Pm modi to release 8th instalment : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 170 ਵੇਂ ਦਿਨ ਵੀ ਜਾਰੀ ਹੈ। ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਡਟੇ ਹੋਏ ਹਨ, ‘ਤੇ ਮੰਗ ਕਰ ਰਹੇ ਹਨ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ।
ਪਰ ਇਸ ਦੌਰਾਨ ਹੁਣ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਮਿਲਣ ਵਾਲੇ ਪੈਸੇ ਦੀ ਅੱਠਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਏਗੀ। ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11 ਵਜੇ ਇੱਕ ਸਮਾਗਮ ਵਿੱਚ ਕਿਸਾਨਾਂ ਨੂੰ ਇਹ ਕਿਸ਼ਤ ਜਾਰੀ ਕਰਨਗੇ। ਵਰਚੁਅਲ ਮਾਧਿਅਮ ਰਾਹੀਂ ਕੀਤੇ ਜਾ ਰਹੇ ਇਸ ਸਮਾਰੋਹ ਵਿੱਚ, ਦੇਸ਼ ਭਰ ਵਿੱਚ ਕਰੀਬ 9.5 ਕਰੋੜ ਕਿਸਾਨਾਂ ਦੇ ਖਾਤੇ ਵਿੱਚ 19,000 ਕਰੋੜ ਰੁਪਏ ਭੇਜੇ ਜਾਣਗੇ।
ਇਹ ਵੀ ਪੜ੍ਹੋ :ਹੁਣ 12-16 ਹਫਤਿਆਂ ਬਾਅਦ ਲੱਗੇਗੀ Covishield ਦੀ ਦੂਜੀ ਖੁਰਾਕ, ਸਰਕਾਰ ਨੇ ਵਧਾਇਆ ਗੈਪ
ਇਸ ਯੋਜਨਾ ਤਹਿਤ ਹੁਣ ਤੱਕ 1.15 ਲੱਖ ਕਰੋੜ ਰੁਪਏ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਹਰ ਸਾਲ ਯੋਗ ਕਿਸਾਨਾਂ ਦੇ ਖਾਤਿਆਂ ਵਿੱਚ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸਾ ਹਰ ਸਾਲ ਚਾਰ-ਚਾਰ ਮਹੀਨਿਆਂ ਦੇ ਅੰਤਰਾਲ ਤੇ ਤਿੰਨ ਕਿਸ਼ਤਾਂ ਵਿੱਚ ਭੇਜਿਆ ਜਾਂਦਾ ਹੈ। ਸੱਤਵੀਂ ਕਿਸ਼ਤ ਪਿੱਛਲੇ ਸਾਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਭੇਜੀ ਗਈ ਸੀ। ਹੁਣ ਤੱਕ ਤਕਰੀਬਨ ਡੇਢ ਲੱਖ ਕਰੋੜ ਰੁਪਏ ਸੱਤ ਕਿਸ਼ਤਾਂ ਰਾਹੀਂ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾ ਚੁੱਕੇ ਹਨ। ਇਹ ਰਕਮ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਡੀਬੀਟੀ ਰਾਹੀਂ ਜਮ੍ਹਾ ਕੀਤੀ ਜਾਂਦੀ ਹੈ।
ਇਹ ਵੀ ਦੇਖੋ : ਦੁਕਾਨਾਂ ਖੁਲ੍ਹਣ ਦੀਆਂ ਬਦਲੀਆਂ ਹਿਦਾਇਤਾਂ, DC ਤੋਂ ਸੁਣੋ ਕਿਹੜੀਆਂ ਖੁੱਲਣਗੀਆਂ ਤੇ ਬੰਦ ਰਹਿਣਗੀਆਂ ਦੁਕਾਨਾਂ