ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਦੇਸ਼ ਧ੍ਰੋਹ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਵਿੱਚ ਵਿਨੋਦ ਦੂਆ ਖ਼ਿਲਾਫ਼ ਦਰਜ ਕੀਤੀ ਗਈ ਦੇਸ਼ ਧ੍ਰੋਹ ਦੀ ਐਫਆਈਆਰ ਨੂੰ ਖਾਰਜ ਕਰ ਦਿੱਤਾ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਹਰ ਪੱਤਰਕਾਰ ਨੂੰ ਕਾਨੂੰਨੀ ਤੌਰ ਤੇ ਸੁਰੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ।
ਜੂਨ 2020 ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ ਭਾਜਪਾ ਨੇਤਾ ਨੇ ਵਿਨੋਦ ਦੂਆ ‘ਤੇ ਐਫਆਈਆਰ ਦਰਜ ਕਰਵਾਈ ਸੀ। ਵਿਨੋਦ ਦੂਆ ਨੇ ਇਸ ਬਾਰੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਸੀ। ਵਿਨੋਦ ਦੂਆ ਨੇ ਆਪਣੇ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਨ ਦੇ ਨਾਲ-ਨਾਲ ਪੱਤਰਕਾਰਾਂ ਖ਼ਿਲਾਫ਼ ਦਰਜ ਦੇਸ਼ ਧ੍ਰੋਹ ਦੇ ਕੇਸਾਂ ਦੀ ਜਾਂਚ ਲਈ ਕਮੇਟੀ ਬਣਾਉਣ ਦੀ ਮੰਗ ਵੀ ਕੀਤੀ ਸੀ। ਦੁਆ ਨੇ ਕਿਹਾ ਕਿ ਉਸਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਤਿਆਰੀ ਕੀਤੇ ਬਿਨਾਂ ਲੌਕਡਾਊਨ ਲਗਾਉਣ ਦੀ ਆਲੋਚਨਾ ਕੀਤੀ ਗਈ ਸੀ। ਇਸ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਅੱਜ ਐਫਆਈਆਰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : BJP ਆਗੂ ਦਾ ਆਪਣੀ ਹੀ ਸਰਕਾਰ ਖਿਲਾਫ ਵੱਡਾ ਬਿਆਨ, ਕਿਹਾ -“ਲੋਕਾਂ ਨੇ ਤੇਜਸ਼ਵੀ ਨੂੰ ਚੁਣਿਆ ਸੀ, ਸਿਸਟਮ ਦੀ ਦੁਰਵਰਤੋਂ ਕਰ ਮੁੱਖ ਮੰਤਰੀ ਬਣੇ ਨਿਤੀਸ਼”
ਸੁਪਰੀਮ ਕੋਰਟ ਨੇ ਦੇਸ਼ ਭਰ ਵਿੱਚ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਜਾਣ ਵਿਰੁੱਧ ਪੁਲਿਸ ਨੂੰ ਸਾਵਧਾਨ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੇਸ ਦਰਜ ਕਰਦੇ ਸਮੇਂ ਪੁਲਿਸ ਨੂੰ ਆਈਪੀਸੀ ਦੀ ਧਾਰਾ 124 ਏ ਵਿੱਚ ਦਿੱਤੇ ਦਾਇਰੇ ਅਤੇ 60 ਸਾਲ ਪਹਿਲਾਂ ਕੇਦਾਰਨਾਥ ਸਿੰਘ ਕੇਸ ਵਿੱਚ ਦਿੱਤੇ ਫੈਸਲੇ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਦਾਲਤ ਨੇ ਇਹ ਟਿੱਪਣੀ ਸ਼ਿਮਲਾ ਵਿੱਚ ਸੀਨੀਅਰ ਪੱਤਰਕਾਰ ਵਿਨੋਦ ਦੁਆ ਖਿਲਾਫ ਦਰਜ ਦੇਸ਼ ਧ੍ਰੋਹ ਦੀ ਐਫਆਈਆਰ ਨੂੰ ਰੱਦ ਕਰਦਿਆਂ ਕੀਤੀ ਹੈ।
ਇਹ ਵੀ ਦੇਖੋ : Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?