petrol and diesel prices increase: ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤ ਲਗਾਤਾਰ ਦੂਜੇ ਦਿਨ ਵੀ ਨਰਮੀ ਜਾਰੀ ਰਹੀ। ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਵਾਧੇ ਕਾਰਨ ਗਾਹਕਾਂ ਨੂੰ ਲਗਾਤਾਰ ਛੇਵੇਂ ਦਿਨ ਮਹਿੰਗਾਈ ਦਾ ਝੱਟਕਾ ਲੱਗਾ ਹੈ। ਦਿੱਲੀ ‘ਚ ਪੈਟਰੋਲ 74.57 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਡੀਜ਼ਲ ਦੀ ਕੀਮਤ ਵੀ ਵੱਧ ਕੇ 72.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਵਿੱਚ 57 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਵਿੱਚ 59 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਨ੍ਹਾਂ 6 ਦਿਨਾਂ ਵਿੱਚ ਦਿੱਲੀ ‘ਚ ਪੈਟਰੋਲ 3.31 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ, ਅਤੇ ਡੀਜ਼ਲ ਦੀ ਕੀਮਤ ਵਿੱਚ 3.42 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 74.57 ਰੁਪਏ, 76..48 ਰੁਪਏ, 81.53 ਰੁਪਏ ਅਤੇ 78..47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ ਕ੍ਰਮਵਾਰ 72.81 ਰੁਪਏ, 68.70 ਰੁਪਏ, 71.48 ਰੁਪਏ ਅਤੇ 71.14 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਟਰਨੈਸ਼ਨਲ ਫਿਊਚਰਜ਼ ਮਾਰਕੀਟ ਇੰਟਰਕੌਂਟੀਨੈਂਟਲ ਐਕਸਚੇਂਜ ‘ਤੇ ਸ਼ੁੱਕਰਵਾਰ ਨੂੰ ਅਗਸਤ ਡਿਲਿਵਰੀ ਬ੍ਰੈਂਟ ਕਰੂਡ ਫਿਉਚਰਜ਼ ਇਕਰਾਰਨਾਮਾ ਜੋ ਪਿਛਲੇ ਸੈਸ਼ਨ ਦੇ ਮੁਕਾਬਲੇ 1.40 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ, 38.01 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਇਸ ਤੋਂ ਪਹਿਲਾ ਕੀਮਤ ਡਿੱਗ ਕੇ. 37 ਪ੍ਰਤੀ ਬੈਰਲ ਹੋ ਗਈ ਸੀ।
ਪਿੱਛਲੇ ਸੈਸ਼ਨ ‘ਚ ਬ੍ਰੈਂਟ ਕਰੂਡ ਅੱਠ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਿਆ ਸੀ। ਉਸੇ ਸਮੇਂ, ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ, ਜਾਂ ਡਬਲਯੂਟੀਆਈ ਦਾ ਜੁਲਾਈ ਡਿਲਿਵਰੀ ਇਕਰਾਰਨਾਮਾ ਨਿਊਯਾਰਕ ਦੇ ਮਾਰਕ ਟਾਈਲ ਐਕਸਚੇਂਜ, ਜਾਂ ਨਾਈਮੈਕਸ ਵਿੱਚ ਪਿੱਛਲੇ ਸੈਸ਼ਨ ਤੋਂ 1.76 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 36.36 ਡਾਲਰ ਪ੍ਰਤੀ ਬੈਰਲ ਸੀ, ਜੋ ਪਿੱਛਲੇ ਕਾਰੋਬਾਰ ਵਿੱਚ 34.49 ਡਾਲਰ ਸੀ। ਪਿੱਛਲੇ ਸੈਸ਼ਨ ਵਿੱਚ, ਡਬਲਯੂਟੀਆਈ ਦੀ ਕੀਮਤ ਵਿੱਚ 9.95 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ।