ਜਿਵੇਂ ਹੀ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਹੋ ਰਹੀ ਕਿਸਾਨਾਂ ਦਾ ਅੰਦੋਲਨ ਓਦਾਂ ਹੀ ਇੱਕ ਵਾਰ ਫਿਰ ਤੇਜ਼ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਦੀ ਗੱਲ ਕਹੀ ਹੈ। ਇਸ ਦੇ ਲਈ, ਵੀਰਵਾਰ ਰਾਤ ਤੋਂ ਹੀ ਟਰੈਕਟਰ ਦਿੱਲੀ-ਯੂਪੀ ਦੀਆਂ ਸਰਹੱਦਾਂ ‘ਤੇ ਪਹੁੰਚਣੇ ਜਾਰੀ ਹਨ।
ਸ਼ੁੱਕਰਵਾਰ ਨੂੰ ਇੱਥੇ ਟਰੈਕਟਰ ਮਾਰਚ ਦੀ ਰਿਹਰਸਲ ਵੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇਹ ਰਿਹਰਸਲ ਹੋ ਰਹੀ ਹੈ ਕਿਉਂਕਿ 26 ਵੀਂ ਨੇੜੇ ਹੈ, ਕਿਸਾਨ 26 ਤਰੀਕ ਨੂੰ ਕਦੇ ਵੀ ਨਹੀਂ ਭੁੱਲੇਗਾ। ਹਰ ਮਹੀਨੇ 26 ਤਰੀਕ ਆਵੇਗੀ, ਕਿਸਾਨ ਟਰੈਕਟਰਾਂ ਦੀ ਰਿਹਰਸਲ ਕਰਨਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਦਿੱਲੀ ਦਾ ਰਸਤਾ ਨਾ ਭੁੱਲ ਜਾਣ, ਇਸ ਲਈ ਇੰਨਾਂ ਦੀ ਰਿਹਰਸਲ ਕਰਵਾਉਣੀ ਪੈਦੀ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਕਰੇਗੀ। ਜੇ ਨਹੀਂ ਕਰਦੀ, ਤਾਂ ਅਸੀਂ ਅਗਲਾ ਕਦਮ ਚੁੱਕਾਂਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਰਤ ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ ਅਤੇ ਐਮਐਸਪੀ ‘ਤੇ ਕੋਈ ਕਾਨੂੰਨ ਨਹੀਂ ਬਣਾਉਂਦੀ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਪੰਜ ਟਿਕਾਣਿਆਂ ‘ਤੇ ED ਨੇ ਮਾਰਿਆ ਛਾਪਾ, ਮਨੀ ਲਾਂਡਰਿੰਗ ਦਾ ਦੋਸ਼
ਰਾਕੇਸ਼ ਟਿਕੈਤ ਨੇ ਇਸ ਸਬੰਧੀ ਬੀਤੇ ਦਿਨ ਇੱਕ ਟਵੀਟ ਵੀ ਕੀਤਾ ਸੀ। ਦੱਸ ਦੇਈਏ ਕਿ ਪਿਛਲੇ 7 ਮਹੀਨਿਆਂ ਤੋਂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ। ਹੁਣ ਇੱਕ ਵਾਰ ਫਿਰ ਅੰਦੋਲਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਵੀਰਵਾਰ ਦੀ ਰਾਤ ਤੋਂ ਹੀ ਕਿਸਾਨ ਮੇਰਠ ਦੇ ਸਿਵਾਏ ਟੋਲ ਪਲਾਜ਼ਾ ‘ਤੇ ਪਹੁੰਚ ਰਹੇ ਹਨ, ਇਥੋਂ ਕਿਸਾਨ ਅੱਗੇ ਗਾਜ਼ੀਪੁਰ ਦੀ ਸਰਹੱਦ ‘ਤੇ ਪਹੁੰਚ ਰਹੇ ਹਨ।
ਇਹ ਵੀ ਦੇਖੋ : ਚੂੜਾ ਪਾ ਕੇ ਸਹੁਰਿਆਂ ਦੇ ਗੇਟ ‘ਤੇ ਬੈਠੀ ਨਵ ਵਿਆਹੀ ਨੂੰਹ ਨੇ ਕੱਢਿਆ ਜਲੂਸ, “ਗੇਟ ਖੋਲ੍ਹੋ ਨਹੀਂ ਤਾਂ ਕੰਧ ਟੱਪ ਕੇ…”