Shivraj Singh Chouhan gives his spin: ਸੂਬੇ ਵਿੱਚ ਭੂਮਾਫੀਆ ਨੂੰ ਲੈ ਕੇ ਸਰਕਾਰ ਸਖਤ ਹੈ ਅਤੇ ਇਸ ਦਾ ਸੰਦੇਸ਼ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਇਕ ਵਿਲੱਖਣ ਢੰਗ ਨਾਲ ਦਿੱਤਾ। ਇਕ ਸਮਾਗਮ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਨੇ ਪਾਕਿਸਤਾਨ ਦੀ ‘ਪਾਵਰੀ ਗਰਲ’ ਦੇ ਅੰਦਾਜ਼ ਵਿੱਚ ਦੱਸਿਆ ਕਿ ਕਿਵੇਂ ਭੂਮਾਫੀਆ ‘ਤੇ ਕਾਰਵਾਈ ਕੀਤੀ ਜਾ ਰਹੀ ਹੈ । ਇੰਦੌਰ ਵਿੱਚ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸ਼ਿਵਰਾਜ ਸਿੰਘ ਚੌਹਾਨ ਬੋਲੇ, “ਇਹ ਮੈਂ ਹਾਂ, ਇਹ ਮੇਰੀ ਸਰਕਾਰ ਹੈ, ਇਹ ਮੇਰੀ ਪ੍ਰਬੰਧਕੀ ਟੀਮ ਹੈ ਅਤੇ ਤੁਸੀਂ ਦੇਖੋ ਮੱਧ ਪ੍ਰਦੇਸ਼ ਤੋਂ ਭੂਮਾਫੀਆ ਭੱਜ ਰਿਹਾ ਹੈ। ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭੂਮਾਫੀਆ ਦੇ ਹੌਂਸਲੇ ਬੁਲੰਦ ਹੋਣਗੇ ਤਾਂ ਸਰਕਾਰ ਵੀ ਆਪਣੀ ਸਖਤੀ ਨੂੰ ਵਧਾਏਗੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਜ ਵਿੱਚ ਪਿਆਰ ਤਾਂ ਚੱਲੇਗਾ ਪਰ ਲਵ ਜਿਹਾਦ ਨਹੀਂ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਕੱਲ ਮੈਂ ਜੋ ਇਸ਼ਾਰੇ ਕਰਦਾ ਹਾਂ ਉਹ ਕੰਮ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਸਲਾਹ ਦਿੱਤੀ ਕਿਹਾ ਕਿ ਮੈਂ ਲਾਕਡਾਊਨ ਦੇ ਹੱਕ ਵਿੱਚ ਨਹੀਂ ਹਾਂ ਪਰ ਤੁਹਾਨੂੰ ਸਾਰਿਆਂ ਨੂੰ ਮਾਸਕ ਪਾਉਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਸ਼ਿਵਰਾਜ ਸਿੰਘ ਚੌਹਾਨ ਨੇ ਇੰਦੌਰ ਸ਼ਹਿਰ ਦੀ ਬਹੁਤ ਪ੍ਰਸ਼ੰਸਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਜੋਤੀਰਾਦਿੱਤਿਆ ਸਿੰਧੀਆ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ ‘ਤੇ ਕਿਹਾ ਕਿ ਜਦੋਂ ਜੋਤੀਰਾਦਿੱਤਆ ਸਿੰਧੀਆ ਕਾਂਗਰਸ ਵਿੱਚ ਸਨ ਤਾਂ ਰਾਹੁਲ ਗਾਂਧੀ ਕਿੱਥੇ ਸਨ ਅਤੇ ਉਨ੍ਹਾਂ ਨੂੰ ਕੀ ਹੋ ਗਿਆ ਸੀ ? ਇਸ ਦੇ ਨਾਲ ਹੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸੇ ਲਈ ਮੈਂ ਕਹਿੰਦਾ ਹਾਂ ਕਿ ਰਾਹੁਲ ਗਾਂਧੀ ਦੀ ਟਿiਊਬਲਾਈਟ ਦੇਰ ਨਾਲ ਚੱਲਦੀ ਹੈ।
ਇਸ ਤੋਂ ਅੱਗੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਨੇ ਜੋਤੀਰਾਦਿੱਤਿਆ ਸਿੰਧੀਆ ਨਾਲ ਬੇਇਨਸਾਫੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮਾਧਵਰਾਓ ਸਿੰਧੀਆ ਦੇ ਨਾਲ ਵੀ ਬੇਇਨਸਾਫੀ ਕੀਤੀ ਸੀ । ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਨੇ ਵੀ ਉਨ੍ਹਾਂ ਨੂੰ ਵੀ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਸੀ । ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਜੋਤੀਰਾਦਿੱਤਿਆ ਸਿੰਧੀਆ ਕਾਂਗਰਸ ਵਿੱਚ ਸੀ ਤਾਂ ਉਨ੍ਹਾਂ ਨੂੰ ਕੁੱਟਦੇ ਸਨ ਅਤੇ ਹੁਣ ਜਦੋਂ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ ਤਾਂ ਉਨ੍ਹਾਂ ਨੂੰ ਇਸ਼ਾਰੇ ਨਾਲ ਬੁਲਾਇਆ ਜਾਂਦਾ ਹੈ।
ਇਹ ਵੀ ਦੇਖੋ: ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”