ਕਰਨਾਟਕ ਦੇ ਤੁਮਕੁਰ ਵਿੱਚ ਇੱਕ ਕਿਸਾਨ ਆਪਣੇ ਦੋਸਤਾਂ ਨਾਲ ਕਾਰਾਂ ਦੇ ਸ਼ੋਅਰੂਮ ਵਿੱਚ ਪਹੁੰਚਿਆ ਸੀ। ਉਹ ਆਪਣੀ ਡਰੀਮ ਕਾਰ ਖਰੀਦਣ ਗਿਆ ਸੀ। ਪਰ ਕਥਿਤ ਤੌਰ ‘ਤੇ ਉਸ ਦੇ ਕੱਪੜੇ ਦੇਖ ਕੇ ਸ਼ੋਅਰੂਮ ਦੇ ਸੇਲਜ਼ਮੈਨ ਨੇ ਉਸ ਨੂੰ ਜ਼ਲੀਲ ਕੀਤਾ ਅਤੇ ਉਸ ਨੂੰ ਭਜਾ ਦਿੱਤਾ।
ਬੱਸ ਫਿਰ ਕੀ ਸੀ, ਕਿਸਾਨ ਨੇ ਜੋ ਕੀਤਾ, ਉਸ ਨੂੰ ਦੇਖ ਕੇ ਸੇਲਜ਼ਮੈਨ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਆਓ ਜਾਣਦੇ ਹਾਂ ਪੂਰੀ ਕਹਾਣੀ.. ਰਿਪੋਰਟ ਮੁਤਾਬਿਕ ਇਹ ਘਟਨਾ ਚਿੱਕਸੰਦਰਾ ਹੋਬਲੀ ਦੇ ਕਿਸਾਨ ਕੇਮਪੇਗੌੜਾ ਆਰ.ਐਲ ਨਾਲ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਦੋਸਤਾਂ ਨਾਲ SUV ਖਰੀਦਣ ਲਈ ਮਹਿੰਦਰਾ ਸ਼ੋਅਰੂਮ ਗਿਆ ਸੀ। ਕੇਮਪੇਗੌੜਾ ਪੇਸ਼ੇ ਤੋਂ ਸੁਪਾਰੀ ਦਾ ਕਿਸਾਨ ਹੈ। ਦੋਸ਼ ਹੈ ਕਿ ਜਦੋਂ ਕਿਸਾਨ ਨੇ ਉੱਥੇ ਮੌਜੂਦ ਸੇਲਜ਼ਮੈਨ ਨੂੰ ਕਾਰ ਦੇ ਰੇਟ ਬਾਰੇ ਸਵਾਲ ਕੀਤਾ ਤਾਂ ਇੱਕ ਸੇਲਜ਼ਮੈਨ ਨੇ ਉਸ ਦੇ ਕੱਪੜੇ ਦੇਖ ਕੇ ਉਸ ਦਾ ਮਜ਼ਾਕ ਉਡਾਇਆ।
ਕੇਮਪੇਗੌੜਾ ਨੇ ਦਾਅਵਾ ਕੀਤਾ ਕਿ ਸੇਲਜ਼ਮੈਨ ਨੇ ਉਸ ਨੂੰ ਇੱਥੋਂ ਤੱਕ ਕਿਹਾ ਕਿ ‘ਉਸ ਦੀ ਜੇਬ ਵਿੱਚ 10 ਲੱਖ ਛੱਡੋ, 10 ਰੁਪਏ ਵੀ ਨਹੀਂ ਹੋਣੇ।’ ਇਸ ਤੋਂ ਬਾਅਦ ਸੇਲਜ਼ਮੈਨ ਨੇ ਕਿਸਾਨ ਨੂੰ ਕਿਹਾ ਕਿ ਜੇਕਰ ਉਹ 30 ਮਿੰਟਾਂ ਦੇ ਅੰਦਰ 10 ਲੱਖ ਰੁਪਏ ਨਕਦ ਲੈ ਆਉਂਦਾ ਹੈ ਤਾਂ ਉਸ ਨੂੰ ਅੱਜ ਹੀ ਕਾਰ ਦੀ ਡਲਿਵਰੀ ਦੇ ਦਿੱਤੀ ਜਾਵੇਗੀ। ਬਸ ਫਿਰ ਕੀ ? ਕੇਮਪੇਗੌੜਾ ਤੁਰੰਤ ਉਸ ਜਗ੍ਹਾ ਤੋਂ ਚਲੇ ਗਿਆ ਅਤੇ ਥੋੜੇ ਸਮੇ ਬਾਅਦ ਹੀ ਦਸ ਲੱਖ ਰੁਪਏ ਇਕੱਠੇ ਕਰਨ ਤੋਂ ਬਾਅਦ SUV ਦੀ ਡਿਲੀਵਰੀ ਲੈਣ ਲਈ ਸ਼ੋਅਰੂਮ ਪਹੁੰਚ ਗਿਆ। ਇਹ ਦੇਖ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਪਰ ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਸੇਲਜ਼ ਟੀਮ ਨੇ ਕੇਮਪੇਗੌੜਾ ਨੂੰ ਕਿਹਾ ਕਿ ਵਾਹਨ ਦੀ ਡਿਲੀਵਰੀ ਲਈ ਘੱਟੋ-ਘੱਟ 2-3 ਦਿਨ ਚਾਹੀਦੇ ਹਨ।
ਇਹ ਘਟਨਾ ਬੀਤੇ ਸ਼ੁੱਕਰਵਾਰ ਦੀ ਹੈ। ਉਸ ਦਿਨ ਕਾਰ ਦੀ ਡਿਲੀਵਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਸੇਲਜ਼ ਟੀਮ ਨੇ ਸਰਕਾਰੀ ਛੁੱਟੀਆਂ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਡਿਲੀਵਰੀ ਨਾ ਕਰ ਸਕਣ ਦੀ ਗੱਲ ਕਹੀ। ਇਸ ਨਾਲ ਕੇਮਪੇਗੌੜਾ ਅਤੇ ਉਸਦੇ ਦੋਸਤ ਗੁੱਸੇ ਵਿੱਚ ਆ ਗਏ ਅਤੇ ਪੁਲਿਸ ਨੂੰ ਬੁਲਾ ਲਿਆ ਅਤੇ ਵਾਹਨ ਲਏ ਬਿਨਾਂ ਸ਼ੋਅਰੂਮ ਛੱਡਣ ਤੋਂ ਇਨਕਾਰ ਕਰ ਦਿੱਤਾ। ਕੇਮਪੇਗੌੜਾ ਨੇ ਸ਼ੋਅਰੂਮ ਦੇ ਸਾਹਮਣੇ ਧਰਨਾ ਦੇਣ ਦੀ ਧਮਕੀ ਵੀ ਦਿੱਤੀ। ਹਾਲਾਂਕਿ, ਬਾਅਦ ਵਿੱਚ ਪੁਲਿਸ ਦੇ ਮਨਾਉਣ ਅਤੇ ਸੇਲਜ਼ਮੈਨ ਦੁਆਰਾ ਮੁਆਫੀ ਮੰਗਣ ਤੋਂ ਬਾਅਦ, ਕਿਸਾਨ ਕੇਮਪੇਗੌੜਾ ਆਪਣੇ ਘਰ ਚਲਾ ਗਿਆ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: