Rahul gandhi targeted RSS : ਤਿਰੂਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ BJP ਦੀ ਪੁਰਖੀ ਸੰਸਥਾ ਤਾਮਿਲਨਾਡੂ ਦੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦੀ। ਰਾਜ ਦੇ ਲੋਕ ਅਤੇ ਨੌਜਵਾਨ ਇਸ ਦਾ ਫੈਸਲਾ ਕਰਨਗੇ। ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਹਿਮ ਹੈ। ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ‘ਵਹਿਮ’ ਹੈ ਅਤੇ ਉਹ ਸੋਚਦੇ ਹਨ ਕਿ ਜੇ ਉਹ ਤਾਮਿਲਨਾਡੂ ਸਰਕਾਰ ਨੂੰ ‘ਧਮਕਾ’ ਸਕਦੇ ਹਨ ਤਾਂ ਉਹ ਰਾਜ ਦੇ ਲੋਕਾਂ ਨੂੰ ਵੀ ਕਾਬੂ ਕਰ ਸਕਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ, ‘‘ਉਹ (ਮੋਦੀ) ਇਹ ਨਹੀਂ ਸਮਝਦੇ ਕਿ ਤਾਮਿਲਨਾਡੂ ਦੇ ਭਵਿੱਖ ਦਾ ਫ਼ੈਸਲਾ ਸਿਰਫ ਤਾਮਿਲ ਲੋਕ ਹੀ ਕਰ ਸਕਦੇ ਹਨ।”
ਨਾਗਪੁਰ ਦੇ ‘ਨਿੱਕਰਵਾਲੇ’ ਕਦੇ ਵੀ ਰਾਜ ਦੇ ਭਵਿੱਖ ਦਾ ਫੈਸਲਾ ਨਹੀਂ ਕਰ ਸਕਦੇ। ਰਾਜ ਦੇ ਨੌਜਵਾਨ ਤਾਮਿਲਨਾਡੂ ਦੇ ਭਵਿੱਖ ਦਾ ਫੈਸਲਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਤਾਮਿਲਨਾਡੂ ਵਿੱਚ ਲੋਕਾਂ ਨੂੰ ਸਰਕਾਰ ਬਣਾਉਣ ਵਿੱਚ ਸਹਾਇਤਾ ਕਰਨ ਲਈ ਹਨ, ਜੋ ਤਾਮਿਲ ਲੋਕਾਂ ਦੇ ਹਿੱਤਾਂ ਦੀ ਸੰਭਾਲ ਕਰੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਤਾਮਿਲਨਾਡੂ ਨਾਲ ਉਨ੍ਹਾਂ ਦੇ ‘ਘਰੇਲੂ ਸੰਬੰਧ’ ਹਨ। ਕਾਂਗਰਸੀ ਆਗੂ ਨੇ ਕਿਹਾ, “ਅਸੀਂ ਨਰਿੰਦਰ ਮੋਦੀ ਨੂੰ ਭਾਰਤ ਦੀ ਨੀਂਹ ਵਿਗਾੜਣ ਨਹੀਂ ਦੇਵਾਂਗੇ।”