pm narendra modi tweet on 9 baje 9: ਕੋਰੋਨਾ ਕਾਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਖਾਸ ਅਪੀਲ ਕੀਤੀ ਸੀ।ਅਪ੍ਰੈਲ ‘ਚ ਕੋਰੋਨਾ ਵਾਇਰਸ ਨੂੰ ਸਲਾਮ ਕਰਨ ਲਈ ਪੀਐੱਮ ਮੋਦੀ ਦੀ ਅਪੀਲ ‘ਤੇ ਦੇਸ਼ ਨੇ ਰਾਤ 9 ਵਜੇ 9 ਮਿੰਟ ਤੱਕ ਦੀਵੇ ਜਗਾਏ।ਖੁਦ ਪੀਐੱਮ ਮੋਦੀ ਨੇ ਵੀ ਆਪਣੀ ਤਸਵੀਰ ਸਾਂਝੀ ਕੀਤੀ ਸੀ।ਹੁਣ ਉਸ ਟਵੀਟ ਨੇ ਰਿਕਾਰਡ ਬਣਾ ਲਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਅਪ੍ਰੈਲ ਨੂੰ ਕੀਤਾ ਗਿਆ ਟਵੀਟ, ਭਾਰਤ ‘ਚ ਰਿਟਵੀਟ ਕੀਤਾ ਗਿਆ ਨੰਬਰ 1 ਪਾਲਿਟੀਕਲ ਟਵੀਟ ਹੈ।ਪੀਐੱਮ ਮੋਦੀ ਦੇ ਇਸ ਟਵੀਟ ਨੂੰ 1 ਲੱਖ 18 ਹਜ਼ਾਰ ਤੋਂ ਵੱਧ ਵਾਰ ਰਿਟਵੀਟ ਕੀਤਾ ਗਿਆ।ਜੋ ਕਿਸੇ ਵੀ ਭਾਰਤੀ ਰਾਜਨੇਤਾ ਦਾ ਇਸ ਸਾਲ ਕੀਤੇ ਗਏ ਟਵੀਟ ‘ਚ ਸਭ ਤੋਂ ਵੱਧ ਰਿਟਵੀਟ ਪਾਉਣ ਵਾਲਾ ਟਵੀਟ ਹੈ।ਸਾਲ 2020 ਹੁਣ ਖਤਮ ਹੋਣ ਵਾਲਾ ਹੈ।ਅਜਿਹੇ ‘ਚ ਟਵਿੱਟਰ ਵਲੋਂ ਪੂਰੇ ਸਾਲ ਦੀਆਂ ਝਲਕੀਆਂ ਨੂੰ ਦਿਖਾਇਆ ਜਾ ਰਿਹਾ ਹੈ।
ਟਵਿੱਟਰ ਵਲੋਂ ਸਭ ਤੋਂ ਵੱਧ ਲਾਈਕ, ਅਤੇ ਵਾਇਰਲ ਟਵੀਟ, ਵੱਖ-ਵੱਖ ਖੇਤਰਾਂ ਦੇ ਟਵੀਟ ਦੇ ਬਾਰੇ ‘ਚ ਦੱਸਿਆ ਗਿਆ ਹੈ।ਦੱਸਣਯੋਗ ਹੈ ਕਿ ਮਾਰਚ ਮਹੀਨੇ ‘ਚ ਦੇਸ਼ ‘ਚ ਲਾਕਡਾਊਨ ਲੱਗਿਆ ਸੀ।ਉਸ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫਤੇ ‘ਚ ਪੀਐੱਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਸੀ।ਇਸ ਦੌਰਾਨ ਪੀੈਅੱਮ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ ਕਿ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਤਕ ਆਪਣੇ ਘਰਾਂ ਦੀ ਲਾਈਟ ਬੰਦ ਕਰ ਕੇ ਸਿਰਫ ਦੀਵੇ ਜਗਾਏ ਸਨ।ਪੀਐੱਮ ਮੋਦੀ ਨੇ ਇਸ ਤੋਂ ਬਾਅਦ ਖੁਦ ਵੀ ਆਪਣੇ ਘਰ ‘ਚ ਦੀਵੇ ਜਗਾਉਂਦਿਆਂ ਤਸਵੀਰ ਪੋਸਟ ਕੀਤੀ ਸੀ।ਜਿਸ ‘ਚ ਪੀਐੱਮ ਮੋਦੀ ਨੇ ਲਿਖਿਆ ਸੀ ਕਿ ਸ਼ੁੱਭ ਕਰੋਤਿ ਕਲਿਆਣਮਾਰੋਗਯ , ਇਸੇ ਟਵੀਟ ਨੇ ਇਤਿਹਾਸ ਰਚ ਦਿੱਤਾ।ਮਹੱਤਵਪੂਰਨ ਹੈ ਕਿ ਪੀਐੱਮ ਮੋਦੀ ਸੋਸ਼ਲ ਮੀਡੀਆ ‘ਤੇ ਫਾਲੋਇੰਗ ਦੇ ਮਾਮਲੇ ‘ਚ ਭਾਰਤ ‘ਚ ਨੇਤਾਵਾਂ ਦੀ ਲਿਸਟ ‘ਚ ਨੰਬਰ 1 ‘ਤੇ ਹੈ।ਟਵਿੱਟਰ ‘ਤੇ ਪੀਐੱਮ ਮੋਦੀ ਦੇ ਫਾਲੂਅਰਸ ਦੀ ਗਿਣਤੀ 6 ਕਰੋੜ ਤੋਂ ਵੀ ਵੱਧ ਹੈ।