ਕੇਂਦਰੀ ਮੰਤਰੀ ਨਰਾਇਣ ਰਾਣੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਥੱਪੜ ਮਾਰਨ ਬਾਰੇ ਦਿੱਤੇ ਬਿਆਨ ਦੇਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਰਾਣੇ ਨੇ ਦਾਅਵਾ ਕੀਤਾ ਕਿ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਠਾਕਰੇ ਭੁੱਲ ਗਏ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਬੀਤ ਗਏ ਹਨ ਅਤੇ ਇਸੇ ਸੰਦਰਭ ਵਿੱਚ ਮੰਤਰੀ ਨੇ ਇਹ ਵਿਵਾਦਤ ਬਿਆਨ ਦਿੱਤਾ ਹੈ।
ਸੋਮਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ‘ਜਨ ਆਸ਼ੀਰਵਾਦ ਯਾਤਰਾ’ ਦੌਰਾਨ ਰਾਣੇ ਨੇ ਕਿਹਾ, “ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਨੂੰ ਕਿੰਨੇ ਸਾਲ ਹੋ ਗਏ ਹਨ। ਭਾਸ਼ਣ ਦੇ ਦੌਰਾਨ, ਉਨ੍ਹਾਂ ਨੂੰ ਪਿੱਛੇ ਮੁੜ ਕੇ ਪੁੱਛ ਦੇ ਵੇਖਿਆ ਗਿਆ ਸੀ। ਜੇ ਮੈਂ ਉੱਥੇ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਇੱਕ ਜ਼ੋਰਦਾਰ ਥੱਪੜ ਮਾਰਦਾ।” ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਰਾਣੇ ਪਹਿਲਾਂ ਸ਼ਿਵ ਸੈਨਾ ਵਿੱਚ ਸਨ, ਜੋ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ ਅਤੇ ਫਿਰ, 2019 ਵਿੱਚ, ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋ ਗਏ।
ਇਹ ਵੀ ਪੜ੍ਹੋ : ਫਾਰੂਕ ਅਬਦੁੱਲਾ ਦੇ ਘਰ ਗੁਪਕਾਰ ਗੱਠਜੋੜ ਦੀ ਮੀਟਿੰਗ ਜਾਰੀ, ਭਵਿੱਖ ਦੀ ਰਣਨੀਤੀ ਸਣੇ ਇਸ ਵੱਡੇ ਮੁੱਦੇ ‘ਤੇ ਹੋਵੇਗੀ ਚਰਚਾ
ਰਾਣੇ ਨੇ ਦਾਅਵਾ ਕੀਤਾ ਕਿ 15 ਅਗਸਤ ਨੂੰ ਜਨਤਾ ਨੂੰ ਸੰਬੋਧਨ ਕਰਦਿਆਂ ਠਾਕਰੇ ਭੁੱਲ ਗਏ ਸਨ ਕਿ ਆਜ਼ਾਦੀ ਨੂੰ ਕਿੰਨੇ ਸਾਲ ਪੂਰੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਸ਼ਣ ਦੇ ਵਿਚਕਾਰ ਉਹ ਆਪਣੇ ਸਾਥੀਆਂ ਨੂੰ ਪੁੱਛ ਰਹੇ ਸਨ ਕਿ ਆਜ਼ਾਦੀ ਦਿਹਾੜੇ ਨੂੰ ਕਿੰਨੇ ਸਾਲ ਬੀਤ ਗਏ ਹਨ। ਸ਼ਿਵ ਸੈਨਾ ਨੇ ਰਾਣੇ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਪਾਰਟੀ ਵਰਕਰਾਂ ਨੇ ਰਾਣੇ ਨੂੰ ‘ਕੰਬਾਡੀ ਚੋਰ’ (ਚਿਕਨ ਚੋਰ) ਦੱਸਦੇ ਹੋਏ ਮੁੰਬਈ ਅਤੇ ਕਈ ਹੋਰ ਥਾਵਾਂ ‘ਤੇ ਪੋਸਟਰ ਲਗਾਏ ਹਨ। ਜ਼ਿਕਰਯੋਗ ਹੈ ਕਿ ਕਰੀਬ ਪੰਜ ਦਹਾਕੇ ਪਹਿਲਾਂ ਰਾਣਾ ਚੇਂਬੂਰ ਵਿੱਚ ‘ਪੋਲਟਰੀ’ ਦੀ ਦੁਕਾਨ ਚਲਾਉਂਦੇ ਸਨ।
ਇਹ ਵੀ ਦੇਖੋ : Guru Amar Das Ji ਬਾਰੇ ਬੋਲ ਬੁਰੇ ਫਸੇ Gurdas Maan ਨੇ LIVE ਹੋ ਕੇ ਆਖੀ ਗੱਲ੍ਹ… | Gurdas Maan Live