ਚੀਨ ਦੇ ਖਤਰੇ ਨੂੰ ਸਾਹਮਣੇ ਦੇਖਦੇ ਹੋਏ ਕੇਂਦਰ ਸਰਕਾਰ ਨੇ ਜਲ ਸੈਨਾ ਦੇ ਨਾਲ-ਨਾਲ ਹਵਾਈ ਸੈਨਾ ਨੂੰ ਵੀ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਦੁਨੀਆ ਦਾ ਸਭ ਤੋਂ ਹਲਕਾ ਸਵਦੇਸ਼ੀ ਅਟੈਕ ਹੈਲੀਕਾਪਟਰ ਹਵਾਈ ਸੈਨਾ ਨੂੰ ਸੌਂਪਿਆ ਜਾ ਰਿਹਾ ਹੈ। ਇਸ ਨੂੰ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਨੇ ਬਣਾਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ 19 ਨਵੰਬਰ ਨੂੰ ਇਸ ਨੂੰ ਹਵਾਈ ਸੈਨਾ ਨੂੰ ਸੌਂਪਣਗੇ। ਇਸ ਤੋਂ ਇਲਾਵਾ ਫੌਜ ਨੂੰ ਡਰੋਨ ਅਤੇ ਐਡਵਾਂਸ ਇਲੈਕਟ੍ਰਾਨਿਕ ਜੰਗੀ ਸੂਟ ਵੀ ਦਿੱਤੇ ਜਾਣਗੇ। ਆਜ਼ਾਦੀ ਦਿਹਾੜੇ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ‘ਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਇਸ ਤਹਿਤ ਇਹ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: