rafale security amabala air base birds: ਅੰਬਾਲਾ ਏਅਰਬੇਸ ‘ਚ ਤਾਇਨਾਤ ਫਾਈਟਰ ਪਲਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰਮਾਰਸ਼ਲ ਮਾਨਵਿੰਦਰ ਸਿੰਘ ਨੇ ਹਰਿਆਣਾ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ।ਚਿੱਠੀ ‘ਚ ਏਅਰ ਮਾਰਸ਼ਲ ਨੇ ਅੰਬਾਲਾ ਏਅਰਬੇਸ ‘ਚ ਤਾਇਨਾਤ ਕੀਤੇ ਗਏ ਰਾਫੇਲ ਜਹਾਜ਼ਾਂ ਦੀ ਸੁਰੱਖਿਆ ‘ਤੇ ਉੱਥੇ ਉੱਡਣ ਵਾਲੇ ਪੰਛੀਆਂ ਨੂੰ ਖਤਰਾ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ।ਏਅਰ ਮਾਰਸ਼ਲ ਦੀ ਚਿੱਠੀ ਦੇ ਬਾਅਦ ਸ਼ਹਿਰੀ ਸੰਸਥਾਵਾਂ ਦੇ ਡਾਇਰੈਕਟੋਰੇਟ ਨੇ ਵਾਯੂਸੈਨਾ ਦੇ ਬੇਸ ਦੇ ਆਲੇ-ਦੁਆਲੇ ਦੇ 10 ਕਿਲੋਮੀਟਰ ਦੇ ਘੇਰੇ ‘ਚ ਕਬੂਤਰ ਉਡਾਉਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਕਿਹਾ ਕਿ ਜੇਕਰ ਕਬੂਤਰ ਉਡਾਏ ਗਏ ਤਾਂ ਉਨ੍ਹਾਂ ‘ਤੇ ਕਾਰਵਾਈ ਹੋਵੇਗੀ।
ਮਹੱਤਵਪੂਰਨ ਹੈ ਕਿ ਫ੍ਰਾਂਸ ਤੋਂ ਆਏ ਰਾਫੇਲ ਜਹਾਜ਼ਾਂ ਨੂੰ ਅੰਬਾਲਾ ਏਅਰਬੇਸ ‘ਤੇ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਹਰਿਆਣਾ ਦੇ ਅੰਬਾਲਾ ‘ਚ ਅਧਿਕਾਰੀਆਂ ਨੂੰ ਭਾਰਤੀ ਵਾਯੂਸੈਨਾ ਸਟੇਸ਼ਨ ਨੂੰ ਉਡਾਉਣ ਦੀ ਇੱਕ ਧਮਕੀ ਭਰੀ ਚਿੱਠੀ ਮਿਲੀ ਸੀ।ਇੱਥੇ 5 ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਮਿਲੀ ਸੀ।ਪੁਲਸ ਅਧਿਕਾਰੀ ਨੇ ਸਮਾਚਾਰ ਏਜੰਸੀ ਆਈ.ਏ.ਐੱਨ.ਐੱਸ. ਨੂੰ ਦੱਸਿਆ ਕਿ ਇਹ ਚਿੱਠੀ ਸ਼ੁਕਰਵਾਰ ਨੂੰ ਮਿਲੀ ਸੀ।ਜਿਸਦੇ ਬਾਅਦ ਅਧਿਕਾਰੀਆਂ ਨੇ ਨਜ਼ਦੀਕੀ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕੀਤੀ।ਪੁਲਸ ਅਧਿਕਾਰੀਆਂ ਨ ੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਅੰਬਾਲਾ ਸਟੇਸ਼ਨ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਹ ਚਿੱਠੀ ਇੱਕ ਭਰਮ ਲੱਗਦਾ ਹੈ।ਅਤੇ ਕੁਝ ਬਦਮਾਸ਼ਾਂ ਦੀ ਮਿਲੀਭੁਗਤ ਪ੍ਰਤੀਤ ਹੁੰਦੀ ਹੈ।ਇਹ ਏਅਰਬੇਸ ਧੂਲਕੋਟ, ਬਲਦੇਵ ਨਗਰ, ਗਰਨਾਲਾ ਅਤੇ ਪੰਜੋਖਰਾ ਅਤੇ ਰਾਸ਼ਟਰੀ ਰਾਜਮਾਰਗ 1-ਏ ਸਮੇਤ ਪਿੰਡਾਂ ‘ਚ ਘਿਰਿਆ ਹੋਇਆ ਹੈ।