special trains from september 12 : ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਭਰ ‘ਚ ਲਾਕਡਾਊਨ ਲੱਗਣ ਕਾਰਨ ਟ੍ਰੇਨਾਂ ਬੰਦ ਖੜੀਆਂ ਸਨ।ਜਿਵੇਂ-ਜਿਵੇਂ ਕੋਰੋਨਾ ਮਾਮਲਿਆਂ ਦੀ ਸਥਿਤੀ ਵਧੀਆ ਹੋ ਰਹੀ ਹੈ, ਉਸਦੇ ਮੱਦੇਨਜ਼ਰ ਹੁਣ ਫਿਰ ਤੋਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾਲ ਟ੍ਰੇਨਾਂ ਵੀ ਹੁਣ ਪਟੜੀ ਦੇ ਦੌੜਨ ਲੱਗੀਆਂ ਹਨ।ਜਾਣਕਾਰੀ ਮੁਤਾਬਕ ਅੱਜ ਭਾਵ ਸ਼ਨੀਵਾਰ ਨੂੰ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤੀ ਰੇਲਵੇ 12 ਸਤੰਬਰ ਤੋਂ 40 ਜੋੜੀਆਂ ਸਪੈਸ਼ਲ ਟ੍ਰੇਨਾਂ ਚਲਾਉਣ ਜਾ ਰਿਹਾ ਹੈ।ਇਸ ਲਈ ਰਿਜ਼ਰਵੇਸ਼ਨ 10 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ।ਕੋਰੋਨਾ ਕਾਲ ‘ਚ ਕੋਰੋਨਾ ਟ੍ਰੇਨਾਂ ‘ਚ ਕੀਤੀ ਗਈ ਕਮੀ ਅਤੇ ਆਉਣ ਵਾਲੇ ਮੁੱਖ ਤਿਉਹਾਰਾਂ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਫੈਸਟੀਵਲ ਸੀਜ਼ਨ ‘ਚ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਆਉਣ ਵਾਲੇ ਮਹੀਨਿਆਂ ‘ਚ ਦਸ਼ਹਿਰਾ,ਦੀਵਾਲੀ ਅਤੇ ਛਠ ਪੂਜਾ ਵਰਗੇ ਪ੍ਰਮੁੱਖ ਤਿਉਹਾਰ ਹਨ।ਇਨ੍ਹਾਂ ਮੌਕਿਆਂ ‘ਤੇ ਟ੍ਰੇਨਾਂ ਦੀ ਮੰਗ ਵੱਧ ਰਹੀ ਹੈ, ਜਿਸ ‘ਚ ਟ੍ਰੇਨਾਂ ‘ਚ ਭਾਰੀ ਭੀੜ ਹੁੰਦੀ ਹੈ।ਇਸ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 40 ਜੋੜੀ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਫਿਲਹਾਲ, ਟ੍ਰੇਨਾਂ ‘ਚ ਲੰਬੀ ਵੇਟਿੰਗ ਲਿਸਟ ਹੈ।ਦਸ਼ਹਿਰਾ,ਦੀਵਾਲੀ ਅਤੇ ਛਠ ਲਈ ਟ੍ਰੇਨਾਂ ਦੀ ਭਾਰੀ ਮੰਗ ਕੀਤi ਜਾ ਰਹੀ ਹੈ।ਇਸ ਮੰਗ ਨੂੰ ਪੂਰਾ ਕਰਨ ਲਈ ਰੇਲਵੇ 80 ਸਪੈਸ਼ਲ ਟ੍ਰੇਨਾਂ ਚਲਾਉਣ ਜਾ ਰਿਹਾ ਹੈ।ਮੁੰਬਈ, ਕੋਲਕਾਤਾ, ਲਖਨਊ, ਪਟਨਾ,ਦਿੱਲੀ ਮਾਰਗ ‘ਤੇ ਸਪੈਸ਼ਲ ਟ੍ਰੇਨਾਂ ਚੱਲਣਗੀਆਂ।ਫਿਲਹਾਲ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀ ਸੂਬਾ ਸਰਕਾਰ ਨਾਲ ਗੱਲਬਾਤ ਜਾਰੀ ਹੈ।ਦੱਸਣਯੋਗ ਹੈ ਕਿ ਫਿਲਹਾਲ, ਰੇਲਵੇ ਸਪੈਸ਼ਲ ਟ੍ਰੇਨਾਂ ਦੇ ਨਾਮ ‘ਤੇ 230 ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ,ਜਿਨ੍ਹਾਂ ‘ਚ 30 ਰਾਜਧਾਨੀਆਂ ਵੀ ਸ਼ਾਮਲ ਹਨ।