ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐੱਮ ਮੋਦੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜੋ ਵੀ ਭਾਰਤ ਵਿਚ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ ਪਰ ਇਸਦਾ ਉਤਪਾਦਨ ਭਾਰਤੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ।
ਪੀਐੱਮ ਮੋਦੀ ਨੇ ਐਲੋਨ ਮਸਕ ਦੀ ਟੇਸਲਾ ਤੇ ਸਟਾਰਲਿੰਕ ਦੀ ਭਾਰਤ ਵਿਚ ਸੰਭਾਵਿਤ ਐਂਟਰੀ ਦੇ ਸਵਾਲ ‘ਤੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਵਿਚ ਨਿਵੇਸ਼ ਆਏ ਕਿਉਂਕਿ ਭਾਰਤ ਵਿਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਨੇ ਪੈਸਾ ਲਗਾਇਆ ਹੈ ਪਰ ਕੰਮ ਵਿਚ ਵਹਾਇਆ ਗਿਆ ਪਸੀਨਾ ਸਾਡੇ ਆਪਣੇ ਲੋਕਾਂ ਦਾ ਹੋਣਾ ਚਾਹੀਦਾ ਹੈ। ਉਤਪਾਦ ਵਿਚ ਸਾਡੀ ਮਿੱਟੀ ਦਾ ਸਾਰ ਹੋਣਾ ਚਾਹੀਦਾ। ਉਸ ਦੇ ਅੰਦਰ ਸੁਗੰਧ ਮੇਰੇ ਦੇਸ਼ ਦੀ ਮਿੱਟੀ ਦੀ ਆਉਣੀ ਚਾਹੀਦੀ ਤਾਂ ਕਿ ਦੇਸ਼ ਵਿਚ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।
ਇਹ ਵੀ ਪੜ੍ਹੋ : ਬੱਸ 2 ਮਿੰਟ ਦਾ ਫਿਊਲ ਤੇ ਹਵਾ ‘ਚ ਸੀ ਜਹਾਜ਼… ਇੰਡੀਗੋ ਦੀ ਅਯੁੱਧਿਆ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਲਾਪ੍ਰਵਾਹੀ
ਜਦੋਂ ਪੀਐੱਮ ਮੋਦੀ ਤੋਂ ਐਲੋਨ ਮਸਕ ਦੇ ਜਨਤਕ ਤੌਰ ‘ਤੇ ਇਹ ਕਹਿਣ ਬਾਰੇ ਪੁੱਛਿਆ ਗਿਆ ਕਿ ਮਸਕ ਮੋਦੀ ਦੇ ਪ੍ਰਸ਼ੰਸਕ ਹਨ ਤਾਂ ਇਸ ‘ਤੇ ਪੀਐੱਮ ਮੋਦੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮਸਕ ਭਾਰਤ ਦੇ ਸਮਰਥਕ ਹਨ। ਪੀਐੱਮ ਮੋਦੀ ਨੇ ਕਿਹਾ ਕਿ ਇਹ ਕਹਿਣਾ ਐਲੋਨ ਮਸਕ ਮੋਦੀ ਦੇ ਸਮਰਥਕ ਹਨ, ਇਕ ਗੱਲ ਹੈ, ਮੂਲ ਤੌਰ ਤੋਂ ਉਹ ਭਾਰਤ ਦੇ ਸਮਰਥਕ ਹਨ ਤੇ ਮੈਂ ਅਜੇ ਉਨ੍ਹਾਂ ਨੂੰ ਮਿਲਿਆ ਹਾਂ, ਅਜਿਹਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: