PM Modi to hold virtual summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਵਰਚੁਅਲ ਸੰਮੇਲਨ ਵਿੱਚ ਹਿੱਸਾ ਲੈਣਗੇ । ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਸ ਸੰਮੇਲਨ ਮਕਸਦ ਰਣਨੀਤਕ ਸਬੰਧਾਂ ਨੂੰ ਵਧਾਉਣ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਸਹਿਯੋਗ ਵਧਾਉਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਨੇਤਾ ਕੋਰੋਨਾ ਦੇ ਵਿਚਾਲੇ ਸਹਿਯੋਗ ਅਤੇ ਮਹਾਂਮਾਰੀ ਵਿਰੁੱਧ ਲੜਨ ਦੀਆਂ ਵਿਸ਼ਵ ਵਿਆਪੀ ਕੋਸ਼ਿਸ਼ਾਂ ‘ਤੇ ਵੀ ਵਿਚਾਰ-ਵਟਾਂਦਰੇ ਕਰਨਗੇ ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਅਪ੍ਰੈਲ ਵਿੱਚ ਭਾਰਤ ਦਾ ਦੌਰਾ ਕਰਨ ਜਾ ਰਹੇ ਸਨ, ਪਰ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ । ਇਸ ਤੋਂ ਪਹਿਲਾਂ ਉਹ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਵਜੋਂ ਜਨਵਰੀ ਵਿੱਚ ਭਾਰਤ ਆਉਣ ਵਾਲੇ ਸਨ । ਉਸ ਸਮੇਂ UK ਵਿੱਚ ਕੋਰਨਾ ਦੇ ਹਾਲਾਤਾਂ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ ਸੀ।
ਦੱਸ ਦੇਈਏ ਕਿ ਵਰਚੁਅਲ ਸੰਮੇਲਨ ਦੌਰਾਨ ਇੱਕ ਵਿਆਪਕ ਰੋਡਮੈਪ 2030 ਵੀ ਲਾਂਚ ਕੀਤਾ ਜਾਵੇਗਾ, ਜੋ ਅਗਲੇ ਦਸ ਸਾਲਾਂ ਵਿੱਚ ਭਾਰਤ-ਯੂਕੇ ਦੇ ਸਹਿਯੋਗ ਨੂੰ ਹੋਰ ਵਧਾਉਣ ਦੇ ਨਕਲ ਹੀ ਹੋਰ ਡੂੰਘਾ ਕਰਨ ਵਿਚ ਸਹਾਇਤਾ ਕਰੇਗਾ। ਲੋਕਾਂ ਵਿਚਾਲੇ ਸਬੰਧ ਵਪਾਰ, ਖੁਸ਼ਹਾਲੀ, ਰੱਖਿਆ, ਸੁਰੱਖਿਆ,ਜਲਵਾਯੂ ਕਾਰਵਾਈ ਅਤੇ ਸਿਹਤ ਸੰਭਾਲ ਨੂੰ ਹੋਰ ਵਧਾਏਗਾ। ਉੱਥੇ ਹੀ ਦੂਜੇ ਪਾਸੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਫਿਲਹਾਲ G-7 ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਲੰਡਨ ਦੀ ਯਾਤਰਾ ‘ਤੇ ਹਨ, ਜਿਸ ਵਿੱਚ ਭਾਰਤ ਨੂੰ ਇੱਕ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ । ਇੱਥੇ ਉਹ ਬ੍ਰਿਟੇਨ ਦੀ ਦੋ-ਪੱਖੀ ਯਾਤਰਾ ਵੀ ਕਰਨਗੇ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਵੀ ਮੁਲਾਕਾਤ ਕਰਨਗੇ।