Pslv c51 amazonia 1 missions countdown : ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ PSLV-C51 / Amazonia-1 ਮਿਸ਼ਨ ਦੀ ਸ਼ੁਰੂਆਤ ਕਰਨ ਲਈ ਸ਼ਨੀਵਾਰ ਨੂੰ ਕਾਉਂਟਡਾਉਨ ਸ਼ੁਰੂ ਹੋਇਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਬਿਆਨ ਵਿੱਚ ਕਿਹਾ ਕਿ ਪੀਐਸਐਲਵੀ-ਸੀ 51 ਪੀਐਸਐਲਵੀ ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਨਾਲ ਬ੍ਰਾਜ਼ੀਲ ਦੇ ਐਮਾਜ਼ੋਨੀਆ -1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ਵਿੱਚ ਭੇਜੇ ਜਾਣਗੇ। ਇਸਰੋ ਦੇ ਅਨੁਸਾਰ, ਇਹ ਰਾਕੇਟ ਚੇਨਈ ਤੋਂ ਲੱਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।
ਮੌਸਮ ਦੇ ਹਾਲਾਤਾਂ ਦੇ ਅਧਾਰ ਤੇ ਇਸ ਰਾਕੇਟ ਨੂੰ ਲਾਂਚ ਕਰਨ ਦਾ ਸਮਾਂ 28 ਫਰਵਰੀ ਨੂੰ ਸਵੇਰੇ 10:24 ਵਜੇ ਹੈ। ਕਾਉਂਟਡਾਉਨ ਸਵੇਰੇ 8.45 ਵਜੇ ਸ਼ੁਰੂ ਹੋਇਆ। ਪੀਐਸਐਲਵੀ (ਪੋਲਰ ਸੈਟੇਲਾਈਟ ਲਾਂਚ ਵਹੀਕਲ) ਸੀ51 / ਐਮਾਜ਼ੋਨੀਆ -1 ਇਸਰੋ ਦੀ ਵਪਾਰਕ ਇਕਾਈ, ਨਿਉਸਪੇਸ ਇੰਡੀਆ ਲਿਮਟਿਡ (ਐਨਐਸਆਈਐਲ) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ। ਐਮਾਜ਼ੋਨੀਆ -1 ਬਾਰੇ ਬਿਆਨ ਦਰਸਾਉਂਦਾ ਹੈ ਕਿ ਸੈਟੇਲਾਈਟ ਦਾ ਉਦੇਸ਼ ਐਮਾਜ਼ਾਨ ਖੇਤਰ ਵਿੱਚ ਜੰਗਲਾਂ ਦੀ ਕਟਾਈ ਅਤੇ ਬ੍ਰਾਜ਼ੀਲ ਦੇ ਖੇਤਰ ਵਿੱਚ ਵੰਨ-ਸੁਵੰਨੇ ਖੇਤੀਬਾੜੀ ਦੇ ਵਿਸ਼ਲੇਸ਼ਣ ਲਈ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਨਾ ਹੈ ਅਤੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਹ ਵੀ ਦੇਖੋ : ਪੋਤੇ ਦੀ ਲਾਸ਼ ਪਈ ਸੀ ਸਾਹਮਣੇ, ਨਵਰੀਤ ਦੇ ਦਾਦੇ ਨੇ ਬੋਲੇ ਸੀ ਇਹ ਬੋਲ, ਸਟੇਜ ਤੋਂ ਯਾਦ ਕਰ ਹੋਏ ਭਾਵੁਕ