Rocking rio of 61 cavalry regiment : ਭਾਰਤ ਦੀ 72 ਵੀਂ ਗਣਤੰਤਰ ਦਿਵਸ ਪਰੇਡ ਵਿੱਚ 18 ਵੀਂ ਵਾਰ ਵੇਖਿਆ ਜਾਵੇਗਾ ‘ਕੈਵੈਲਰੀ ਰੈਜੀਮੈਂਟ’ ਦਾ ਵਿਸ਼ੇਸ਼ ਘੋੜਾ,ਰੀਓ‘ ਜੋ ਚਾਰ ਸਾਲਾਂ ਦੀ ਉਮਰ ਤੋਂ ਹੀ ਪਰੇਡ ਵਿੱਚ ਹਿੱਸਾ ਲੈ ਰਿਹਾ ਹੈ। ਕਪਤਾਨ ਦੀਪਾਂਸ਼ੂ ਸ਼ੀਓਰਨ ਨੇ ਦੱਸਿਆ ਕਿ ਭਾਰਤ ਵਿੱਚ ਪੈਦਾ ਹੋਇਆ ਹੈਨੋਵੇਰੀਅਨ ਨਸਲ ਦਾ ਇਹ ਘੋੜਾ, 22 ਸਾਲ ਦਾ ਹੈ ਅਤੇ ਚਾਰ ਸਾਲ ਦੀ ਉਮਰ ਤੋਂ ਹੀ ਪਰੇਡ ਵਿਚ ਹਿੱਸਾ ਲੈ ਰਿਹਾ ਹੈ। ਇਸ ਸਾਲ, ਤੀਜੀ ਵਾਰ ਉਹ ਦੁਨੀਆ ਦੀ ਇੱਕੋ-ਇੱਕ ਸੇਵਾ ਕਰ ਰਹੇ ਘੋੜਸਵਾਰ ਰੈਜੀਮੈਂਟ ਦੀ ਅਗਵਾਈ ਕਰੇਗਾ। ਦੀਪਾਂਸ਼ੂ ਸ਼ੀਓਰਨ ਨੇ ਦੱਸਿਆ, “ਰੀਓ ਬਹੁਤ ਖ਼ਾਸ ਘੋੜਾ ਹੈ। ਉਹ ਕਮਾਂਡਰ ਦੀ ਗੱਲ ਨੂੰ ਸਮਝਦਾ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਗਣਤੰਤਰ ਦਿਵਸ ‘ਤੇ 18 ਵੀਂ ਵਾਰ ਉਹ ਰਾਜਪਥ ‘ਤੇ 61 ‘ਕੈਵੈਲਰੀ ਰੈਜੀਮੈਂਟ’ ਦੇ ਮੈਂਬਰ ਦੇ ਰੂਪ ਵਿੱਚ ਵੇਖਿਆ ਜਾਵੇਗਾ ਅਤੇ 15ਵੀਂ ਵਾਰ ਉਸ ਨੂੰ ਇੱਕ ਕਮਾਂਡਰ ਕਮਾਂਡ ਦੇਵੇਗਾ।
ਉਤਰਾਖੰਡ ਦੇ ਕਾਸ਼ੀਪੁਰ ਨਿਵਾਸੀ ਸ਼ੀਓਰਨ ਨੇ ਕਿਹਾ ਕਿ ਰਾਜਪਥ ‘ਤੇ ਸਰਕਾਰੀ ਵਰਦੀ ਵਿੱਚ ਘੋੜ ਸਵਾਰੀ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਅਤੇ ਅਨੰਦਮਈ ਤਜਰਬਾ ਹੈ ਅਤੇ ਫਿਰ ‘ਰੀਓ’ ਤੇ ਸਵਾਰ ਹੋਣਾ ਇਸ ਨੂੰ ਹੋਰ ਵਿਸ਼ੇਸ਼ ਬਣਾਉਂਦਾ ਹੈ। ਨੌਜਵਾਨ ਅਧਿਕਾਰੀ ਨੇ ਕਿਹਾ, “ਰੀਓ ਨੂੰ ਸਰਕਾਰੀ ਸਮਾਗਮ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਅਸੀਂ ਉਸ ਦਾ ਵਿਸ਼ੇਸ਼ ਧਿਆਨ ਰੱਖਦੇ ਹਾਂ। ਉਹ ਸਾਡੀ ਗੱਲ ਸੁਣਦਾ ਹੈ ਅਤੇ ਪੂਰੀ ਤਰ੍ਹਾਂ ਮੰਨਦਾ ਹੈ।” ਆਪਣੇ ਪਰਿਵਾਰ ਤੋਂ ਹਥਿਆਰਬੰਦ ਸੈਨਾਵਾਂ ਦੀ ਚੌਥੀ ਪੀੜ੍ਹੀ ਦਾ ਮੈਂਬਰ ਸ਼ੀਓਰਨ, ਫੌਜ ਵਿੱਚ ਰੈਜੀਮੈਂਟ ਦੇ ਵਿਸ਼ੇਸ਼ ਸਥਾਨ ਦੀ ਸ਼ਲਾਘਾ ਕਰਦਾ ਹੈ, ਜਿਸ ਨੂੰ ਉਹ ਦੇਸ਼ ਦੀ ਸੈਨਾ ਦੇ ਅਤੀਤ ਅਤੇ ਵਰਤਮਾਨ ਵਿਚਾਲੇ ਕੜੀ ਵੀ ਮੰਨਦਾ ਹੈ। ਕੋਵਿਡ -19 ਕਾਰਨ ਤਿਆਰੀ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ,’ ਹਾਂ, ਬੇਸ਼ਕ ਇਹ ਬਹੁਤ ਚੁਣੌਤੀ ਭਰਪੂਰ ਸੀ। ਇਸ ਦੇ ਕਾਰਨ, ਘੋੜਿਆਂ ਦੀ ਗਿਣਤੀ ਵੀ ਘੱਟ ਕੇ 43 ਰਹਿ ਗਈ ਹੈ।” ਸ਼ੀਓਰਨ ਨੇ ਸਾਲ 2018 ਵਿੱਚ ਅਤੇ ਫਿਰ 2020 ਵਿੱਚ ਵੀ ਫੌਜ ਦੀ ਟੀਮ ਦੀ ਅਗਵਾਈ ਕੀਤੀ ਹੈ।
ਜੈਪੁਰ ਵਿੱਚ ਸਥਿਤ ’61 ਕੈਵੈਲਰੀ ਰੈਜੀਮੈਂਟ’ ਸਾਲ 1953 ਵਿੱਚ ਸਥਾਪਿਤ ਹੋਣ ਤੋਂ ਬਾਅਦ ਸ਼ੁਰੂਆਤ ਤੋਂ ਹੀ , ਗਣਤੰਤਰ ਦਿਵਸ ਪਰੇਡ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਛੇ ਪੁਰਖੀ ਸਾਮਰਾਜੀ ਸੈਨਾਵਾਂ ਦੀਆਂ ਇਕਾਈਆਂ ਨੂੰ ਜੋੜ ਕੇ ਬਣਾਈ ਗਈ ਸੀ, ਜਿਸ ਵਿੱਚ ਮੈਸੂਰ ਲੈਂਸਰ, ਜੋਧਪੁਰ ਲੈਂਸਰ ਅਤੇ ਗਵਾਲੀਅਰ ਲੈਂਸਰ ਸ਼ਾਮਿਲ ਸਨ। 1918 ਵਿੱਚ ਰੈਜੀਮੈਂਟ ਦੇ ਪੁਰਖਿਆਂ ਨੇ ਬ੍ਰਿਟਿਸ਼ ਹਥਿਆਰਬੰਦ ਸੈਨਾਵਾਂ ਨਾਲ ਇਜ਼ਰਾਈਲ ਵਿੱਚ ਹਾਇਫ਼ਾ ਦੀ ਇੱਕ ਮਹੱਤਵਪੂਰਣ ਲੜਾਈ ਲੜੀ ਸੀ।