SC urges Indian Govt: ਪੂਰੇ ਦੇਸ਼ ‘ਚ ਕੋਰੋਨਾ ਦੇ ਸੰਕਟ ਨਾਲ ਹਰ ਕੋਈ ਜੂਝ ਰਿਹਾ ਹੈ , ਅਜਿਹੇ ਕਈ ਹਸਪਤਾਲ ‘ਚ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲਾਂ ‘ਚ ਵਧ ਤੋਂ ਵਧ ਫੀਸ ਤੈਅ ਕਰਨ ਲਈ ਕੇਂਦਰ ਤੋਂ ਜਵਾਬ ਮੰਗਿਆ ਹੈ। ਕੋਰਟ ਵੱਲੋਂ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਕ ਹਫ਼ਤੇ ਦੇ ਅੰਦਰ ਕੇਂਦਰ ਤੋਂ ਜਵਾਬ ਮੰਗਿਆ ਹੈ ਤਾਂ ਜੋ COVID-19 ਮਰੀਜ਼ਾਂ ਤੋਂ ਇਲਾਜ ਲਈ ਵੱਧ ਤੋਂ ਵੱਧ ਹੱਦ ਨਿਰਧਾਰਤ ਹੋਵੇ।
ਦੱਸ ਦੇਈਏ ਕਿ ਇਹ ਪਟੀਸ਼ਨ ਅਵਿਸ਼ੇਕ ਗੋਇਨਕਾ ਨੇ ਦਾਇਰ ਕੀਤੀ ਸੀ ਜਿਸ ‘ਚ ਪਟੀਸ਼ਨ ‘ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਗਿਆ। ਅਦਾਲਤ ਨੇ ਜਨਰਲ ਤੁਸ਼ਾਰ ਮਹਿਤਾ ਇਸ ਮੁੱਦੇ ‘ਤੇ ਹਦਾਇਤ ਜਾਰੀ ਕੀਤੀ ਕਿ ਇਕ ਹਫ਼ਤੇ ‘ਚ ਜਵਾਬ ਦਿੱਤਾ ਜਾਵੇ। ਇਸ ਪਟੀਸ਼ਨ ‘ਚ ਇਨਫੈਕਟਿਡ ਲੋਕਾਂ ਲਈ ਭੁਗਤਾਨ ਦੇ ਆਧਾਰ ਅਤੇ ਸਹੂਲਤਾਂ ਤੈਅ ਕਰਨਾ ਹੈ। ਉਹਨਾਂ ਨੇ ਇਸ ਪਟੀਸ਼ਨ ‘ਚ ਹਸਪਤਾਲਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਰੱਖੀ ਹੈ। ਹਸਪਤਾਲ ‘ਚ ਵੀ ਬਰਾਬਰ ਮਾਪਦੰਡਾਂ ‘ਤੇ ਇਲਾਜ ਹੋਵੇ। ਪਟੀਸ਼ਨ ‘ਚ ਬੀਮਾ ਕੰਪਨੀਆਂ ਨੂੰ ਵੀ ਸਮੇਂ ‘ਤੇ ਬੀਮਾ ਮੁਹਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ ਅਤੇ ਕੇਸ਼ਲੈੱਸ ਸੁਵਿਧਾਵਾਂ ਨੂੰ ਵੀ ਵਰਤਣ ਲਈ ਕਿਹਾ ਗਿਆ ਹੈ।