students continue protest neet jee support rahul gandhi : ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ 21 ਅਗਸਤ ਨੂੰ ਐਲਾਨ ਕੀਤਾ ਕਿ ਸਤੰਬਰ ‘ਚ ਜੇਈਈ ਮੇਂਸ ਅਤੇ ਨੀਟ ਦੀਆਂ ਪ੍ਰੀਖਿਆਂਵਾਂ ਲਈਆਂ ਜਾਣਗੀਆਂ।ਜੇਈਈ ਦੀ ਪ੍ਰੀਖਿਆ 1 ਤੋਂ 6 ਸਤੰਬਰ ਦੇ ਵਿਚਕਾਰ ਅਤੇ ਨੀਟ ਦੀ ਪ੍ਰੀਖਿਆ 13ਸਤੰਬਰ ਨੂੰ ਲਈ ਜਾਵੇਗੀ।ਇਸਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਿਰੋਧ ਪ੍ਰਦਰਸ਼ਨਾਂ ਦਾ ਹੜ੍ਹ ਆਇਆ ਹੈ ਜਿਸ ‘ਚ ਵਿਦਿਆਰਥੀ ਸਭ ਤੋਂ ਵੱਧ ਹਨ।ਵਿਰੋਧ ਪ੍ਰਦਰਸ਼ਨ ‘ਚ ਵਿਦਿਆਰਥੀਆਂ ਦੀ ਮੰਗ ਹੈ ਕਿ ਜਦੋਂ ਤਕ ਕੋਰੋਨਾ ਮਹਾਂਮਾਰੀ ਨੂੰ ਮੋੜ ਨਹੀਂ ਪੈਂਦਾ ਉਦੋਂ ਤਕ ਪ੍ਰੀਖਿਆ ਨੂੰ ਅੱਗੇ ਕੀਤਾ ਜਾਵੇ।
ਐੱਨ.ਟੀ.ਏ. ਦੇ ਇਸ ਐਲਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਯੂ.ਪੀ.ਅਤੇ ਬਿਹਾਰ ਦੇ ਵਿਦਿਆਰਥੀ ਹੋਏ ਹਨ।ਜੋ ਕੁਦਰਤੀ ਆਫਤਾਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ‘ਚ ਰਹਿੰਦੇ ਹਨ।ਕੋਰੋਨਾ ਮਹਾਂਮਾਰੀ ਦੇ ਚਲਦਿਆਂ ਆਵਾਜਾਈ ਬੰਦ ਹੋਣ ਕਾਰਨ ਉਨ੍ਹਾਂ ਲਈ ਪ੍ਰੀਖਿਆ ਸੈਂਟਰਾਂ ਤਕ ਪਹੁੰਚਣਾ ਮੁਸ਼ਕਿਲ ਹੈ।ਅਜਿਹੀ ਸਮੱਸਿਆ ਦੇਸ਼ ਦੇ ਲਗਭਗ ਹਰ ਹਿੱਸੇ ‘ਚ ਹੈ ਕਿਉਂਕਿ ਕਿਤੇ ਹੜ੍ਹ ਹੈ ਤੇ ਕਿਤੇ ਕੋਰੋਨਾ ਪ੍ਰਕੋਪ ਕਾਰਨ ਲਾਕਡਾਊਨ।ਅਜਿਹੇ ‘ਚ ਵਿਦਿਆਰਥੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨ ਅਤੇ ਪ੍ਰੀਖਿਆ ਤਕ ਕਿਵੇਂ ਪਹੁੰਚਣਾ।ਵਿਦਿਆਰਥੀ ਸੜਕਾਂ ‘ਤੇ ਆ ਕੇ ਸਰਕਾਰ ਦਾ ਵਿਰੋਧ ਨਹੀਂ ਕਰ ਸਕਦੇ।ਹਾਲਾਕਿ ਸੋਸ਼ਲ ਮੀਡੀਆ ਦਾ ਸਹਾਰੇ ਉਨ੍ਹਾਂ ਨੂੰ ਕਈ ਪਾਰਟੀਆਂ ਨੇਤਾਵਾਂ ਦਾ ਸਹਿਯੋਗ ਮਿਲ ਰਿਹਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵਿਦਿਆਰਥੀਆਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਈ ਹੈ।ਦੋਵਾਂ ਨੇ ਟਵੀਟ ਕਰਕੇ ਸਰਕਾਰ ਨੂੰ ਆਪਣੇ ਫੈਸਲੇ ‘ਤੇ ਦੁਬਾਰਾ ਤੋਂ ਵਿਚਾਰ-ਵਟਾਂਦਰਾ ਕਰਨ ਲਈ ਕਿਹਾ।ਰਾਹੁਲ ਗਾਂਧੀ ਨੇ ਟਵੀਟ ‘ਚ ਲਿਖਿਆ ਕਿ ਅੱਜ ਸਾਡੇ ਲੱਖਾਂ ਵਿਦਿਆਰਥੀ ਸਰਕਾਰ ਨੂੰ ਕੁਝ ਕਹਿ ਰਹੇ ਹਨ।ਨੀਟ ਅਤੇ ਜੇਈਈ ਪ੍ਰੀਖਿਆ ਬਾਰੇ ਉਨ੍ਹਾਂ ਦੀ ਗੱਲ ‘ਤੇ ਗੌਰ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਇੱਕ ਸਾਰਥਕ ਹੱਲ ਕੱਢਣਾ ਚਾਹੀਦਾ ਹੈ।ਕੇਂਦਰ ਸਰਕਾਰ ਨੂੰ ਨੀਟ, ਜੇਈਈ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਮਨ ਦੀ ਬਾਤ ਸੁਣਨੀ ਚਾਹੀਦੀ ਅਤੇ ਸਾਰਥਕ ਹੱਲ ਕੱਢਣਾ ਚਾਹੀਦਾ ਹੈ।