Rajnath Singh performs Shastra Puja: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੁਕਨਾ ਵਾਰ ਮੈਮੋਰੀਅਲ ਵਿੱਚ ਹਥਿਆਰਾਂ ਦੀ ਪੂਜਾ ਕੀਤੀ । ਇਸ ਦੌਰਾਨ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਨ ਵੀ ਮੌਜੂਦ ਸਨ । ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ, “ਭਾਰਤ-ਚੀਨ ਦੀ ਸਰਹੱਦ ‘ਤੇ ਜੋ ਤਣਾਅ ਚੱਲ ਰਿਹਾ ਹੈ, ਭਾਰਤ ਇਹ ਚਾਹੁੰਦਾ ਹੈ ਕਿ ਤਣਾਅ ਖ਼ਤਮ ਹੋ ਜਾਵੇ, ਸ਼ਾਂਤੀ ਸਥਾਪਤ ਹੋ ਜਾਵੇ ਪਰ ਕਈ ਵਾਰ ਨਾਪਾਕ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਫੌਜ ਕਿਸੇ ਵੀ ਸੂਰਤ ਵਿੱਚ ਆਪਣੇ ਭਾਰਤ ਦੀ ਇੱਕ ਇੰਚ ਵੀ ਜ਼ਮੀਨ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਆਉਣ ਦੇਣਗੇ।
ਇਸ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿੱਕਮ ਵਿੱਚ BRO ਰਾਹੀਂ ਬਣਾਈ ਗਈ ਇੱਕ ਐਕਸਲ ਸੜਕ ਦਾ ਈ-ਉਦਘਾਟਨ ਕੀਤਾ । ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਕਿਹਾ, “ ਅੱਜ ਨੈਸ਼ਨਲ ਹਾਈਵੇ-310 ਦਾ ਅੰਸ਼ਕ ਵਿਕਲਪੀ ਰਸਤਾ ਸਿੱਕਮ ਦੇ ਲੋਕਾਂ ਨੂੰ ਸਮਰਪਿਤ ਕਰਨ ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ‘ਗੰਗਟੋਕ’ ਤੋਂ ‘ਨਾਥੂ-ਲਾ’ ਨੂੰ ਜੋੜਨ ਵਾਲੇ NH-310, ਪੂਰਬੀ ਸਿੱਕਮ ਦੇ ਸਰਹੱਦੀ ਇਲਾਕਿਆਂ ਦੇ ਲੋਕਾਂ ਦੀ ਜੀਵਨ ਰੇਖਾ ਹਨ । 19.35 ਕਿਲੋਮੀਟਰ ਵੈਕਲਪਿਕ NH-310 ਦਾ ਨਿਰਮਾਣ ਕਰਕੇ, BRO ਨੇ ਪੂਰਬੀ ਸਿੱਕਮ ਦੇ ਵਸਨੀਕਾਂ ਅਤੇ ਫੌਜਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ।”
ਇਸ ਤੋਂ ਅੱਗੇ ਰਾਜਨਾਥ ਸਿੰਘ ਨੇ ਅੱਗੇ ਕਿਹਾ, “ਪੁਰਾਣਾ ਵਿਕਲਪਕ ਰਸਤਾ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ NH-310 ‘ਤੇ ਜ਼ਮੀਨ ਖਿਸਕਣ ਅਤੇ ਸਿਨਕਿੰਗ ਦੀਆਂ ਸੰਭਾਵਨਾਵਾਂ ਹਨ। ਇਸ ਕਾਰਨ ਬਰਸਾਤੀ ਮੌਸਮ ਵਿੱਚ ਇੱਥੋਂ ਦੇ ਲੋਕਾਂ ਅਤੇ ਫੌਜ ਨੂੰ ਟ੍ਰੈਫਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਸ 19.35 ਵਿਕਲਪਿਕ ਰਸਤੇ NH-310 ਦੇ ਨਿਰਮਾਣ ਨਾਲ ਇਹ ਸਮੱਸਿਆਵਾਂ ਦੂਰ ਹੋ ਜਾਣਗੀਆਂ।”
ਦੱਸ ਦੇਈਏ ਕਿ ਪੂਰਬੀ ਲੱਦਾਖ ਵਿੱਚ ਲਗਭਗ ਪੰਜ ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਗਤਿਰੋਧ ਚੱਲ ਰਿਹਾ ਹੈ, ਜਿਸ ਕਾਰਨ ਉਸ ਦੇ ਸਬੰਧਾਂ ਵਿੱਚ ਤਣਾਅ ਬਣਿਆ ਹੋਇਆ ਹੈ। ਇਸ ਗਤਿਰੋਧ ਨੂੰ ਦੂਰ ਕਰਨ ਲਈ ਦੋਵਾਂ ਧਿਰਾਂ ਨੇ ਕੂਟਨੀਤਕ ਅਤੇ ਫੌਜੀ ਪੱਧਰ ‘ਤੇ ਕਈ ਦੌਰ ਦੀ ਗੱਲਬਾਤ ਕੀਤੀ। ਹਾਲਾਂਕਿ, ਹੁਣ ਤੱਕ ਇਸ ਗਤਿਰੋਧ ਨੂੰ ਖਤਮ ਕਰਨ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।