ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਇੱਕ ਟ੍ਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਟ੍ਰੇਨੀ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੂੰ ਜਹਾਜ਼ ਹਾਦਸੇ ਦੀ ਸੂਚਨਾ ਉਮਰੀ ਪਿੰਡ ਦੇ ਕੁਰਮੀਆਂ ਤੋਲਾ ਤੋਂ ਮਿਲੀ ਸੀ। ਜ਼ਿਕਰਯੋਗ ਹੈ ਕਿ ਰੀਵਾ ਵਿੱਚ ਫਾਲਕਨ ਐਵੀਏਸ਼ਨ ਅਕੈਡਮੀ ਕਈ ਸਾਲਾਂ ਤੋਂ ਪਾਇਲਟ ਸਿਖਲਾਈ ਸੰਸਥਾ ਚਲਾ ਰਹੀ ਹੈ । ਇੱਥੇ ਕੰਪਨੀ ਏਅਰਕ੍ਰਾਫਟ ਰਾਹੀਂ ਜਹਾਜ਼ ਨੂੰ ਉਡਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਚੋਰਹਟਾ ਥਾਣਾ ਇੰਚਾਰਜ ਅਵਨੀਸ਼ ਪਾਂਡੇ ਮੁਤਾਬਕ ਪੁਲਿਸ ਨੂੰ ਵੀਰਵਾਰ ਦੀ ਰਾਤ ਖਬਰ ਮਿਲੀ ਸੀ ਕਿ ਉਮਰੀ ਪਿੰਡ ਦੇ ਕੁਰਮੀਆਂ ਟੋਲਾ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ।

ਜਹਾਜ਼ ਮੰਦਿਰ ਦੇ ਗੁੰਬਦ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ । ਪਿੰਡ ਵਾਲਿਆਂ ਅਨੁਸਾਰ ਇਹ ਘਟਨਾ ਵੀਰਵਾਰ ਰਾਤ ਕਰੀਬ 11.30 ਵਜੇ ਵਾਪਰੀ । ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਉਦਿਤ ਮਿਸ਼ਰਾ, ਚੋਰਹਾਟਾ ਥਾਣਾ ਇੰਚਾਰਜ ਇੰਸਪੈਕਟਰ ਅਵਨੀਸ਼ ਪਾਂਡੇ ਅਤੇ ਗੁੜ ਥਾਣਾ ਇੰਚਾਰਜ ਅਰਵਿੰਦ ਸਿੰਘ ਰਾਠੌਰ ਸਮੇਤ ਮੌਕੇ ‘ਤੇ ਪਹੁੰਚੇ।
ਇਹ ਵੀ ਪੜ੍ਹੋ: 10 ਦਿਨਾਂ ‘ਚ Air India ਦੀ ਫਲਾਈਟ ‘ਚ ਦੂਜੀ ਸ਼ਰਮਨਾਕ ਘਟਨਾ, ਯਾਤਰੀ ਨੇ ਔਰਤ ਦੇ ਕੰਬਲ ‘ਤੇ ਕੀਤਾ ਪਿਸ਼ਾਬ
ਦੱਸਿਆ ਜਾਂਦਾ ਹੈ ਕਿ ਪਾਇਲਟ ਕੈਪਟਨ ਵਿਮਲ ਕੁਮਾਰ ਦੇ ਪਿਤਾ ਰਵਿੰਦਰ ਕਿਸ਼ੋਰ ਸਿਨਹਾ ਟ੍ਰੇਨੀ ਪਾਇਲਟ 22 ਸਾਲਾ ਸੋਨੂੰ ਯਾਦਵ ਨੂੰ ਲੈ ਕੇ ਟ੍ਰੇਨਿੰਗ ਜਹਾਜ਼ ‘ਤੇ ਸਨ। ਧੁੰਦ ਕਾਰਨ ਉਨ੍ਹਾਂ ਨੂੰ ਪਿੰਡ ਦੇ ਮੰਦਿਰ ਦਾ ਗੁੰਬਦ ਨਜ਼ਰ ਨਹੀਂ ਆਇਆ। ਜਿਸ ਕਾਰਨ ਜਹਾਜ਼ ਉਸ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਜਿਵੇਂ ਹੀ ਜਹਾਜ਼ ਮੰਦਿਰ ਨਾਲ ਟਕਰਾਇਆ ਤਾਂ ਜ਼ੋਰਦਾਰ ਧਮਾਕਾ ਹੋਇਆ ਅਤੇ ਜਹਾਜ਼ ਦਾ ਮਲਬਾ ਚਾਰੇ ਪਾਸੇ ਫੈਲ ਗਿਆ । ਘਰਾਂ ਦੇ ਅੰਦਰ ਸੁੱਤੇ ਪਏ ਲੋਕ ਘਬਰਾ ਕੇ ਬਾਹਰ ਆ ਗਏ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਚੋਰਹਾਟਾ ਪੁਲਿਸ ਸਟੇਸ਼ਨ ਨੂੰ ਦਿੱਤੀ।

ਦੱਸ ਦੇਈਏ ਕਿ ਪੁਲਿਸ ਮੁਤਾਬਕ ਇਸ ਹਾਦਸੇ ਵਿੱਚ ਪਾਇਲਟ ਵਿਮਲ ਕੁਮਾਰ ਸਿਨਹਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟ੍ਰੇਨੀ ਪਾਇਲਟ ਸੋਨੂੰ ਯਾਦਵ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਉਸ ਨੂੰ ਰੀਵਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























