Rahul gandhi said you are : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ, ਭਾਰਤ ਵਿੱਚ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਦਿੱਲੀ ਸਮੇਤ ਕਈ ਰਾਜਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਦੇ ਮਰੀਜ਼ ਮਰ ਰਹੇ ਹਨ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਲੋਕਾਂ ਦੇ ਦੁੱਖ ਨੂੰ ਵੇਖਦਿਆਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਅਤੇ ਕੋਰੋਨਾ ਖਿਲਾਫ ਲੜ ਰਹੇ ਮਰੀਜਾਂ ਦਾ ਹੌਂਸਲਾ ਵਧਾਇਆ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਦੇਸ਼ ਵਾਸੀਆਂ ਪ੍ਰਤੀ ਮੇਰੀ ਹਮਦਰਦੀ ਜੋ ਇਲਾਜ ਦੀ ਘਾਟ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਰਹੇ ਹਨ। ਤੁਸੀਂ ਇਸ ਦੁਖਾਂਤ ਵਿੱਚ ਇਕੱਲੇ ਨਹੀਂ ਹੋ – ਦੇਸ਼ ਦੇ ਹਰ ਰਾਜ ਤੋਂ ਤੁਹਾਡੇ ਲਈ ਅਰਦਾਸਾਂ ਅਤੇ ਹਮਦਰਦੀ ਤੁਹਾਡੇ ਨਾਲ ਹੈ। ਇਕੱਠੇ ਹਾਂ ਤਾਂ ਉਮੀਦ ਹੈ।”
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਵਿਤਾ ਰਾਹੀਂ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਆਪਣੇ ਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ ਕੇ, “ਜੋ ਭਰਿਆ ਨਹੀਂ ਹੈ ਭਾਵਨਾ ਨਾਲ, ਜੋ ਦਰਦ ਸੁਣਨ ਲਈ ਤਿਆਰ ਨਹੀਂ, ਉਹ ਦਿਲ ਨਹੀਂ ਪੱਥਰ ਹੈ, ਜਿਸ ਸਿਸਟਮ ਨੂੰ ਲੋਕਾਂ ਨਾਲ ਪਿਆਰ ਨਹੀਂ!” ਰਾਹੁਲ ਨੇ ਆਪਣੇ ਟਵੀਟ ਵਿੱਚ ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਲਿਖੀ ਗਈ ਇੱਕ ਪੁਰਾਣੀ ਕਵਿਤਾ ਨੂੰ ਕੁੱਝ ਸੋਧਾਂ ਦੇ ਨਾਲ ਟਵੀਟ ਕੀਤਾ ਸੀ।