ਪਹਿਲਗਾਮ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ‘ਤੇ ‘ਆਪ੍ਰੇਸ਼ਨ ਸਿੰਦੂਰ’ ਜ਼ਰੀਏ ਸਖਤ ਕਾਰਵਾਈ ਕੀਤੀ ਜਿਸ ਵਿਚ 9 ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਪਾਕਿਸਤਾਨ ਦੇ ਦਰਜਨਾਂ ਏਅਰਬੇਸ ਨਸ਼ਟ ਕਰ ਦਿੱਤੇ ਗਏ। ਸੂਤਰਾਂ ਮੁਤਾਬਕ PM ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਜਾਰੀ ਹੈ। ਜੇ ਪਾਕਿਸਤਾਨ ਤੋਂ ਗੋਲੀਬਾਰੀ ਹੋਈ ਤਾਂ ਅਸੀਂ ਵੀ ਹਮਲਾ ਕਰਾਂਗੇ।
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਥੋਂ ਗੋਲੀ ਚੱਲੇਗੀ ਤਾਂ ਇਥੋਂ ਗੋਲਾ ਚੱਲੇਗਾ। ਇਹ ਸੰਦੇਸ਼ ਸਪੱਸ਼ਟ ਕਰਦਾ ਹੈ ਕਿ ਜੇਕਰ ਪਾਕਿਸਤਾਨ ਨੇ ਕੋਈ ਹੋਰ ਹਮਲਾ ਕੀਤਾ ਤਾਂ ਭਾਰਤ ਜਵਾਬੀ ਕਾਰਵਾਈ ਕਰੇਗਾ। ਜੇਕਰ ਉਹ ਫਾਇਰ ਕਰਨਗੇ ਤਾਂ ਅਸੀਂ ਵੀ ਫਾਇਰ ਕਰਾਂਗੇ ਤੇ ਜੇਕਰ ਉਹ ਅਟੈਕ ਕਰਨਗੇ, ਅਸੀਂ ਵੀ ਅਟੈਕ ਕਰਾਂਗੇ।
ਇਹ ਵੀ ਪੜ੍ਹੋ : ਫਿਰ ਸ਼ੁਰੂ ਹੋ ਸਕਦਾ ਹੈ IPL 2025, ਨਵਾਂ ਸ਼ੈਡਿਊਲ ਹੋਵੇਗਾ ਜਾਰੀ, ਪਾਕਿਸਤਾਨ ਨਾਲ ਤਣਾਅ ਕਰਕੇ ਰੋਕਣੀ ਪਈ ਸੀ ਲੀਗ
ਦੂਜੇ ਪਾਸੇ ਸੀਜ਼ਫਾਇਰ ਲਈ ਪਾਕਿਸਤਾਨ ਦੇ ਗਿੜਗਿੜਾਉਣ ਤੇ ਅਮਰੀਕਾ ਨਾਲ ਗੱਲਬਾਤ ਹੋਣ ਦੇ ਬਾਅਦ ਭਾਰਤ ਨੇ ਆਪਣੀਆਂ ਸ਼ਰਤਾਂ ‘ਤੇ ਜੰਗਬੰਦੀ ਦਾ ਐਲਾਨ ਕੀਤਾ। ਸੀਜ਼ਫਾਇਰ ਤੋਂ ਪਹਿਲਾਂ 9 ਮਈ 2025 ਦੀ ਰਾਤ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























