ਕਾਂਗਰਸ ਪਾਰਟੀ ਮੰਗਲਵਾਰ ਨੂੰ ਆਪਣਾ 137ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਪਾਰਟੀ ਵਰਕਰ ਇਸ ਦਿਨ ਨੂੰ ਸੰਕਲਪ ਦਿਵਸ ਵਜੋਂ ਮਨਾ ਰਹੇ ਹਨ। ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਾਂਗਰਸ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਕਾਂਗਰਸ ਨੂੰ ਲੋਕਤੰਤਰ ਦੀ ਸਥਾਪਨਾ ਕਰਨ ਵਾਲੀ ਪਾਰਟੀ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਰਾਸਤ ‘ਤੇ ਮਾਣ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, ‘ਅਸੀਂ ਕਾਂਗਰਸ ਹਾਂ – ਉਹ ਪਾਰਟੀ ਜਿਸ ਨੇ ਸਾਡੇ ਦੇਸ਼ ‘ਚ ਲੋਕਤੰਤਰ ਸਥਾਪਿਤ ਕੀਤਾ ਅਤੇ ਸਾਨੂੰ ਇਸ ਵਿਰਾਸਤ ‘ਤੇ ਮਾਣ ਹੈ। ਕਾਂਗਰਸ ਸਥਾਪਨਾ ਦਿਵਸ ਮੁਬਾਰਕ।” ਇਸ ਦੇ ਨਾਲ ਹੀ ਕਾਂਗਰਸ ਨੇ ਟਵੀਟ ਕੀਤਾ ਅਤੇ ਲਿਖਿਆ, ”136 ਸਾਲ ਦੀ ਸੇਵਾ। 136 ਸਾਲ ਦੀ ਨਿਰਸਵਾਰਥਤਾ। ਸਾਡੇ ਲੋਕਾਂ ਦੀ ਤਰੱਕੀ ਲਈ ਵਚਨਬੱਧਤਾ ਦੇ 136 ਸਾਲ। ਆਪਣੇ ਲੋਕਾਂ ਨੂੰ ਪਹਿਲ ਦੇਣ ਦਾ ਪ੍ਰਣ ਲੈਣ ਲਈ ਯੁੱਗਾਂ ਤੋਂ ਅੱਜ ਤੱਕ ਹਰ ਕਾਂਗਰਸੀ ਨੂੰ ਸਾਡਾ ਸਲਾਮ।”
ਕਾਂਗਰਸ ਸਥਾਪਨਾ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ‘ਚ ਪਾਰਟੀ ਦੇ ਮੁੱਖ ਦਫਤਰ ‘ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿੱਥੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਸਾਰੇ ਸੀਨੀਅਰ ਕਾਂਗਰਸੀ ਨੇਤਾ ਮੌਜੂਦ ਹਨ। ਇਸ ਦੌਰਾਨ ਜਦੋਂ ਪਾਰਟੀ ਦਫਤਰ ‘ਤੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਲਹਿਰਾਉਣ ਦੀ ਬਜਾਏ ਸਿੱਧਾ ਹੇਠਾਂ ਆ ਗਿਆ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਹੱਥਾਂ ਨਾਲ ਝੰਡਾ ਲਹਿਰਾਇਆ। ਇਸ ਤੋਂ ਬਾਅਦ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਗਾਇਆ ਗਿਆ। ਪਾਰਟੀ ਹਰ ਰਾਜ ਵਿੱਚ ਇਸ ਦਿਨ ਨੂੰ ਧੂਮਧਾਮ ਨਾਲ ਮਨਾ ਰਹੀ ਹੈ। ਇਸ ਦੇ ਨਾਲ ਹੀ ਵਰਕਰਾਂ ਨੂੰ ਸੂਬਾ ਅਤੇ ਜ਼ਿਲ੍ਹਾ ਦਫ਼ਤਰਾਂ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਭਾਰਤ ‘ਚ ਜਲਦ ਹੀ ਦੋ ਹੋਰ ਨਵੇਂ ਟੀਕੇ ਕੋਵੋਵੈਕਸ ਤੇ ਕੋਰਬੇਵੈਕਸ ਨੂੰ ਮਿਲ ਸਕਦੀ ਹੈ ਮਨਜ਼ੂਰੀ
ਦੱਸ ਦੇਈਏ ਕਿ ਕਾਂਗਰਸ ਦੀ ਸਥਾਪਨਾ ਸਾਲ 1885 ਵਿੱਚ 28 ਦਸੰਬਰ ਨੂੰ ਹੋਈ ਸੀ। ਦਰਅਸਲ, ਇਸ ਦੀ ਨੀਂਹ ਮੁੰਬਈ ਦੇ ਗੋਕਪਾਲਦਾਸ ਸੰਸਕ੍ਰਿਤ ਕਾਲਜ ਦੇ ਮੈਦਾਨ ਵਿਚ ਰੱਖੀ ਗਈ ਸੀ, ਜਿੱਥੇ ਦੇਸ਼ ਦੇ ਸਾਰੇ ਸੂਬਿਆਂ ਤੋਂ ਰਾਜਨੀਤਕ ਅਤੇ ਸਮਾਜਿਕ ਵਿਚਾਰਧਾਰਾ ਵਾਲੇ ਲੋਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਇਹ ਏਕਤਾ ਸਿਆਸੀ ਸੰਗਠਨ ਵਿੱਚ ਬਦਲ ਗਈ ਅਤੇ ਕਾਂਗਰਸ ਦਾ ਗਠਨ ਹੋਇਆ। ਡਬਲਯੂ ਸੀ ਬੈਨਰਜੀ ਨੂੰ ਕਾਂਗਰਸ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: