PM Modi to interact with Virat Kohli: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਫਿਟ ਇੰਡੀਆ ਮੂਵਮੈਂਟ’ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ 24 ਸਤੰਬਰ ਨੂੰ ਆਯੋਜਿਤ ਦੇਸ਼ ਵਿਆਪੀ ਆਨਲਾਈਨ ਫਿਟ ਇੰਡੀਆ ਸੰਵਾਦ ਦੌਰਾਨ ਫਿੱਟਨੈੱਸ ਲਈ ਪ੍ਰਭਾਵਿਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨਗੇ । ਇਨ੍ਹਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਿਲ ਹਨ।
ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, “ਆਨਲਾਈਨ ਗੱਲਬਾਤ ਵਿੱਚ ਸ਼ਾਮਿਲ ਲੋਕ ਫਿੱਟਨੈੱਸ ਅਤੇ ਚੰਗੀ ਸਿਹਤ ਬਾਰੇ ਦੱਸਣਗੇ । ਉਨ੍ਹਾਂ ਦੇ ਵਿਚਾਰਾਂ ‘ਤੇ ਪ੍ਰਧਾਨ ਮੰਤਰੀ ਵੀ ਆਪਣਾ ਮਾਰਗਦਰਸ਼ਨ ਦੇਣਗੇ। ਇਸ ਦੌਰਾਨ ਲੋਕ ਆਪਣੀ ਫਿੱਟਨੈੱਸ ਯਾਤਰਾ ਬਾਰੇ ਦੱਸਦੇ ਹੋਏ ਸੁਝਾਅ ਵੀ ਦੇਣਗੇ। ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਵਿਰਾਟ ਕੋਹਲੀ, ਮਿਲਿੰਦ ਸੋਮਨ ਤੋਂ ਲੈ ਕੇ ਰੁਜੂਤਾ ਸਵੇਕਰ ਸ਼ਾਮਿਲ ਹੋਣਗੇ।” ਕੋਵਿਡ -19 ਦੇ ਸਮੇਂ ਵਿੱਚ ਫਿੱਟਨੈੱਸ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਪਹਿਲੂ ਬਣ ਗਿਆ ਹੈ। ਇਸ ਸੰਵਾਦ ਵਿੱਚ ਪੋਸ਼ਣ, ਸਿਹਤ ਅਤੇ ਫਿੱਟਨੈੱਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਬਿਆਨ ਵਿੱਚ ਕਿਹਾ ਗਿਆ ਹੈ, “ਪ੍ਰਧਾਨਮੰਤਰੀ ਵੱਲੋਂ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਫਿਟ ਇੰਡੀਆ ਮੂਵਮੈਂਟ ਦੀ ਕਲਪਨਾ ਕੀਤੀ ਗਈ । ਫਿਟ ਇੰਡੀਆ ਅੰਦੋਲਨ ਦੀ ਕਲਪਨਾ ਦੇਸ਼ ਦੇ ਨਾਗਰਿਕਾਂ ਨੂੰ ਇੱਕ ਫਿਟ ਰਾਸ਼ਟਰ ਬਣਾਉਣ ਲਈ ਕੀਤੀ ਗਈ ਸੀ। ਇਸ ਵਿੱਚ ਨਾਗਰਿਕਾਂ ਨੂੰ ਮੌਜ-ਮਸਤੀ ਕਰਨ ਲਈ ਆਸਾਨ ਅਤੇ ਗੈਰ-ਮਹਿੰਗੇ ਤਰੀਕਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਤਾਂ ਜੋ ਉਹ ਫਿੱਟ ਰਹਿਣ ਅਤੇ ਵਿਵਹਾਰ ਵਿੱਚ ਤਬਦੀਲੀਆਂ ਲਿਆਉਣ। ਇਹ ਫਿੱਟਨੈੱਸ ਨੂੰ ਹਰੇਕ ਭਾਰਤੀ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣਾਉਂਦੀ ਹੈ।
ਇਸ ਦੀ ਸ਼ੁਰੂਆਤ ਤੋਂ ਬਾਅਦ ਫਿੱਟ ਇੰਡੀਆ ਮੂਵਮੈਂਟ ਦੀ ਅਗਵਾਈ ਵਿੱਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਦੇਸ਼ ਭਰ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਵੇਖੀ ਹੈ। ਫਿੱਟ ਇੰਡੀਆ ਫ੍ਰੀਡਮ ਰਨ, ਪਲਾਗ ਰਨ, ਸਾਈਕਲੋਥਾਨ, ਫਿਟ ਇੰਡੀਆ ਵੀਕ, ਫਿੱਟ ਇੰਡੀਆ ਸਕੂਲ ਸਰਟੀਫਿਕੇਟ ਅਤੇ ਹੋਰ ਕਈ ਸਮਾਗਮਾਂ ਵਿੱਚ 3.5 ਕਰੋੜ ਲੋਕਾਂ ਨੇ ਹਿੱਸਾ ਲਿਆ ਹੈ।