ਦਿੱਲੀ ਵਿਚ ਜਨ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਕੀਤਾ ਗਿਆ। ਇਸ ਨੂੰ CM ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਕਿਹਾ ਜਾ ਰਿਹਾ ਹੈ। CM ‘ਤੇ ਹਮਲਾ ਕਰਨ ਵਾਲੇ ਸ਼ਖਸ ਦੀ ਤਸਵੀਰ ਸਾਹਮਣੇ ਆਈ ਹੈ। ਮੁਲਜ਼ਮ ਨੂੰ ਪੁਲਿਸ ਵੱਲੋਂ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਨਾਂ ਰਾਜੇਸ਼ ਭਾਈ ਖਿਮਜੀ ਹੈ। ਮੁਲਜ਼ਮ ਰਾਜਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰ ਉਸ ਵੱਲੋਂ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਮੁਲਜ਼ਮ ਜਨ ਸੁਣਵਾਈ ਵਿਚ ਆਇਆ ਸੀ। ਉਸ ਨੇ ਸੀਐੱਮ ਨੂੰ ਕੋਈ ਦਸਤਾਵੇਜ਼ ਦਿੱਤਾ। ਇਸ ਦੇ ਬਾਅਦ ਕੁਝ ਕਿਹਾ-ਸੁਣੀ ਹੋਈ। ਹਮਲਾਵਰ ਸੀਐੱਮ ਰੇਖਾ ਗੁਪਤਾ ਨਾਲ ਹੱਥੋਂ ਪਾਈ ਵੀ ਹੋਇਆ। ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਚੀਕਣ ਲੱਗਾ ਤੇ ਥੱਪੜ ਮਾਰ ਦਿੱਤਾ।
ਇਹ ਵੀ ਪੜ੍ਹੋ : PM, CM ਜਾਂ ਕੋਈ ਵੀ ਨੇਤਾ 30 ਦਿਨ ਤੋਂ ਵੱਧ ਜੇਲ੍ਹ ‘ਚ ਰਹੇ ਤਾਂ ਜਾਵੇਗੀ ਕੁਰਸੀ, ਅਮਿਤ ਸ਼ਾਹ ਅੱਜ ਸੰਸਦ ‘ਚ ਪੇਸ਼ ਕਰਨਗੇ ਬਿੱਲ
ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ CM ਰੇਖਾ ਗੁਪਤਾ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਣਾਲੀ ‘ਚ ਵਿਚਾਰਾਂ ਦਾ ਮਤਭੇਦ ਤੇ ਵਿਰੋਧ ਸਵੀਕਾਰਯੋਗ ਹੈ ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਮੈਨੂੰ ਵਿਸ਼ਵਾਸ ਹੈ ਕਿ ਦਿੱਲੀ ਪੁਲਿਸ ਮਾਮਲੇ ਦੀ ਢੁੱਕਵੀਂ ਕਾਰਵਾਈ ਕਰੇਗੀ ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਤੇ ਸਿਹਤਮੰਦ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
























