ ਕਰ ਲਾ.ਸ਼ ਕੋਲ ਸੌਂ ਗਿਆ ਪਤੀ
Apr 02, 2023 7:32 pm
ਯੂਪੀ ਦੇ ਸੋਨਭਦਰ ਵਿਚ ਹੱਤਿਆ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਨਸ਼ੇ ਵਿਚ ਧੁੱਤ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ...
ਪੈਗਾਸਸ ਵਰਗਾ ਨਵਾਂ ਸਾਫਟਵੇਅਰ ਖਰੀਦਣ ਦੀ ਤਿਆਰ ‘ਚ ਕੇਂਦਰ, ਗ੍ਰੀਸ, ਇਜ਼ਰਾਈਲ ਦੀ ਫਰਮ ਲਗਾ ਸਕਦੀ ਬੋਲੀ
Apr 02, 2023 6:48 pm
ਭਾਰਤ ਸਰਕਾਰ ਪੈਗਾਸਸ ਵਰਗਾ ਨਵਾਂ ਸਪਾਈਵੇਅਰ ਤਲਾਸ਼ ਰਹੀ ਹੈ। ਪੈਗਾਸਸ ਅਮਰੀਕੀ ਸਰਕਾਰ ਬਲੈਕਲਿਸਟ ਕਰ ਚੁੱਕੀ ਹੈ ਤੇ ਭਾਰਤ ਵਿਚ ਵੀ ਇਹ...
ਦਰਦਨਾਕ ਹਾਦਸਾ: ਮਸੂਰੀ-ਦੇਹਰਾਦੂਨ ਹਾਈਵੇ ‘ਤੇ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ; 2 ਦੀ ਮੌ.ਤ ਤੇ ਕਈ ਜ਼ਖ਼ਮੀ
Apr 02, 2023 2:26 pm
ਮਸੂਰੀ ਦੇਹਰਾਦੂਨ ਹਾਈਵੇਅ ‘ਤੇ ਐਤਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਇੱਥੇ ਇੱਕ ਰੋਡਵੇਜ਼ ਦੀ ਬੱਸ ਖੱਡ ਵਿੱਚ ਡਿੱਗ ਗਈ...
ਦੇਸ਼ ‘ਚ ਇੱਕ ਹੋਰ ਵਿਦੇਸ਼ੀ ਔਰਤ ਨਾਲ ਬਦਸਲੂਕੀ, ਟੈਂਟ ‘ਚ ਵੜ ਜਿਨਸੀ ਸ਼ੋਸ਼ਣ, ਚੀਕਣ ‘ਤੇ ਮਾਰਿਆ ਚਾਕੂ
Apr 02, 2023 2:07 pm
ਦੇਸ਼ ਵਿੱਚ ਇੱਕ ਹੋਰ ਸੈਲਾਨੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਗੋਆ ਵਿੱਚ ਇੱਕ ਡੱਚ ਸੈਲਾਨੀ ਦੇ ਜਿਨਸੀ ਸ਼ੋਸ਼ਣ ਦੀ...
ਦਿੱਲੀ ਦੇ ਦਵਾਰਕਾ ‘ਚ ਵਕੀਲ ਦੀ ਗੋ.ਲੀ ਮਾਰ ਕੇ ਕੀਤੀ ਹੱ.ਤਿਆ, ਹਮਲਾਵਰ ਮੋਕੇ ਤੋਂ ਫਰਾਰ
Apr 02, 2023 1:13 pm
ਵਕੀਲ ਵਰਿੰਦਰ ਕੁਮਾਰ ਨਰਵਾਲ ਦੀ ਸ਼ਨੀਵਾਰ 1 ਅਪ੍ਰੈਲ ਸ਼ਾਮ ਨੂੰ ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ...
ਸਾਵਧਾਨ! ਕੋਰੋਨਾ ਦੇ ਮਾਮਲਿਆਂ ‘ਚ 28 ਫੀਸਦੀ ਉਛਾਲ, ਐਕਟਿਵ ਕੇਸ 18 ਹਜ਼ਾਰ ਤੋਂ ਪਾਰ
Apr 02, 2023 1:13 pm
ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵੱਧ ਰਹੀ ਹੈ। ਨਿੱਤ ਨਵੇਂ ਮਾਮਲੇ ਰਿਕਾਰਡ ਤੋੜ ਰਹੇ ਹਨ। ਕੇਂਦਰੀ ਸਿਹਤ...
24 ਰਾਜਾਂ ਤੇ 8 ਸ਼ਹਿਰਾਂ ਦੇ 66.9 ਕਰੋੜ ਲੋਕਾਂ ਦਾ ਡਾਟਾ ਚੋਰੀ, ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ
Apr 02, 2023 12:59 pm
ਤੇਲੰਗਾਨਾ ਦੀ ਸਾਈਬਰਾਬਾਦ ਪੁਲਿਸ ਨੇ ਸ਼ਨੀਵਾਰ ਨੂੰ 66.9 ਕਰੋੜ ਲੋਕਾਂ ਅਤੇ ਕੰਪਨੀਆਂ ਦਾ ਡਾਟਾ ਚੋਰੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ...
ਦਿੱਲੀ ਦੀ ਇੱਕ ਔਰਤ ਨੇ ਰਾਹੁਲ ਗਾਂਧੀ ਦੇ ਨਾਂ ਕੀਤਾ ਆਪਣਾ 4 ਮੰਜ਼ਿਲਾ ਘਰ
Apr 02, 2023 11:56 am
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ...
ਹਰਿਆਣਾ ‘ਚ ਤੇਜ਼ੀ ਨਾਲ ਵਧ ਰਿਹਾ ਕੋਰੋਨਾ: 24 ਘੰਟਿਆਂ ‘ਚ 142 ਨਵੇਂ ਮਾਮਲੇ ਆਏ ਸਾਹਮਣੇ
Apr 02, 2023 11:23 am
ਹਰਿਆਣਾ ‘ਚ ਕੋਰੋਨਾ ਸੰਕਰਮਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਸੂਬੇ ‘ਚ 24 ਘੰਟਿਆਂ ‘ਚ ਕੋਰੋਨਾ ਦੇ 142 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ...
ਸੁਖਜਿੰਦਰ ਰੰਧਾਵਾ ਬੋਲੇ- ‘ਕਾਂਗਰਸੀ ਨੂੰ ‘ਕਾਂਗਰਸੀ’ ਹੀ ਮਾਰਦੈ, ਮੈਂ ਇਹ ਨਹੀਂ ਹੋਣ ਦਿਆਂਗਾ’
Apr 02, 2023 11:04 am
ਰਾਜਸਥਾਨ ਕਾਂਗਰਸ ਦੇ ਇੰਚਾਰਜ ਤੇ ਪੰਜਾਬ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ...
‘ਕੁਝ ਲੋਕਾਂ ਨੇ ਮੈਨੂੰ ਮਾਰਨ ਲਈ ਸੁਪਾਰੀ ਦਿੱਤੀ ਹੋਈ ਏ’, ਪੀ.ਐੱਮ. ਮੋਦੀ ਦਾ ਵਿਰੋਧੀਆਂ ‘ਤੇ ਹਮਲਾ
Apr 02, 2023 9:23 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਸਣੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਕੁਝ ਲੋਕਾਂ ਨੇ...
J&K : ਰੰਗ ਲਿਆਈ ਮਾਂ ਦੀ ਮਿਹਨਤ, ਅਨਪੜ੍ਹ ਭਾਈਚਾਰੇ ਦਾ ਪੁੱਤਰ ਬਣਿਆ ਯੂਨੀਵਰਸਿਟੀ ਦਾ ਪਹਿਲਾ ਗ੍ਰੈਜੂਏਟ
Apr 01, 2023 11:24 pm
ਸ਼੍ਰੀਨਗਰ : ਮਾਂ ਆਪਣੇ ਬੱਚਿਆਂ ਦੀ ਵੱਡੀ ਤਾਕਤ ਹੁੰਦੀ ਹੈ। ਆਪਣੇ ਬੱਚਿਆਂ ਨੂੰ ਹਮੇਸ਼ਾ ਅੱਗੇ ਵਧਦਾ ਵੇਖਣਾ ਚਾਹੁੰਦੀ ਹੈ ਤੇ ਇਸ ਲਈ ਹਰ...
ਇਸ ਸਾਲ ਖੂਬ ਝੁਲਸਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਹੀਟ ਵੇਵ ਅਲਰਟ
Apr 01, 2023 9:55 pm
ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਸਾਲ ਗਰਮੀ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ...
ਗਲੋਬਲ ਲੀਡਰ ਅਪਰੂਵਲ ਰੇਟਿੰਗ ‘ਚ PM ਮੋਦੀ ਸਭ ਤੋਂ ਮਨਪਸੰਦ ਲੀਡਰ, 76 ਫੀਸਦੀ ਨਾਲ ਟੌਪ ‘ਤੇ
Apr 01, 2023 9:05 pm
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡਦੇ ਹੋਏ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿੱਚ ਸਿਖਰ ‘ਤੇ ਹਨ।...
ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਾਣਹਾਨੀ ਕੇਸ ‘ਚ ਹਰਿਦੁਆਰ ‘ਚ ਮਾਮਲਾ ਦਰਜ
Apr 01, 2023 7:13 pm
ਉੱਤਰਾਖੰਡ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ...
ਮੁੜ ਦੇਸ਼ ‘ਚ ਪੈਰ ਪਸਾਰ ਰਿਹਾ ਕੋਰੋਨਾ, ਮਿਲੇ 2994 ਨਵੇਂ ਕੇਸ, ਦਿੱਲੀ-ਪੰਜਾਬ ਸਣੇ ਹੋਰ ਰਾਜਾਂ ‘ਚ 9 ਮੌਤਾਂ
Apr 01, 2023 6:29 pm
ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ...
ਦਿੱਲੀ ਏਅਰਪੋਰਟ ‘ਤੇ ਫੁੱਲ ਐਮਰਜੈਂਸੀ ਦਾ ਐਲਾਨ, 1000 ਫੁੱਟ ਦੀ ਉਚਾਈ ‘ਤੇ ਜਹਾਜ਼ ਨਾਲ ਟਕਰਾਇਆ ਪੰਛੀ
Apr 01, 2023 5:12 pm
ਦੁਬਈ ਜਾ ਰਹੀ ਫੇਡਐਕਸ ਫਲਾਈਟ ਦੇ ਟੇਕ-ਆਫ ਤੋਂ ਬਾਅਦ 1000 ਫੁੱਟ ਦੀ ਉਚਾਈ ‘ਤੇ ਪੰਛੀ ਨਾਲ ਟਕਰਾ ਜਾਣ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ...
ਅੱਜ ਤੋਂ ਔਰਤਾਂ ਕਰ ਸਕਦੀਆਂ ਹਨ ਮਹਿਲਾ ਸਨਮਾਨ ਬੱਚਤ ‘ਚ ਨਿਵੇਸ਼, ਨੋਟੀਫਿਕੇਸ਼ਨ ਹੋਇਆ ਜਾਰੀ
Apr 01, 2023 3:00 pm
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2023 ਨੂੰ ਬਜਟ ਪੇਸ਼ ਕਰਦੇ ਹੋਏ ਮਹਿਲਾਵਾਂ ਲਈ ਖਾਸ ਡਿਪਾਜਿਟ ਸਕੀਮ ਦਾ ਐਲਾਨ ਕੀਤਾ ਸੀ। ਹੁਣ...
ਸਾਂਸਦ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ
Apr 01, 2023 12:25 pm
ਮਹਾਰਾਸ਼ਟਰ ਤੋਂ ਰਾਜਸਭਾ ਸਾਂਸਦ ਤੇ ਊਧਮ ਗੁੱਟ ਦੇ ਨੇਤਾ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉੁਨ੍ਹਾਂ...
ਮਨੀਸ਼ ਸਿਸੋਦੀਆ ਨੂੰ ਨਹੀਂ ਮਿਲ ਰਹੀ ਜ਼ਮਾਨਤ, ਰਾਹਤ ਲਈ ਹੁਣ ਹਾਈਕੋਰਟ ਪਹੁੰਚੇਗੀ AAP
Apr 01, 2023 12:19 pm
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ...
ਹਰਿਆਣਾ ‘ਚ ਰਾਮ ਨੌਮੀ ਦੌਰਾਨ ਮਸਜਿਦ ‘ਚ ਲਹਿਰਾਇਆ ਭਗਵਾ ਝੰਡਾ, ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
Apr 01, 2023 11:47 am
ਦੇਸ਼ ਭਰ ‘ਚ ਵੀਰਵਾਰ ਨੂੰ ਰਾਮ ਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਕਈ ਰਾਜਾਂ ਵਿੱਚ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ...
PM Modi 9 ਅਪ੍ਰੈਲ ਨੂੰ ਕਰਨਗੇ ਕਰਨਾਟਕ ਦਾ ਦੌਰਾ, ਇਸ ਵਿਸ਼ੇਸ਼ ਪ੍ਰੋਗਰਾਮ ਦਾ ਕਰਨਗੇ ਉਦਘਾਟਨ
Apr 01, 2023 11:09 am
ਨਰਿੰਦਰ ਮੋਦੀ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਲਗਭਗ ਇੱਕ ਮਹੀਨਾ ਪਹਿਲਾਂ 9 ਅਪ੍ਰੈਲ ਨੂੰ ਕਰਨਾਟਕ ਦਾ ਦੌਰਾ ਕਰ ਸਕਦੇ ਹਨ। ਪੀਐਮ ਮੋਦੀ...
ਮੋਦੀ ਸਰਕਾਰ ਦਾ ਆਮ ਆਦਮੀ ਨੂੰ ਵੱਡਾ ਤੋਹਫਾ, ਸਮਾਲ ਸੇਵਿੰਗਸ ਸਕੀਮਸ ‘ਤੇ ਵਿਆਜ ਵਧਾਇਆ
Mar 31, 2023 10:12 pm
ਹੁਣ ਤੁਹਾਨੂੰ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰਕੇ ਜ਼ਿਆਦਾ ਵਿਆਜ ਮਿਲੇਗਾ। ਦਰਅਸਲ, ਮੋਦੀ ਸਰਕਾਰ ਨੇ ਛੋਟੀਆਂ ਬੱਚਤ...
ਚੱਲਦੀ ਗੱਡੀ ‘ਚ ਰਾਤ ਭਰ ਗੈਂਗਰੇਪ, ਦੋਸਤ ਨਾਲ ਪਾਰਕ ‘ਚ ਬੈਠੀ ਔਰਤ, ਜ਼ਬਰਦਸਤੀ ਚੁੱਕਿਆ
Mar 31, 2023 7:07 pm
ਬੈਂਗਲੁਰੂ ‘ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚਲਦੀ ਕਾਰ ‘ਚ 4 ਲੋਕਾਂ ਨੇ ਔਰਤ ਨਾਲ ਗੈਂਗਰੇਪ ਕੀਤਾ। ਪੁਲਿਸ...
ਬੁਲੰਦਸ਼ਹਿਰ : ਖੇਤ ‘ਚ ਬਣੇ ਮਕਾਨ ‘ਚ ਬਲਾਸਟ ਨਾਲ ਦਹਿਲਿਆ ਪੂਰਾ ਇਲਾਕਾ, 5 ਮੌਤਾਂ, ਦਿਸਿਆ ਖੌਫਨਾਕ ਨਜ਼ਾਰਾ
Mar 31, 2023 6:13 pm
ਬੁਲੰਦਸ਼ਹਿਰ ‘ਚ ਇੱਕ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਇਥੇ ਇਕ ਘਰ ‘ਚ ਹੋਏ ਧਮਾਕੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ...
ਹਰਿਆਣਾ ‘ਚ ਅੱਜ ਰਾਤ ਤੋਂ ਟੋਲ ਹੋਵੇਗਾ ਮਹਿੰਗਾ, 5 ਤੋਂ 20 ਰੁਪਏ ਤੱਕ ਦਾ ਕੀਤਾ ਗਿਆ ਵਾਧਾ
Mar 31, 2023 2:31 pm
ਹਰਿਆਣਾ ਰਾਜ ਵਿੱਚ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਦੁਆਰਾ ਸਥਾਪਤ ਸਾਰੇ ਟੋਲ ਪਲਾਜ਼ਿਆਂ ‘ਤੇ ਨਵੀਂ ਟੋਲ ਦਰਾਂ 1 ਅਪ੍ਰੈਲ ਯਾਨੀ...
CBI ਨੇ ਸਫ਼ਦਰਜੰਗ ਹਸਪਤਾਲ ਦੇ ਨਿਊਰੋਸਰਜਨ ਸਮੇਤ 4 ਨੂੰ ਮਰੀਜ਼ਾਂ ਤੋਂ ਜਬਰੀ ਵਸੂਲੀ ਦੇ ਮਾਮਲੇ ‘ਚ ਕੀਤਾ ਗ੍ਰਿਫ਼ਤਾਰ
Mar 31, 2023 12:26 pm
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਸਫਦਰਜੰਗ ਹਸਪਤਾਲ ਦੇ ਨਿਊਰੋਸਰਜਨ ਮਨੀਸ਼ ਰਾਵਤ ਅਤੇ ਉਸਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ...
ਹਰਿਆਣਾ ‘ਚ ਕੋਵਿਸ਼ੀਲਡ ਵੈਕਸੀਨ ਦਾ ਸਟਾਕ ਹੋਇਆ ਖਤਮ, ਕੇਂਦਰ ਤੋਂ ਮੰਗੀਆਂ 15 ਹਜ਼ਾਰ ਸ਼ੀਸ਼ੀਆਂ
Mar 31, 2023 11:49 am
ਹਰਿਆਣਾ ‘ਚ ਵਧਦੇ ਇਨਫੈਕਸ਼ਨ ਦੇ ਵਿਚਕਾਰ ਕੋਰੋਨਾ ਵੈਕਸੀਨ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸੂਬੇ ਦੇ ਹਸਪਤਾਲਾਂ ਵਿੱਚ ਕੋਵਿਸ਼ੀਲਡ...
ਅੰਬਾਲਾ ‘ਚ CIA-2 ਦੀ ਪੁਲਿਸ ਨੇ ਨਜਾਇਜ਼ ਹਥਿਆਰ ਸਮੇਤ ਇੱਕ ਨੌਜਵਾਨ ਨੂੰ ਕੀਤਾ ਕਾਬੂ
Mar 31, 2023 11:03 am
ਹਰਿਆਣਾ ਦੇ ਅੰਬਾਲਾ ਕੈਂਟ ਵਿੱਚ CIA-2 ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ। ਨੌਜਵਾਨ ਦੇ ਕਬਜ਼ੇ ‘ਚੋਂ ਇਕ...
ਵਿਧਾਨ ਸਭਾ ‘ਚ ਪੋਰਨ ਵੇਖ ਰਹੇ BJP ਵਿਧਾਇਕ ਦਾ ਬਣ ਗਿਆ ਵੀਡੀਓ, ਹੋ ਗਿਆ ਵਾਇਰਲ
Mar 30, 2023 10:52 pm
ਤ੍ਰਿਪੁਰਾ ਦੇ ਭਾਜਪਾ ਵਿਧਾਇਕ ਜਾਦਬ ਲਾਲ ਨਾਥ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਿਧਾਇਕ ‘ਤੇ ਵਿਧਾਨ ਸਭਾ ਸੈਸ਼ਨ...
ਦਿੱਲੀ ‘ਚ ਬਦਲਿਆ ਮੌਸਮ ਦਾ ਮਿਜਾਜ਼, ਦਿਨ ਵੇਲੇ ਹੋ ਗਈ ਰਾਤ, ਤੇਜ਼ ਹਨੇਰੀ ਨਾਲ ਪਿਆ ਮੀਂਹ
Mar 30, 2023 7:50 pm
ਦਿੱਲੀ ਐਨਸੀਆਰ ਵਿੱਚ ਵੀਰਵਾਰ ਨੂੰ ਤੇਜ਼ ਧੁੱਪ ਤੋਂ ਬਾਅਦ ਸ਼ਾਮ ਨੂੰ ਅਚਾਨਕ ਮੌਸਮ ਨੇ ਕਰਵਟ ਲੈ ਲਿਆ। ਕੁਝ ਦੇਰ ਬਾਅਦ ਹੀ ਅਸਮਾਨ ‘ਤੇ...
‘ਰਾਹੁਲ ਦਾ ਸਹਾਰਾ ਨਾ ਹੁੰਦਾ ਤਾਂ ਮੈਂ ਜਿਊਂਦੀ ਨਾ ਹੁੰਦੀ’, ਕੰਨੜ ਅਦਾਕਾਰਾ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ
Mar 30, 2023 7:28 pm
ਅੱਜ ਜਦੋਂ ਰਾਹੁਲ ਗਾਂਧੀ ਆਪਣੇ ਬਿਆਨਾਂ ਨੂੰ ਲੈ ਕੇ ਮੁਸੀਬਤ ਵਿੱਚ ਫਸੇ ਹੋਏ ਹਨ, ਉਸ ਵੇਲੇ ਇੱਕ ਕੰਨੜ ਅਦਾਕਾਰਾ ਨੇ ਰਾਹੁਲ ਦੀ ਤਾਰੀਫ ਕੀਤੀ...
9 ਸਾਲਾਂ ਇੰਸਟਾ ਕੁਈਨ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹਣ ਲਈ ਕਿਹਾ ਤਾਂ ਲੈ ਲਈ ਖੁਦ ਦੀ ਜਾਨ
Mar 30, 2023 6:45 pm
ਤਾਮਿਲਨਾਡੂ ਦੇ ਤਿਰੂਵੱਲੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਸਟਾਗ੍ਰਾਮ ‘ਤੇ ਮਸ਼ਹੂਰ ਇਕ ਮਾਸੂਮ ਬੱਚੀ ਨੇ ਆਪਣੇ ਪਿਤਾ ਤੋਂ...
‘ਮੈਂ ਪੱਪੂ ਵਾਂਗ ਨਹੀਂ…’, ਭਗੌੜਾ ਕਹਿਣ ‘ਤੇ ਭੜਕੇ ਲਲਿਤ ਮੋਦੀ, ਰਾਹੁਲ ਨੂੰ UK ਕੋਰਟ ‘ਚ ਘਸੀਟਣ ਦੀ ਦਿੱਤੀ ਧਮਕੀ
Mar 30, 2023 5:26 pm
ਰਾਹੁਲ ਗਾਂਧੀ ਅਤੇ ਕਾਂਗਰਸ ਆਈਪੀਐਲ ਦੇ ਸਾਬਕਾ ਕਮਿਸ਼ਨਰ ਅਤੇ ਬਾਨੀ ਭਗੌੜੇ ਲਲਿਤ ਮੋਦੀ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਹੁਣ ਲਲਿਤ ਮੋਦੀ...
ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ 1 ਅਪ੍ਰੈਲ ਤੋਂ ਹੋਣਗੀਆਂ ਸਸਤੀਆਂ
Mar 30, 2023 3:57 pm
ਭਾਰਤ ਸਰਕਾਰ ਨੇ ਨੈਸ਼ਨਲ ਰੇਅਰ ਡਿਸੀਜ਼ ਪਾਲਿਸੀ 2021 ਤਹਿਤ ਲਿਸਟਿਡ ਸਾਰੀਆਂ ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇੰਪੋਰਟਿਡ ਦਵਾਈਆਂ ਤੇ ਸਪੈਸ਼ਲ...
ਇੰਦੌਰ ‘ਚ ਰਾਮ ਨੌਮੀ ‘ਤੇ ਭਿਆਨਕ ਹਾਦਸਾ, ਮੰਦਿਰ ਦੀ ਛੱਤ ਡਿੱਗੀ, 25 ਤੋਂ ਵੱਧ ਸ਼ਰਧਾਲੂ ਥੱਲੇ ਦੱਬੇ ਹੋਣ ਦਾ ਖ਼ਦਸ਼ਾ
Mar 30, 2023 3:14 pm
ਇੰਦੌਰ ਵਿਚ ਰਾਮ ਨੌਮੀ ‘ਤੇ ਵੱਡਾ ਹਾਦਸਾ ਹੋ ਗਿਆ। ਇਥੇ ਸਨੇਹ ਨਗਰ ਕੋਲ ਪਟੇਲ ਨਗਰ ਵਿਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੂਲੇਲਾ ਮੰਦਰ ਦੀ ਛੱਤ...
ਦਿੱਲੀ ‘ਚ ਕੋਰੋਨਾ ਨੂੰ ਲੈ ਕੇ ਅਲਰਟ, ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਬੁਲਾਈ ਐਮਰਜੈਂਸੀ ਮੀਟਿੰਗ
Mar 30, 2023 1:27 pm
ਦਿੱਲੀ ਦੇ ਲੋਕ ਕੋਰੋਨਾ ਮਹਾਂਮਾਰੀ ਨੂੰ ਲਗਭਗ ਭੁੱਲ ਚੁੱਕੇ ਸਨ, ਪਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ...
ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਗੈਂਗ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ
Mar 30, 2023 11:52 am
ਸ਼੍ਰੀ ਗੰਗਾਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਮਸ਼ਹੂਰ ਅਪਰਾਧੀਆਂ ਤੇ ਗੈਂਗਸਟਰਾਂ ਵਿਰੁੱਧ ਪ੍ਰਭਾਵੀ ਕਾਰਵਾਈ ਦੇ ਆਧਾਰ ‘ਤੇ 29 ਮਾਰਚ 2023...
ਹਿਮਾਚਲ ‘ਚ 1 ਅਪ੍ਰੈਲ ਤੋਂ ਪੈਰਾਸੀਟਾਮੋਲ ਸਮੇਤ ਇਹ ਦਵਾਈਆਂ ਹੋਣਗੀਆਂ ਮਹਿੰਗੀਆਂ
Mar 30, 2023 11:47 am
ਹਿਮਾਚਲ ‘ਚ ਦਵਾਈਆਂ ਮਹਿੰਗੀਆਂ ਹੋ ਗਈਆਂ ਹਨ। ਨਵੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਦੇਸ਼ ਭਰ ‘ਚ ਦਵਾਈਆਂ ਦੀਆਂ ਕੀਮਤਾਂ ‘ਚ 10...
ਮੌਸਮ ਵਿਭਾਗ ਨੇ ਦਿੱਲੀ-NCR ਸਮੇਤ ਇਨ੍ਹਾਂ ਸੂਬਿਆਂ ‘ਚ ਤਿੰਨ ਦਿਨ ਮੀਂਹ ਪੈਣ ਦੀ ਜਤਾਈ ਸੰਭਾਵਨਾ
Mar 30, 2023 10:58 am
ਦਿੱਲੀ-NCR ਸਮੇਤ ਉੱਤਰੀ ਭਾਰਤ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਬੁੱਧਵਾਰ ਦੀ ਸ਼ਾਮ ਨੂੰ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਪਿਆ।...
PM ਮੋਦੀ ਨੇ ਰਾਮ ਨੌਮੀ ਦੇ ਸ਼ੁਭ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਦੇਖੋ ਕੀ ਕਿਹਾ
Mar 30, 2023 10:21 am
ਰਾਮ ਨੌਮੀ ਦਾ ਪਵਿੱਤਰ ਤਿਉਹਾਰ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ...
ਅਜਿਹਾ ਸਟੇਸ਼ਨ ਜਿਸ ਦੇ ਅੰਦਰ ਪਲੇਟਫਾਰਮ ਤੱਕ ਲਿਜਾ ਸਕਦੇ ਹੋ ਕਾਰ, 170 ਸਾਲ ਪਹਿਲਾਂ ਹੋਇਆ ਸੀ ਨਿਰਮਾਣ
Mar 29, 2023 11:15 pm
ਕਿੰਨਾ ਵਧੀਆ ਹੋਵੇ ਕਿ ਤੁਸੀਂ ਕਾਰ ਲੈ ਕੇ ਸਿੱਧੇ ਕਿਸੇ ਸਟੇਸ਼ਨ ਦੇ ਪਲੇਟਫਾਰਮ ਤੱਕ ਚਲੇ ਜਾਓ ਤੇ ਫਿਰ ਉਥੇ ਆਰਾਮ ਨਾਲ ਸਮਾਨ ਟ੍ਰੇਨ ਵਿਚ ਰੱਖ...
ਏੇਅਰ ਇੰਡੀਆ ਦੇ ਜਹਾਜ਼ ਨੇ ਸਮੇਂ ਤੋਂ 12 ਘੰਟੇ ਪਹਿਲਾਂ ਭਰ ਲਈ ਉਡਾਣ, ਛੁੱਟ ਗਈ 20 ਯਾਤਰੀਆਂ ਦੀ ਫਲਾਈਟ
Mar 29, 2023 9:28 pm
ਪਲੇਨ ਦੇ ਦੇਰੀ ਨਾਲ ਉੁਡਣ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਂਧਰਾ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਸਾਹਮਣੇ...
ਕੋਰੋਨਾ ਦੇ ਮਾਮਲਿਆਂ ‘ਚ ਰਿਕਾਰਡ ਵਾਧਾ, ਪੰਜ ਮਹੀਨਿਆਂ ‘ਚ ਪਹਿਲੀ ਵਾਰ 2,181 ਆਏ ਨਵੇਂ ਕੇਸ
Mar 29, 2023 6:21 pm
ਕੋਰੋਨਾ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਰਿਕਾਰਡ ਵਾਧਾ ਦਰਜ ਹੋਈ ਹੈ। ਇੱਕ ਦਿਨ ਦੇ ਅੰਦਰ 2,151 ਨਵੇਂ ਕੇਸਾਂ ਦੀ ਪਛਾਣ ਹੋਈ। ਪੰਜ ਮਹੀਨੇ...
ਕੂਨੋ ਨੈਸ਼ਨਲ ਪਾਰਕ ਤੋਂ ਆਈ ਖ਼ੁਸ਼ਖਬਰੀ, ਜੰਮੇ 4 ਹਿੰਦੁਸਤਾਨੀ ਚੀਤੇ, ਵਧਿਆ ਕੁਨਬਾ
Mar 29, 2023 6:13 pm
ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਮਾਦਾ ਚੀਤਾ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਅਫਰੀਕਾ ਤੋਂ ਆਏ...
ਰਾਹੁਲ ਗਾਂਧੀ ਦੇ ਹੱਕ ‘ਚ ਰਾਕੇਸ਼ ਟਿਕੈਤ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ- ‘ਲੋਕਤੰਤਰ ਖ਼ਤਰੇ ‘ਚ ਏ’
Mar 29, 2023 4:41 pm
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ...
ਬਿਨਾਂ ਹੈਲਮੇਟ ਬਾਈਕ ਚਲਾ ਰਹੇ ਨੌਜਵਾਨ ਨੂੰ ASI ਨੇ ਮਾਰੀ ਗੋਲੀ, 3 ਭੈਣਾਂ ਦਾ ਇਕਲੌਤਾ ਭਰਾ
Mar 29, 2023 4:03 pm
ਜਹਾਨਾਬਾਦ ‘ਚ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਹੇ ਇਕ ਨੌਜਵਾਨ (23) ਨੂੰ ASI ਨੇ ਗੋਲੀ ਮਾਰ ਦਿੱਤੀ। ਨੌਜਵਾਨ ਪੁਲਿਸ ਨੂੰ ਚੈਕਿੰਗ ਕਰਦਾ ਵੇਖ...
ਮੋਦੀ ਸਰਕਾਰ ਦੀ ਵੱਡੀ ਕਾਰਵਾਈ, 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ, 26 ਨੂੰ ਕਾਰਨ ਦੱਸੋ ਨੋਟਿਸ
Mar 28, 2023 11:12 pm
ਕੇਂਦਰ ਵੱਲੋਂ ਫਾਰਮਾ ਕੰਪਨੀਆਂ ‘ਤੇ ਦੇਸ਼ ਭਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਨਕਲੀ ਦਵਾਈ ਬਣਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ...
‘ਮੋਦੀ ਸਰਕਾਰ ਨੇ ਕਦੇ ਲੋਕ ਲੁਭਾਊ ਵਾਅਦੇ ਨਹੀਂ ਕੀਤੇ, ਸਗੋਂ ਜਨਤਾ ਦੀ ਭਲਾਈ ਲਈ ਕੰਮ ਕੀਤਾ’ : ਅਮਿਤ ਸ਼ਾਹ
Mar 28, 2023 9:24 pm
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ...
ਰਾਹੁਲ ਗਾਂਧੀ ਨੂੰ ਲੈ ਕੇ BJP ਸਾਂਸਦ ਦਾ ਵਿਵਾਦਿਤ ਬਿਆਨ-‘ਵਿਦੇਸ਼ੀ ਮਹਿਲਾ ਤੋਂ ਪੈਦਾ ਵਿਅਕਤੀ ਦੇਸ਼ਭਗਤ ਨਹੀਂ ਹੋ ਸਕਦਾ’
Mar 28, 2023 7:38 pm
ਭਾਜਪਾ ਸਾਂਸਦ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਸਾਂਸਦ ਜਾਇਸਵਾਲ ਨੇ ਰਾਹੁਲ ਗਾਂਧੀ ‘ਤੇ ਨਿੱਜੀ ਹਮਲਾ...
ਪਟਨਾ ‘ਚ ਡੁੱਬਣ ਨਾਲ NDRF ਦੇ ਜਵਾਨ ਦੀ ਮੌ.ਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ
Mar 28, 2023 6:24 pm
ਟ੍ਰੇਨਿੰਗ ਦੌਰਾਨ ਡੁੱਬਣ ਨਾਲ NDRF ਦੇ ਜਵਾਨ ਜਗਨ ਸਿੰਘ ਦੀ ਪਟਨਾ ਵਿਚ ਮੌਤ ਦਾ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ NDRF...
‘ਕੰਮ ਪਸੰਦ ਆਏ ਤਾਂ ਵੋਟ ਦਿਓ, ਨਹੀਂ ਤਾਂ ਨਾ ਦਿਓ, ਮੈਂ ਮੱਖਣ ਲਗਾਉਣ ਵਾਲਿਆਂ ਵਿਚੋਂ ਨਹੀਂ’ : ਨਿਤਿਨ ਗਡਕਰੀ
Mar 28, 2023 5:50 pm
ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਦੇਸ਼ ਵਿਚ ਗਡਕਰੀ ਦੇ ਬਿਆਨ...
ਹੁਣ ਰਾਹੁਲ ਗਾਂਧੀ ਡਰਾਈਵਿੰਗ ‘ਤੇ ਵੀ ਘਿਰੇ, BJP ਨੇ ਕੀਤੀ ਪੁਲਿਸ ਤੋਂ ਚਾਲਾਨ ਭੇਜਣ ਦੀ ਮੰਗ, ਲੱਗੇ ਇਹ ਦੋਸ਼
Mar 28, 2023 5:36 pm
ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੇ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਇਕ ਨਵੇਂ ਵਿਵਾਦ...
ਸਬਰੀਮਾਲਾ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਕੇਰਲ ‘ਚ ਖੱਡ ਵਿਚ ਡਿੱਗੀ, 60 ਲੋਕ ਜ਼ਖਮੀ
Mar 28, 2023 4:51 pm
ਕੇਰਲ ਵਿਚ ਅੱਜ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਖੱਡ ਵਿਚ ਜਾ ਡਿੱਗੀ ਜਿਸ ਵਿਚ 60 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ...
1 ਮਈ ਤੋਂ ਫੋਨ ‘ਤੇ ਅਣਚਾਹੀਆਂ ਕਾਲਾਂ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਦਿੱਤਾ ਵੱਡਾ ਹੁਕਮ
Mar 28, 2023 4:36 pm
ਹੁਣ 1 ਮਈ ਤੋਂ ਤੁਹਾਡੇ ਫੋਨ ‘ਤੇ ਅਣਚਾਹੀਆਂ ਕਾਲਾਂ ਆਉਣੀਆਂ ਬੰਦ ਹੋ ਜਾਣਗੀਆਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ...
ਉਮੇਸ਼ ਪਾਲ ਅਗਵਾ ਕੇਸ ‘ਚ ਕੋਰਟ ਦਾ ਫੈਸਲਾ, ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ, ਭਰਾ ਅਸ਼ਰਫ ਸਣੇ 7 ਰਿਹਾਅ
Mar 28, 2023 4:27 pm
ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਪਹਿਲਾਂ ਮਾਫੀਆ ਅਤੀਕ ਅਹਿਮਦ ਸਣੇ ਤਿੰਨ ਮੁਲਜ਼ਮਾਂ ਨੂੰ...