ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਦੌਰਾਨ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦਾ ਮੱਤਦਾਨ ਹੋਣ ਵਿੱਚ ਹੁਣ ਸਿਰਫ 20 ਦਿਨ ਬਾਕੀ ਰਹਿ ਗਏ ਹਨ।
ਅਜਿਹੇ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਕਾਂਗਰਸ ਪਾਰਟੀ ਤੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਕੋਲ ਸੂਬੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਵੱਡਾ ਚਿਹਰਾ ਨਹੀਂ ਹੈ। ਯੂਥ ਮੈਨੀਫੈਸਟੋ ਦੌਰਾਨ ਜਦੋਂ ਪ੍ਰਿਯੰਕਾ ਗਾਂਧੀ ਨੂੰ ਸੀਐਮ ਉਮੀਦਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ “ਕੀ ਤੁਸੀਂ ਕੋਈ ਹੋਰ ਚਿਹਰਾ ਦੇਖਦੇ ਹੋ?” ਉਨ੍ਹਾਂ ਦਾ ਜਵਾਬ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਜੇਕਰ ਸੂਬੇ ਵਿੱਚ ਕਾਂਗਰਸ ਪਾਰਟੀ ਜਿੱਤ ਜਾਂਦੀ ਹੈ ਤਾਂ ਪ੍ਰਿਯੰਕਾ ਗਾਂਧੀ ਹੀ ਮੁੱਖ ਮੰਤਰੀ ਬਣਨਗੇ।
ਦੱਸ ਦੇਈਏ ਕਿ ਸੂਬੇ ‘ਚ ਪਾਰਟੀ ਪ੍ਰਿਯੰਕਾ ਗਾਂਧੀ ਦੀ ਦੇਖ-ਰੇਖ ‘ਚ ਚੋਣਾਂ ਲੜ ਰਹੀ ਹੈ। ਪ੍ਰਿਯੰਕਾ ਲੰਬੇ ਸਮੇਂ ਤੋਂ ਉੱਤਰ ਪ੍ਰਦੇਸ਼ ਵਿੱਚ ਸਰਗਰਮ ਹੈ। ਉਹ ਹਰ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੀ ਹੈ। ਪ੍ਰਿਯੰਕਾ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਸੂਬੇ ‘ਚ ਜਿਸ ਤਰਾਂ ਸਰਗਰਮੀ ਵਧਾਈ ਹੈ ਉਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਸਪਾ ਅਖਿਲੇਸ਼ ਯਾਦਵ, ਬਸਪਾ ਮਾਇਆਵਤੀ ਅਤੇ ਬੀਜੇਪੀ ਯੋਗੀ ਆਦਿਤਿਆਨਾਥ ਨੂੰ ਅੱਗੇ ਰੱਖ ਕੇ ਚੋਣ ਲੜ ਰਹੇ ਹਨ।
ਕਾਂਗਰਸ ਨੇ ਕਿਹਾ ਹੈ ਕਿ ਜੇਕਰ ਯੂਪੀ ਵਿੱਚ ਸਰਕਾਰ ਬਣੀ ਤਾਂ ਪ੍ਰੀਖਿਆ ਕੈਲੰਡਰ ਜਾਰੀ ਹੋਵੇਗਾ, ਜਿਸ ਵਿੱਚ ਵਿਗਿਆਪਨ, ਪ੍ਰੀਖਿਆ, ਨਿਯੁਕਤੀ ਦੀਆਂ ਤਰੀਕਾਂ ਦਰਜ ਕੀਤੀਆਂ ਜਾਣਗੀਆਂ ਅਤੇ ਇਸਦਾ ਉਲੰਘਣਾ ਹੋਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਨੌਕਰੀਆਂ ਵਿੱਚ ਰਿਜ਼ਰਵੇਸ਼ਨ (ਰਾਖਵੇਂਕਰਨ ) ਦੇ ਘੁਟਾਲੇ ਨੂੰ ਰੋਕਣ ਲਈ ਹਰ ਭਰਤੀ ਲਈ ਸਮਾਜਿਕ ਨਿਆਂ ਸੁਪਰਵਾਈਜ਼ਰ ਹੋਣਗੇ। ਭਰਤੀ ਵਿਧਾਨ ‘ਚ ਕਿਹਾ ਗਿਆ ਹੈ ਕਿ ਸਭ ਤੋਂ ਪੱਛੜੇ ਭਾਈਚਾਰੇ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 1 ਫੀਸਦੀ ਵਿਆਜ ਦੀ ਦਰ ‘ਤੇ ਕਰਜ਼ਾ ਦਿੱਤਾ ਜਾਵੇਗਾ।
ਉੱਤਰ ਪ੍ਰਦੇਸ਼ ਵਿੱਚ 7 ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਦੀ ਵੋਟਿੰਗ 10 ਫਰਵਰੀ ਨੂੰ ਹੋਵੇਗੀ। ਦੂਜੇ ਪਾਸੇ ਦੂਜੇ ਅਤੇ ਤੀਜੇ ਪੜਾਅ ਦੀਆਂ ਵੋਟਾਂ 14 ਫਰਵਰੀ ਅਤੇ 20 ਫਰਵਰੀ ਨੂੰ ਪੈਣਗੀਆਂ। ਚੌਥੇ ਪੜਾਅ ਦੀ ਵੋਟਿੰਗ 23 ਫਰਵਰੀ ਨੂੰ ਹੋਵੇਗੀ। ਪੰਜਵੇਂ ਪੜਾਅ ਦੀ ਵੋਟਿੰਗ 27 ਫਰਵਰੀ ਨੂੰ ਅਤੇ ਛੇਵੇਂ ਪੜਾਅ ਦੀ ਵੋਟਿੰਗ 3 ਮਾਰਚ ਨੂੰ ਹੋਵੇਗੀ। ਸੱਤਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੋਵੇਗੀ। 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ ਅਤੇ ਇਸ ਦੇ ਨਾਲ ਹੀ ਇਹ ਸਪੱਸ਼ਟ ਹੋ ਜਾਵੇਗਾ ਕਿ ਯੂਪੀ ਵਿੱਚ ਇਸ ਵਾਰ ਲੋਕਾਂ ਨੇ ਕਿਸ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਹੈ।
ਵੀਡੀਓ ਲਈ ਕਲਿੱਕ ਕਰੋ -: