sonia gandhi ready step down congress president : ਕਾਂਗਰਸ ਪਾਰਟੀ ‘ਚ ਹੁਣ ਹਲਚਲ ਤੇਜ਼ ਹੋ ਚੁੱਕੀ ਹੈ।ਪਾਰਟੀ ਪ੍ਰਧਾਨ ਬਦਲੇ ਜਾਣ ਦੀ ਚਰਚਾਵਾਂ ‘ਚ ਸੋਨੀਆ ਗਾਂਧੀ ਨੇ ਅਹਿਮ ਫੈਸਲਾ ਲਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ।ਸੋਮਵਾਰ ਨੂੰ ਕਾਂਗਰਸ ਕਾਰਜ ਸਮਿਤੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ।ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਸਭ ਨੇ ਇਕਜੁੱਟ ਮਿਲ ਕੇ ਪਾਰਟੀ ਦਾ ਇੱਕ ਪ੍ਰਧਾਨ ਚੁਣਨਾ ਚਾਹੀਦਾ ਹੈ।ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ ਦੇ ਤੌਰ ‘ਤੇ ਇੱਕ ਸਾਲ ਪੂਰਾ ਕਰ ਚੁੱਕੀ ਹੈ।
ਪਰ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਪ੍ਰਧਾਨ ਬਣੇਗਾ ਕੌਣ? ਰਾਹੁਲ ਗਾਂਧੀ ਦੇ ਇਸ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੋਨੀਆ ਗਾਂਧੀ ਨੇ ਇਸ ਦੀ ਵਾਗਡੋਰ ਸੰਭਾਲੀ ਸੀ।ਜਿਸ ‘ਤੇ ਉਹ ਇੱਕ ਸਾਲ ਪੂਰਾ ਕਰ ਚੁੱਕੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਹੁਣ ਗਾਂਧੀ ਪਰਿਵਾਰ ‘ਚੋਂ ਕਿਸੇ ਨੂੰ ਵੀ ਇਸ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਜਾਵੇਗੀ।ਇਹ ਖਬਰ ਅਜਿਹੇ ਦੌਰ ‘ਚ ਸਾਹਮਣੇ ਆਈ ਹੈ ਜਦੋਂ ਬਿਹਾਰ ‘ਚ ਮੱਤਦਾਨ ਹੋਣੇ ਹਨ ਅਤੇ ਅਗਲੇ ਸਾਲ ਪੱਛਮੀ ਬੰਗਾਲ, ਉੱਤਰ-ਪ੍ਰਦੇਸ਼ ਸਣੇ 5 ਵੱਡੇ ਸੂੁਬਿਆਂ ‘ਚ ਮੱਤਦਾਨ ਹੋਣਾ ਹੈ।ਅਜਿਹੇ ‘ਚ ਕਾਂਗਰਸ ਦੀ ਵਾਗਡੋਰ ਕੌਣ ਸੰਭਾਲੇਗਾ।ਇਹ ਆਪਣੇ ਆਪ ‘ਚ ਇੱਕ ਵੱਡਾ ਸਵਾਲ ਹੈ।ਸੋਨੀਆਂ ਗਾਂਧੀ ਨੇ ਪਾਰਟੀ ਨੂੰ ਕਿਹਾ ਕਿ ਉਸਦਾ ਇਸ ਅਹੁਦੇ ‘ਤੇ 1ਸਾਲ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਉਹ ਇਸ ਤੋਂ ਅਸਤੀਫਾ ਦੇ ਰਹੀ ਹੈ।