ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦੇ ਪੋਸਟਰ ‘ਤੇ ਸਭ ਤੋਂ ਅੱਗੇ ਖੜ੍ਹੀ ਮਹਿਲਾ ਟਿਕਟ ਦੀ ਦੌੜ ‘ਚ ਪਿੱਛੇ ਰਹਿ ਗਈ।
ਕਾਂਗਰਸ ਦੇ ਸ਼ਕਤੀ ਵਿਧਾਨ ਮਹਿਲਾ ਮੈਨੀਫੈਸਟੋ ਦੀ ਪੋਸਟਰ ਗਰਲ ਡਾਕਟਰ ਪ੍ਰਿਯੰਕਾ ਮੌਰੀਆ ਨੇ ਦੋਸ਼ ਲਾਇਆ ਹੈ ਕਿ ਰਿਸ਼ਵਤ ਨਾ ਦੇਣ ਕਾਰਨ ਲਖਨਊ ਦੀ ਸਰੋਜਨੀਨਗਰ ਵਿਧਾਨ ਸਭਾ ਸੀਟ ਤੋਂ ਉਸ ਦੀ ਟਿਕਟ ਕੱਟ ਕੇ ਰੁਦਰ ਦਮਨ ਸਿੰਘ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਦੀ ਰਕਮ ਕਿਸੇ ਹੋਰ ਨੇ ਨਹੀਂ ਸਗੋਂ ਪ੍ਰਿਯੰਕਾ ਗਾਂਧੀ ਦੇ ਸਕੱਤਰ ਸੰਦੀਪ ਸਿੰਘ ਨੇ ਮੰਗੀ ਸੀ। ਯੂਪੀ ਕਾਂਗਰਸ ਦੀ ਸਰਗਰਮ ਵਰਕਰ ਡਾਕਟਰ ਪ੍ਰਿਅੰਕਾ ਮੌਰੀਆ ਲਖਨਊ ਦੀ ਸਰੋਜਨੀਨਗਰ ਸੀਟ ਤੋਂ ਟਿਕਟ ਦਾ ਦਾਅਵਾ ਪੇਸ਼ ਕਰ ਰਹੀ ਸੀ।
ਉਹ ਪ੍ਰਿਯੰਕਾ ਗਾਂਧੀ ਦੀ ‘ਲੜਕੀ ਹਾਂ, ਲੜ ਸਕਦੀ ਹਾਂ’ ਮੁਹਿੰਮ ਦਾ ਵੀ ਅਹਿਮ ਕਿਰਦਾਰ ਸੀ। ਇੰਨਾ ਹੀ ਨਹੀਂ, ਕਾਂਗਰਸ ਨੇ ‘ਸ਼ਕਤੀ ਵਿਧਾਨ’ ਸਿਰਲੇਖ ਨਾਲ ਜੋ ਮਹਿਲਾ ਮੈਨੀਫੈਸਟੋ ਜਾਰੀ ਕੀਤਾ ਸੀ, ਪ੍ਰਿਯੰਕਾ ਮੌਰੀਆ ਉਸ ਦੀ ਵੀ ਪੋਸਟਰ ਗਰਲ ਸੀ। ਇਸ ਕਾਰਨ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਉਨ੍ਹਾਂ ਦਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੋਵੇਗਾ।
ਇਹ ਵੀ ਪੜ੍ਹੋ : ਅਖਿਲੇਸ਼ ਯਾਦਵ ਦਾ CM ਯੋਗੀ ‘ਤੇ ਤੰਜ, ’11 ਮਾਰਚ ਤੋਂ ਪਹਿਲਾ ਹੀ ਗੋਰਖਪੁਰ ਚਲੇ ਗਏ ਸਾਡੇ ਮੁੱਖ ਮੰਤਰੀ’
ਵੀਰਵਾਰ ਨੂੰ, ਕਾਂਗਰਸ ਨੇ 125 ਸੀਟਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਵਾਅਦੇ ਮੁਤਾਬਿਕ 40 ਫੀਸਦੀ ਔਰਤਾਂ ਹਨ। ਜਿਸ ਸੀਟ ਤੋਂ ਪ੍ਰਿਯੰਕਾ ਮੌਰੀਆ ਚੋਣ ਲੜਨ ਦੀ ਤਿਆਰੀ ਕਰ ਰਹੀ ਸੀ, ਉਸ ਸੀਟ ਤੋਂ ਰੁਦਰ ਦਮਨ ਸਿੰਘ ਦਾ ਨਾਂ ਫਾਈਨਲ ਕਰ ਲਿਆ ਗਿਆ। ਸੂਚੀ ਜਾਰੀ ਹੋਣ ਤੋਂ ਕੁੱਝ ਘੰਟਿਆਂ ਬਾਅਦ, ਡਾ. ਪ੍ਰਿਯੰਕਾ ਮੌਰੀਆ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਕਾਂਗਰਸ ਪਾਰਟੀ ‘ਤੇ ਟਿਕਟਾਂ ਦੀ ਸੌਦੇਬਾਜ਼ੀ ਦਾ ਦੋਸ਼ ਲਗਾਇਆ। ਉਨ੍ਹਾਂ ਲਿਖਿਆ ਹੈ ਕਿ ਪ੍ਰਿਯੰਕਾ ਗਾਂਧੀ ਦੇ ਸਕੱਤਰ ਸੰਦੀਪ ਸਿੰਘ ਨੇ ਟਿਕਟ ਦੇ ਬਦਲੇ ਪੈਸੇ ਦੇਣ ਲਈ ਉਨ੍ਹਾਂ ਨੂੰ ਕਿਸੇ ਤੋਂ ਫੋਨ ਕਰਵਾਇਆ ਸੀ। ਪੈਸੇ ਨਾ ਦੇਣ ‘ਤੇ ਉਸ ਦੀ ਥਾਂ ਕਿਸੇ ਹੋਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: