ਭਾਰਤੀ ਰਿਜ਼ਰਵ ਬੈਂਕ (RBI) ਨੇ ਭਾਰਤੀ ਨਾਗਰਿਕ ਅਤੇ ਓਸੀਆਈ ਕਾਰਡਧਾਰਕ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ 11 ਹਜ਼ਾਰ ਰੁਪਏ ਹੀ ਲਿਜਾ ਸਕਣਗੇ। ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਵੀ ਅਮਰੀਕੀ ਡਾਲਰ ਦੇ ਰੂਪ ਵਿੱਚ ਇਸ ਦੇ ਬਰਾਬਰ ਦੀ ਰਕਮ ਹੀ ਨਾਲ ਲਿਜਾ ਸਕਦੇ ਹਨ, ਜੋ 25 ਹਜ਼ਾਰ ਰੁਪਏ ਦੀ ਬਰਾਬਰ ਸੀਮਾ ਦੇ ਮੁਕਾਬਲੇ ਘੱਟ ਹੈ । ਵਿਦੇਸ਼ੀ ਕਰੰਸੀ ਪ੍ਰਬੰਧਨ ਨਿਯਮ, 2015 ਦੇ ਅਨੁਸਾਰ, ਇੱਕ ਭਾਰਤੀ ਨੇਪਾਲ ਅਤੇ ਭੂਟਾਨ ਤੋਂ ਇਲਾਵਾ ਕਿਸੇ ਵੀ ਦੇਸ਼ ਦੀ ਕਰੰਸੀ ਵਿੱਚ 25,000 ਰੁਪਏ ਤੱਕ ਦੇ ਨੋਟ ਲਿਜਾ ਸਕਦਾ ਹੈ। ਇਹੀ ਸੀਮਾ ਕਰੰਸੀ ਲਿਆਉਣ ਲਈ ਵੀ ਲਾਗੂ ਹੁੰਦੀ ਹੈ।
ਇਸ ਸਬੰਧੀਉ ਕੇਂਦਰੀ ਬੈਂਕ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ। ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਜ਼ਰਵ ਬੈਂਕ ਨੇ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਹੈ ਕਿ ਭਾਰਤੀ ਪਾਸਪੋਰਟ ਧਾਰਕਾਂ ਦੇ ਨਾਲ-ਨਾਲ ਭਾਰਤੀ ਮੂਲ ਦੇ ਓਸੀਆਈ ਕਾਰਡ ਧਾਰਕਾਂ ਨੂੰ ਸ੍ਰੀ ਕਰਤਾਰਪੁਰ, ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਭਾਰਤ ਤੋਂ ਜਾਂਦੇ ਸਮੇਂ ਜਾਂ ਵਾਪਸੀ ਸਮੇਂ ਆਪਣੇ ਨਾਲ 11 ਹਜ਼ਾਰ ਰੁਪਏ ਜਾਂ ਅਮਰੀਕੀ ਡਾਲਰ ਦੇ ਰੂਪ ਵਿੱਚ ਇੰਨੀ ਹੀ ਰਕਮ ਨਾਲ ਰੱਖਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ: ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ‘ਚ ਨਤਮਸਤਕ ਹੋਣਗੇ CM ਚੰਨੀ, ਕਈ ਪ੍ਰੋਜੈਕਟਾਂ ਦਾ ਵੀ ਕਰਨਗੇ ਉਦਘਾਟਨ
ਦੱਸ ਦੇਈਏ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਵਿਸ਼ਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਚਾਰ ਕਿਲੋਮੀਟਰ ਲੰਬਾ ਕੋਰੀਡੋਰ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: