pubg bank account transfer: ਕੇਂਦਰ ਸਰਕਾਰ ਨੇ ਮੋਬਾਈਲ ਗੇਮ PUBG ਉੱਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ਵਿੱਚ ਪ੍ਰਤੀਬੰਧਿਤ ਪਬਜੀ ਦਾ ਨਸ਼ਾ ਇੱਕ ਕਿਸ਼ੋਰ ਦੇ ਸਿਰ ‘ਤੇ ਇਨ੍ਹਾਂ ਚੜਿਆ ਕਿ ਉਸਨੇ ਆਪਣੇ ਦਾਦਾ ਜੀ ਦੇ ਖਾਤੇ ਉੱਤੇ ਹੀ ਹੱਥ ਸਾਫ ਕਰ ਦਿੱਤਾ। ਪੋਤੇ ਨੇ ਆਪਣੇ ਦਾਦੇ ਦੇ ਖਾਤੇ ਵਿੱਚੋਂ 2 ਲੱਖ ਰੁਪਏ ਤੋਂ ਵੱਧ ਟਰਾਂਸਫਰ ਕਰ PUBG ‘ਤੇ ਲੱਗਾ ਦਿੱਤੇ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ BSNL ਤੋਂ ਰਿਟਾਇਰਡ ਪੈਨਸ਼ਨਰ ਦਾਦਾ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਖਾਤੇ ਤੋਂ 2500 ਰੁਪਏ ਡੈਬਿਟ ਕਰਨ ਦਾ ਮੈਸਜ ਆਇਆ। ਖਾਤੇ ਵਿੱਚ ਸਿਰਫ 275 ਰੁਪਏ ਬਚੇ ਹੋਣ ਦਾ ਮੈਸਜ ਵੇਖ ਕੇ ਪੈਨਸ਼ਨ ਧਾਰਕ ਦਾਦਾ ਜੀ ਦੇ ਹੋਸ਼ ਉੱਡ ਗਏ। ਜਦੋਂ ਪੀੜਤ ਨੇ ਜਾਣਕਾਰੀ ਲਈ, ਤਾਂ ਪਤਾ ਲੱਗਿਆ ਕਿ ਦੋ ਮਹੀਨਿਆਂ ਦੇ ਅੰਦਰ ਪੇਟੀਐਮ ਰਾਹੀਂ ਉਸ ਦੇ ਖਾਤੇ ਵਿੱਚੋਂ 2 ਲੱਖ 34 ਹਜ਼ਾਰ ਰੁਪਏ ਤੋਂ ਜ਼ਿਆਦਾ ਡੈਬਿਟ ਹੋ ਚੁੱਕੇ ਹਨ।
ਪੀੜਤ ਨੇ ਇਸ ਸਬੰਧ ਵਿੱਚ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ। ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਸੀ ਕਿ ਪੈਸੇ ਦੇ ਟਰਾਂਸਫਰ ਸੰਬੰਧੀ ਉਸ ਦੇ ਫੋਨ ‘ਤੇ ਕੋਈ ਓਟੀਪੀ ਨਹੀਂ ਭੇਜਿਆ ਗਿਆ ਸੀ। ਜਦੋਂ ਦਿੱਲੀ ਪੁਲਿਸ ਨੇ ਜਾਂਚ ਕੀਤੀ ਅਤੇ ਪੇਟੀਐਮ ਆਈ ਡੀ ਧਾਰਕ ਨੂੰ ਫੜਿਆ। ਪੇਟੀਐਮ ਆਈਡੀ 23 ਸਾਲਾ ਪੰਕਜ ਕੁਮਾਰ ਦੇ ਨਾਮ ਤੇ ਸੀ। ਕੇਵਾਈਸੀ ਵੀ ਹੋ ਗਈ ਸੀ। ਪੰਕਜ ਨੇ ਦੱਸਿਆ ਕਿ ਉਸ ਦੇ ਨਾਬਾਲਗ ਦੋਸਤ ਨੇ ਉਸ ਤੋਂ ਉਸ ਦਾ ਪੇਟੀਐਮ ਆਈਡੀ ਅਤੇ ਪਾਸਵਰਡ ਮੰਗਿਆ ਸੀ। ਉਸਨੇ ਦੱਸਿਆ ਸੀ ਕਿ ਉਸਦੀ ਪੇਟੀਐਮ ਆਈਡੀ ਕੇਵਾਈਸੀ ਨਹੀਂ ਹੈ। ਪੰਕਜ ਦੇ ਪੇਟੀਐਮ ਤੋਂ ਗੂਗਲ ਪਲੇ ਨੂੰ PUBG ਲਈ ਬਹੁਤ ਸਾਰੇ ਭੁਗਤਾਨ ਕੀਤੇ ਗਏ ਸਨ। ਜਦੋਂ ਜਾਂਚ ਅੱਗੇ ਵਧੀ, ਤਾਂ ਪਤਾ ਲੱਗਿਆ ਕਿ ਇਹ ਕਾਰਨਾਮਾ ਪੈਨਸ਼ਨਰ ਦੇ ਪੋਤੇ ਦੁਆਰਾ ਕੀਤਾ ਗਿਆ ਸੀ। ਜਦੋਂ ਸਾਈਬਰ ਸੈੱਲ ਨੇ ਇਲਜ਼ਾਮਾਂ ਵਿੱਚ ਫੜੇ ਪੋਤੇ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸਨੇ ਇਹ ਵੀ ਦੱਸਿਆ ਕਿ ਪੈਸੇ ਟ੍ਰਾਂਸਫਰ ਕਰਨ ਤੋਂ ਬਾਅਦ ਉਹ ਓਟੀਪੀ ਦੇ ਸੰਦੇਸ਼ ਨੂੰ ਮਿਟਾ ਦਿੰਦਾ ਸੀ, ਤਾਂ ਜੋ ਕਿਸੇ ਨੂੰ ਪੈਸੇ ਕਢਵਾਉਣ ਅਤੇ ਬੈਂਕ ਖਾਤੇ ਨੂੰ ਹੈਕ ਹੋਣ ਦੇ ਮਾਮਲੇ ਦੀ ਜਾਣਕਾਰੀ ਨਾ ਹੋਵੇ।