ਇਸ ਸਮੇਂ ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਵਿੱਚ ਚੋਣਾਂ ਕਾਰਨ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਪਰ ਇਸ ਵਿਚਕਾਰ ਪੰਚਾਇਤੀ ਚੋਣਾਂ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਰਪੰਚ ਉਮੀਦਵਾਰ ਦੇ ਖਾਤੇ ਵਿੱਚੋਂ ਸਿਰਫ ਇੱਕ ਵੋਟ ਨਿਕਲੀ ਹੈ।
ਦਰਅਸਲ ਗੁਜਰਾਤ ਦੀਆਂ ਪੰਚਾਇਤੀ ਚੋਣਾਂ ਵਿੱਚ ਇੱਕ ਉਮੀਦਵਾਰ ਨੂੰ ਸਿਰਫ਼ ਇੱਕ ਵੋਟ ਮਿਲੀ ਹੈ। ਇੱਥੋਂ ਤੱਕ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਨੂੰ ਵੋਟ ਨਹੀਂ ਪਾਈ। ਉਮੀਦਵਾਰ ਦੇ ਘਰ ਵਿੱਚ 12 ਮੈਂਬਰ ਸਨ। ਜਿਵੇਂ ਹੀ ਲੋਕਾਂ ਨੂੰ ਚੋਣ ਨਤੀਜੇ ਬਾਰੇ ਪਤਾ ਲੱਗਾ ਤਾਂ ਇਸ ਉਮੀਦਵਾਰ ਦੀ ਚਰਚਾ ਸ਼ੁਰੂ ਹੋ ਗਈ। ਮਾਮਲਾ ਗੁਜਰਾਤ ਦੇ ਵਾਪੀ ਜ਼ਿਲ੍ਹੇ ਦਾ ਹੈ। ਮੀਡੀਆ ਰਿਪੋਰਟਸ ਮੁਤਾਬਿਕ ਉਮੀਦਵਾਰ ਸੰਤੋਸ਼ ਹਲਪਾਤੀ ਨੇ ਵਾਪੀ ਜ਼ਿਲ੍ਹੇ ਦੇ ਛਰਵਾਲਾ ਵਿੱਚ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਮਗਰੋਂ ਉਤਰਾਖੰਡ ‘ਚ ਵੱਡਾ ਧਮਾਕਾ, ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਹਰੀਸ਼ ਰਾਵਤ
ਰਿਪੋਰਟ ਦੇ ਅਨੁਸਾਰ, ਕਾਉਂਟਿੰਗ ਸੈਂਟਰ ‘ਚ ਬੈਠੇ ਹਲਪਾਤੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਸਨੂੰ ਵੋਟ ਨਹੀਂ ਪਾਈ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਘੱਟੋ-ਘੱਟ ਉਸ ਦੀ ਪਤਨੀ ਸਮੇਤ ਉਸ ਦਾ ਪਰਿਵਾਰ ਉਸ ਦੇ ਹੱਕ ਵਿਚ ਵੋਟ ਪਾਵੇਗਾ। ਹਲਪਾਤੀ ਨੇ ਕਿਹਾ ਕਿ ਉਹ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਨਾਖੁਸ਼ ਨਹੀਂ ਹੈ। ਪਰ ਉਸ ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਪਰਿਵਾਰ ਦੇ 12 ਮੈਂਬਰਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਵੋਟ ਨਹੀਂ ਪਾਈ।
ਵੀਡੀਓ ਲਈ ਕਲਿੱਕ ਕਰੋ -: