rafael pride air force fighters september: ਰਾਫੇਲ ਲੜਾਕੂ ਜਹਾਜ਼ ਹਵਾਈ ਫੌਜ ਦੀ ਸ਼ਾਨ ਅਤੇ ਤਾਕਤ ਬਣ ਕੇ ਮੈਦਾਨ ‘ਚ ਆਵੇਗਾ। ਦੱਸਣਯੋਗ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ‘ਚ ਸ਼ਾਮਲ ਹੋਣ ਤੋਂ ਬਾਅਦ ਇਸ ਫੌਜ ਦੀ ਸ਼ਾਨ ਬਣੇਗਾ। ਲੜਾਕੂ ਜਹਾਜ਼ਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਹਵਾਈ ਫ਼ੌਜ ਲਈ ਆਉਣ ਵਾਲੀ 10 ਸਤੰਬਰ 2020 ਦਾ ਦਿਨ ਕਾਫੀ ਅਹਿਮ ਹੈ। ਖੇਤਰ ਵਿਚ ਸ਼ਕਤੀ ਸੰਤੁਲਨ ਨੂੰ ਬਦਲਣ ਦੀ ਤਾਕਤ ਵਾਲਾ ਰਾਫ਼ੇਲ ਜਹਾਜ਼ ਫਰਾਂਸ ਤੋਂ ਖਰੀਦਿਆ ਗਿਆ। ਹਵਾਈ ਫ਼ੌਜ ਲਈ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਣ ਵਾਲੇ 5 ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ ਬੀਤੀ ਜੁਲਾਈ ‘ਚ ਹੀ ਭਾਰਤ ਪਹੁੰਚੀ ਸੀ ।
ਹਵਾਈ ਫ਼ੌਜ ਵਲੋਂ ਅੱਜ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ 10 ਸਤੰਬਰ ਨੂੰ ਅੰਬਾਲਾ ਹਵਾਈ ਫ਼ੌਜ ਸਟੇਸ਼ਨ ਵਿਚ ਹਵਾਈ ਫ਼ੌਜ ‘ਚ ਰਸਮੀ ਰੂਪ ਨਾਲ ਸ਼ਾਮਲ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸੀਸੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਵੀ ਇਸ ਮੌਕੇ ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਫ਼ੌਜ ਵਿਚ ਮੌਜੂਦ ਰਹੇਗੀ।ਜ਼ਿਕਰਯੋਗ ਹੈ ਕਿ ਹਵਾਈ ਫ਼ੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦ ਦਾ ਸੌਦਾ ਕੀਤਾ ਹੈ। ਇਨ੍ਹਾਂ ‘ਚੋਂ 5 ਜਹਾਜ਼ ਬੀਤੀ 29 ਜੁਲਾਈ ਨੂੰ ਭਾਰਤ ਆਏ ਸਨ ਅਤੇ 4 ਜਹਾਜ਼ਾਂ ਦੀ ਅਗਲੀ ਖੇਪ ਅਕਤੂਬਰ ‘ਚ ਆਉਣ ਦੀ ਸੰਭਾਵਨਾ ਹੈ। ਪਾਕਿਸਤਾਨ ਅਤੇ ਚੀਨ ‘ਤੇ ਇਕੱਠੇ ਦੋ ਮੋਰਚਿਆਂ ‘ਤੇ ਮੁਹਿੰਮ ਲਈ ਹਵਾਈ ਫ਼ੌਜ ਕੋਲ ਰਾਫ਼ੇਲ ਵਰਗੇ ਜਹਾਜ਼ ਦੀ ਬੇਹੱਦ ਜ਼ਿਆਦਾ ਲੋੜ ਦੱਸੀ ਜਾ ਰਹੀ ਹੈ।