ਅੱਜ ਸਵੇਰੇ ਫੌਜ ਦਾ ਚੀਤਾ ਹੈਲੀਕਾਪਟਰ ਜੰਮੂ -ਕਸ਼ਮੀਰ ਦੇ ਊਧਮਪੁਰ ਜ਼ਿਲੇ ਦੇ ਪਟਨੀ ਟਾਪ ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਹੈਲੀਕਾਪਟਰ ਦੀ ਫੋਰਸ ਲੈਂਡਿੰਗ ਕਾਰਨ ਇਸ ਵਿੱਚ ਮੌਜੂਦ ਦੋ ਪਾਇਲਟ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਫੋਰਸ ਲੈਂਡਿੰਗ ਤੋਂ ਬਾਅਦ, ਦੋਵਾਂ ਪਾਇਲਟਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹੈਲੀਕਾਪਟਰ ਤੋਂ ਬਾਹਰ ਕੱਢਿਆ ਗਿਆ ਸੀ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਇੱਕ ਟਵੀਟ ਰਾਹੀਂ ਦੱਸਿਆ ਸੀ ਕਿ ਪਾਇਲਟਾਂ ਨੂੰ ਆਰਮੀ ਕਮਾਂਡ ਹਸਪਤਾਲ ਊਧਮਪੁਰ ਲਿਜਾਇਆ ਗਿਆ ਸੀ। ਦੁਰਘਟਨਾ ਤੋਂ ਬਾਅਦ, ਕੇਂਦਰੀ ਮੰਤਰੀ ਨੇ ਆਪਣੇ ਟਵਿੱਟਰ ‘ਤੇ ਲਿਖਿਆ, “ਪਟਨੀਟੌਪ ਖੇਤਰ ਦੇ ਨੇੜੇ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਪ੍ਰਾਪਤ ਕਰਨ ਤੋਂ ਦੁਖੀ ਹਾਂ, ਹੁਣੇ ਹੀ ਡੀਸੀ ਊਧਮਪੁਰ ਇੰਦੂ ਚਿਬ ਨਾਲ ਗੱਲ ਕੀਤੀ, ਦੋਵੇਂ ਜ਼ਖਮੀ ਪਾਇਲਟਾਂ ਨੂੰ ਊਧਮਪੁਰ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ। ਦਫਤਰ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਨਿਰੰਤਰ ਸੰਪਰਕ ਵਿੱਚ ਹੈ।”
ਅਧਿਕਾਰੀਆਂ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਵਿੱਚ ਸਵੇਰੇ 10:30 ਤੋਂ 10:45 ਦੇ ਵਿਚਕਾਰ ਵਾਪਰੀ ਸੀ।
ਇਹ ਵੀ ਦੇਖੋ : ਜਸਟਿਨ ਟਰੂਡੋ ਦੀ ਹੈਟ੍ਰਿਕ! ਤੀਜੀ ਵਾਰ ਸਜਿਆ ਟਰੂਡੋ ਸਿਰ ਤਾਜ ਪੰਜਾਬੀਆਂ ਦੀ ਹੋਈ ਬੱਲੇ-ਬੱਲੇ…