Petrol diesel rates hiked : ਸਰਕਾਰੀ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ਪੈਟਰੋਲ ਅਤੇ ਡੀਜ਼ਲ ਹੁਣ ਰਾਜਧਾਨੀ ਵਿੱਚ 87.60 ਰੁਪਏ ਪ੍ਰਤੀ ਲੀਟਰ ਅਤੇ 77.73 ਰੁਪਏ ਪ੍ਰਤੀ ਲੀਟਰ ਦੀਆਂ ਨਵੀਂਆ ਉੱਚੀਆ ਛੋਹ ਗਿਆ ਹੈ। ਤੇਲ ਕੰਪਨੀਆਂ ਨੇ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ 86.95 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 87.30 ਰੁਪਏ ਪ੍ਰਤੀ ਲੀਟਰ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 77.13 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 77.48 ਰੁਪਏ ਪ੍ਰਤੀ ਲੀਟਰ ਹੋ ਗਈ ਸੀ। ਇਸ ਤੋਂ ਪਹਿਲਾ 5 ਫਰਵਰੀ, 2021 ਨੂੰ ਦੇਸ਼ ਭਰ ਵਿੱਚ ਕੀਮਤਾਂ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਹ ਕੀਮਤਾਂ ਲੱਗਭਗ ਇੱਕ ਮਹੀਨੇ ਤੋਂ ਬਾਅਦ ਵਧੀਆਂ ਸਨ।
ਬੁੱਧਵਾਰ ਨੂੰ ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ 94 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈਆਂ ਹਨ, ਜਦਕਿ ਡੀਜ਼ਲ 84.63 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। ਮੁੰਬਈ ਵਿੱਚ ਖਰੀਦਦਾਰਾਂ ਨੂੰ ਅੱਜ ਇੱਕ ਲੀਟਰ ਪੈਟਰੋਲ ਦੇ ਲਈ 94.12 ਰੁਪਏ ਦੇਣੇ ਪੈਣਗੇ। ਹੋਰ ਮੈਟਰੋ ਸ਼ਹਿਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਗਿਆ ਹੈ। ਚੇਨਈ ਵਿੱਚ ਅੱਜ ਪੈਟਰੋਲ ਦੀ ਕੀਮਤ 89.96 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 82.90 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਗ੍ਰਾਹਕਾਂ ਨੂੰ ਹੁਣ ਪੈਟਰੋਲ ਦੇ ਲਈ 88.92 ਪ੍ਰਤੀ ਲੀਟਰ ਅਤੇ ਇੱਕ ਲੀਟਰ ਡੀਜ਼ਲ ਲਈ 81.31ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਪਏਗਾ। ਬੰਗਲੁਰੂ ‘ਚ ਹੁਣ ਪੈਟਰੋਲ ਅਤੇ ਡੀਜ਼ਲ ਦੀ ਕੀਮਤ 90.53 ਪ੍ਰਤੀ ਲੀਟਰ ਅਤੇ 82.40 ਪ੍ਰਤੀ ਲੀਟਰ ਹੈ।
ਇਹ ਵੀ ਦੇਖੋ : ਵੱਧਦੀਆਂ ਸਰਗਰਮੀਆਂ ਦਰਮਿਆਨ ਟਿਕਰੀ ਬਾਡਰ ‘ਤੇ ਪਹੁੰਚੇ ਬੱਬੂ ਮਾਨ ਸੁਣੋ ਕੀ ਦੇ ਗਏ ਸੁਨੇਹਾ