pm modi vvip aircraft air india one coming : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਵਾਂ ਵੀ.ਵੀ.ਪੀ.ਆਈ. ‘ਏਅਰ ਇੰਡੀਆ-1′ ਹੋ ਰਿਹਾ ਹੈ ਤਿਆਰ।ਜਾਣਕਾਰੀ ਮੁਤਾਬਕ ਅਗਲੇ ਹਫਤੇ ਹੀ ਦਿੱਲੀ ‘ਚ ਲੈਂਡ ਕਰੇਗਾ।ਸਰਕਾਰ ਨੇ 2 ਚੌੜੀ ਬਾਡੀ ਵਾਲੇ ਵਿਸ਼ੇਸ਼ ਤੌਰ ‘ਤੇ ਡਿਜ਼ਾਇਨ ਕੀਤੇ ਗਏ ਬੋਇੰਗ 777-300ਈ.ਆਰ. ਹਵਾਈ ਜਹਾਜ਼ ਆਰਡਰ ਕੀਤੇ ਗਏ ਹਨ।
ਇਨ੍ਹਾਂ ‘ਚ ਇੱਕ ਪੀ.ਐੱਮ.ਮੋਦੀ ਲਈ ਅਤੇ ਦੂਜਾ ਰਾਸ਼ਟਰਪਤੀ ਕੋਵਿੰਦ ਲਈ ਹੋਵੇਗਾ।ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਵਲੋਂ ਵਰਤਿਆ ਜਾਣ ਵਾਲਾ ‘ਏਅਰਫੋਰਸ ਵਨ’ ਜਹਾਜ਼ ਦੇ ਪੈਟਰਨ ‘ਤੇ ਭਾਰਤ ਲਈ ਵੀ.ਵੀ.ਵੀ.ਆਈ.ਪੀ. ਜਹਾਜ਼ ‘ਏਅਰ ਇੰਡੀਆ ਵਨ’ ਤਿਆਰ ਕੀਤਾ ਜਾ ਰਿਹਾ ਹੈ।ਇਨ੍ਹਾਂ ਦੋਵਾਂ ਜਹਾਜ਼ਾਂ ਦੀ ਅਮਰੀਕਾ ‘ਚ ਖਾਸ ਤੌਰ ‘ਤੇ ਸਜਾਵਟ ਕੀਤੀ ਜਾ ਰਹੀ ਹੈ।ਇਨ੍ਹਾਂ ਦੇ ਆਉਣ ਤੋਂ ਬਾਅਦ ਏਅਰ ਇੰਡੀਆ ਵੀ.ਵੀ.ਆਈ.ਪੀ. ਬੇੜੇ ਤੋਂ 25 ਸਾਲ ਪੁਰਾਣੇ ਬੋਇੰਗ 747 ਜਹਾਜ਼ ਹਟਾ ਦਿੱਤੇ ਜਾਣਗੇ।ਇਹ ਦੋਵੇਂ ਜਹਾਜ਼ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਵਲੋਂ ਚਲਾਏ ਜਾਣਗੇ।
ਏਅਰ ਇੰਡੀਆ, ਇੰਡੀਅਨ ਏਅਰਫੋਰਸ ਅਤੇ ਸਰਕਾਰ ਦੇ ਕੁਝ ਅਧਿਕਾਰੀਆਂ ਨਾਲ ਸੁਰੱਖਿਆਂ ਕਰਮਚਾਰੀਆਂ ਦਾ ਇੱਕ ਦਲ ਵੀ.ਵੀ.ਆਈ.ਪੀ.ਜਹਾਜ਼ ‘ਏਅਰ ਇੰਡੀਆ ਵਨ’ ਨੂੰ ਭਾਰਤ ਲਿਆਉਣ ਲਈ ਅਮਰੀਕਾ ਗਿਆ ਹੈ।
- ਵਿਸ਼ੇਸ਼ਤਾਵਾਂ
- ਦੋਵੇਂ ਜਹਾਜ਼ ਮਜ਼ਬੂਤੀ ਦੇ ਆਧਾਰ ‘ਤੇ ਹਵਾਈ ਕਿਲੇ ਤਰ੍ਹਾਂ ਹਨ, ਦੱਸਣਯੋਗ ਹੈ ਕਿ ਇਨ੍ਹਾਂ ਦੀ ਕੀਮਤ ਕਰੀਬ 8,458 ਕਰੋੜ ਰੁਪਏ ਹੈ।
- ਇਸ ਜਹਾਜ਼ ਦਾ ਆਪਣਾ ਮਿਸਾਲ ਡਿਫੈਂਸ ਸਿਸਟਮ, ਸੈਲਫ ਪ੍ਰੋਟੈਕਸ਼ਨ ਸੂਟ ਹੈ ਜੋ ਦੁਸ਼ਮਣ ਦੇਸ਼ ਦੇ ਰਡਾਰ ਨੂੰ ਜਾਮ ਕਰ ਸਕਦਾ ਹੈ।
- ਇਸ ਜਹਾਜ਼ ‘ਤੇ ਏਅਰ ਇੰਡੀਆ ਵਨ ਦਾ ਚਿੰਨ੍ਹ ਹੋਵੇਗਾ।ਇਸ ਚਿੰਨ੍ਹ ਦਾ ਮਤਲਬ ਹੈ ਜਹਾਜ਼ ‘ਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸਵਾਰ ਹਨ।
*ਇਸ ਜਹਾਜ਼ ‘ਤੇ ਅਸ਼ੋਕ ਚੱਕਰ ਦੇ ਨਾਲ ਭਾਰਤ ਅਤੇ ਇੰਡੀਆ ਵੀ ਲਿਖਿਆ ਹੋਵੇਗਾ।