ਹਰਿਆਣਾ ਵਿੱਚ ਇੱਕ ਵਾਰ ਫਿਰ ਕਿਸਾਨਾਂ ਦਾ ਅੰਦੋਲਨ ਤੇਜ਼ ਹੋ ਗਿਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸ਼ਨੀਵਾਰ ਨੂੰ ਕਰਨਾਲ ਦੇ ਘਰੌਂਡਾ ਵਿਖੇ ਟੋਲ ‘ਤੇ ਆਯੋਜਿਤ ਪ੍ਰੋਗਰਾਮ ਦਾ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ‘ਤੇ ਲਾਠੀਚਾਰਜ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਭੱਖਦਾ ਹੀ ਜਾਂ ਰਿਹਾ ਹੈ।
ਇਸ ਲਾਠੀਚਾਰਜ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਕਿਸਾਨਾਂ ਨੂੰ ਸ਼ਾਮ 5:00 ਵਜੇ ਤੱਕ ਸਾਰੇ ਟੋਲ ਅਤੇ ਰਾਜ ਮਾਰਗਾਂ ਦਾ ਘਿਰਾਓ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਹੁਣ ਰਾਹੁਲ ਗਾਂਧੀ ਨੇ ਵੀ ਕਿਸਾਨਾਂ ਉੱਤੇ ਹੋਏ ਇਸ ਲਾਠੀਚਾਰਜ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਰਾਹੁਲ ਨੇ ਖੂਨ ਨਾਲ ਲੱਥਪੱਥ ਕਿਸਾਨ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੇ ਕਿਹਾ ਕਿ, “ਫਿਰ ਖੂਨ ਵਹਾਇਆ ਹੈ ਕਿਸਾਨ ਦਾ, ਸ਼ਰਮ ਨਾਲ ਸਿਰ ਝੁਕ ਗਿਆ ਹਿੰਦੋਸਤਾਨ ਦਾ। #FarmersProtest, #ਕਿਸਾਨ ਵਿਰੋਧੀ ਭਾਜਪਾ”
ਇਹ ਵੀ ਪੜ੍ਹੋ : Ind vs Eng : 25 ਦੌੜਾਂ ਦੇ ਅੰਦਰ ਡਿੱਗੀਆਂ ਭਾਰਤ ਦੀਆ 4 ਵਿਕਟਾਂ, ਹਾਰ ਦੀ ਕਗਾਰ ‘ਤੇ ਟੀਮ ਇੰਡੀਆ
ਸ਼ਨੀਵਾਰ ਨੂੰ ਹਰਿਆਣਾ ਦੇ ਕਰਨਾਲ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਬੈਠਕ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪਰ ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਭਿਆਨਕ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ਵਿੱਚ ਕਈ ਕਿਸਾਨ ਬੁਰੀ ਤਰਾਂ ਜ਼ਖਮੀ ਵੀ ਹੋ ਗਏ। ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸਿਰਾਂ ਵਿੱਚੋਂ ਖੂਨ ਨੂੰ ਨਿਕਲ ਰਿਹਾ ਹੈ।
ਇਹ ਵੀ ਦੇਖੋ : ਕਰਨਾਲ ‘ਚ ਲਾਠੀਚਾਰਜ ਹੋਣ ਤੋਂ ਬਾਅਦ ਚੜੂਨੀ ਨੇ ਕਰ ‘ਤਾ ਨਵਾਂ ਐਲਾਨ | Karnal Kisan Andolan | Daily Post |Karnal