Ramrahim gets one day parole: ਬਲਾਤਕਾਰ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਦਿਨ ਦੀ ਛੁੱਟੀ ਮਿਲੀ ਹੈ। ਇਹ ਪੈਰੋਲ ਇੰਨੇ ਗੁਪਤ ਢੰਗ ਨਾਲ ਦਿੱਤੀ ਗਈ ਸੀ ਕਿ ਕਿਸੇ ਨੂੰ ਖ਼ਬਰ ਤੱਕ ਨਹੀਂ ਲੱਗੀ, ਜਦਕਿ ਰਾਮ ਰਹੀਮ ਦੀ ਸੁਰੱਖਿਆ ਵਿੱਚ ਤਕਰੀਬਨ ਤਿੰਨ ਸੌ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਕਿਸ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਹਨ। ਰਾਮ ਰਹੀਮ ਨੂੰ 24 ਅਕਤੂਬਰ ਨੂੰ ਹਰਿਆਣਾ ਵਿੱਚ ਸੀ ਐਮ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਪੈਰੋਲ ਦਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਸਖਤ ਸੁਰੱਖਿਆ ਹੇਠ ਰੋਹਤਕ ਜੇਲ੍ਹ ਤੋਂ ਗੁਰੂਗਰਾਮ ਲਿਆਂਦਾ ਗਿਆ ਸੀ, ਪਰ ਸੁਰੱਖਿਆ ਕਰਮਚਾਰੀ ਵੀ ਇਸ ਤੋਂ ਜਾਣੂ ਨਹੀਂ ਸਨ। ਇਸ ਬਾਰੇ ਸਿਰਫ ਸੀ.ਐੱਮ ਅਤੇ ਕੁੱਝ ਅਧਿਕਾਰੀਆਂ ਨੂੰ ਹੀ ਜਾਣਕਰੀ ਸੀ।
ਭਾਰੀ ਸੁਰੱਖਿਆ ਦੇ ਵਿੱਚ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ ਸੀ। ਰਾਮ ਰਹੀਮ 24 ਅਕਤੂਬਰ ਦੀ ਸ਼ਾਮ ਤੱਕ ਆਪਣੀ ਮਾਂ ਨਾਲ ਰਿਹਾ ਸੀ। ਸੁਰੱਖਿਆ ਲਈ ਹਰਿਆਣਾ ਪੁਲਿਸ ਦੀਆਂ ਤਿੰਨ ਟੁਕੜੀਆਂ ਵੀ ਇੱਥੇ ਤਾਇਨਾਤ ਸੀ। ਇੱਕ ਯੂਨਿਟ ਵਿੱਚ 80 ਤੋਂ 100 ਸਿਪਾਹੀ ਸਨ। ਡੇਰਾ ਮੁਖੀ ਨੂੰ ਜੇਲ੍ਹ ਤੋਂ ਪੁਲਿਸ ਦੀ ਕਾਰ ਵਿੱਚ ਲਿਆਂਦਾ ਗਿਆ ਸੀ ਜਿਸ ਦੇ ਸ਼ੀਸ਼ੇ ਪਰਦੇ ਨਾਲ ਢਕੇ ਹੋਏ ਸੀ। ਗੁਰੂਗ੍ਰਾਮ ਵਿੱਚ, ਪੁਲਿਸ ਨੇ ਕਾਰ ਨੂੰ ਹਸਪਤਾਲ ਦੇ ਬੇਸਮੈਂਟ ਵਿੱਚ ਖੜ੍ਹਾ ਕਰ ਦਿੱਤਾ ਅਤੇ ਉਹ ਫਲੋਰ ਜਿੱਥੇ ਉਸ ਦੀ ਮਾਂ ਦਾ ਇਲਾਜ ਚੱਲ ਰਿਹਾ ਸੀ, ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਦਿੱਤਾ ਗਿਆ ਸੀ। ਰਾਮ ਰਹੀਮ ਨੂੰ ਗੁਪਤ ਰੂਪ ਵਿੱਚ ਪਾਰੋਲ ਮਿਲਣ ਬਾਰੇ ਹੁਣ ਸਵਾਲ ਖੜੇ ਕੀਤੇ ਜਾ ਰਹੇ ਹਨ।