Sanyukt kisan morcha reacts : ਸੁਪਰੀਮ ਕੋਰਟ ਵੱਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਲ ਲਈ ਪਹਿਲ ਕਰਦਿਆਂ ਅੰਦਾਤਾਵਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਸ਼ਿਕਾਇਤਾਂ ਦੇ ਹੱਲ ਲਈ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੇ ਮੈਂਬਰਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਵੀ ਸਨ ਪਰ ਉਨ੍ਹਾਂ ਨੇ ਆਪਣਾ ਨਾਮ ਕਮੇਟੀ ਤੋਂ ਵਾਪਿਸ ਲੈ ਲਿਆ ਹੈ। ਮਾਨ ਦੇ ਕਮੇਟੀ ਤੋਂ ਹੱਟਣ ਦੇ ਫੈਸਲੇ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਛੋਟੀ ਜਿੱਤ ਦੱਸਿਆ ਹੈ। ਇਸ ਮਾਮਲੇ ਪ੍ਰਤੀ ਆਪਣੀ ਪ੍ਰਤੀਕ੍ਰਿਆ ਵਿੱਚ, ਸੰਯੁਕਤ ਕਿਸਾਨ ਮੋਰਚਾ ਦੇ ਇੱਕ ਮੈਂਬਰ ਰਜਿੰਦਰ ਸਿੰਘ ਦੀਪਸਿੰਘਵਾਲਾ ਨੇ ਕਿਹਾ, ‘ਅਸੀਂ ਇਸ ਨੂੰ ਆਪਣੀ ਛੋਟੀ ਜਿੱਤ ਵਜੋਂ ਵੇਖ ਰਹੇ ਹਾਂ।’ ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਮਾਨ ਦੇ ਅਸਤੀਫ਼ੇ ਨਾਲ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮੇਟੀ ਦਾ ਮਾਣ ਘਟਿਆ ਹੈ। ਮਾਨ ਨੇ ਆਪਣੀ ਪਦਵੀ ਨੂੰ ਰਾਜਸੀ ਵੱਕਾਰ ਲਈ ਵਰਤਿਆ ਹੈ।
ਰਾਜਿੰਦਰ ਸਿੰਘ ਦੀਪਸਿੰਘਵਾਲਾ ਨੇ ਅੱਗੇ ਕਿਹਾ, ‘ਸਾਨੂੰ ਕਮੇਟੀ ਨੂੰ ਕੋਈ ਮਹੱਤਵ ਨਹੀਂ ਦੇਣਾ ਚਾਹੀਦਾ। ਅਸੀਂ ਕੱਲ ਸਰਕਾਰ ਨਾਲ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨਾਲ ਮੀਟਿੰਗ ਕਰਨ ਜਾਵਾਂਗੇ। ਕਮੇਟੀ ਪੂਰੀ ਤਰ੍ਹਾਂ ਸਰਕਾਰ ਪੱਖੀ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਖੇਤੀਬਾੜੀ ਕਾਨੂੰਨ ਨੂੰ ਸੰਸਦੀ ਵਿਧੀ ਅਧੀਨ ਰੱਦ ਕੀਤਾ ਜਾਵੇ। ਕਮੇਟੀ ਵਿੱਚ ਭੁਪਿੰਦਰ ਮਾਨ ਦੇ ਨਾਮ ‘ਤੇ ਮੁੱਢ ਤੋਂ ਹੀ ਹੰਗਾਮਾ ਹੋ ਰਿਹਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਮਾਨ ਪਹਿਲਾਂ ਹੀ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ।
ਇਹ ਵੀ ਦੇਖੋ : ਖੂੰਡੇ ਵਾਲੇ ਬਾਬੇ ਨੇ ਫੇਰ ਕਰਾਤੀ ਅੱਤ, ਸੁਣੋ Delhi ਚ ਕਿੱਥੇ ਘੁੰਮਣਗੇ 1 ਲੱਖ ਤੋਂ ਵੱਧ Tractor