sub inspector slaps airline staff: ਅਹਿਮਦਾਬਾਦ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਇੱਕ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਸਪਾਈਸ ਜੈੱਟ ਏਅਰਲਾਇੰਸ ਦੇ ਕਰਮਚਾਰੀਆਂ ਨੂੰ ਫਲਾਈਟ ‘ਤੇ ਸਵਾਰ ਨਾ ਹੋਣ ਦੇਣ ਲਈ ਥੱਪੜ ਮਾਰ ਦਿੱਤਾ। ਸਬ-ਇੰਸਪੈਕਟਰ ਨੂੰ ਆਗਿਆ ਨਾ ਦੇਣ ਦਾ ਕਾਰਨ ਇਹ ਸੀ ਕਿ ਉਸ ਨੇ ਏਅਰਪੋਰਟ ‘ਤੇ ਦੇਰ ਨਾਲ ਰਿਪੋਰਟ ਕੀਤੀ ਸੀ। “17 ਨਵੰਬਰ ਨੂੰ ਗੁਜਰਾਤ ਪੁਲਿਸ ਦੇ ਇੱਕ ਸਬ-ਇੰਸਪੈਕਟਰ ਸਮੇਤ ਤਿੰਨ ਯਾਤਰੀ ਹਵਾਈ ਅੱਡੇ ‘ਤੇ ਪਹੁੰਚੇ ਸੀ। ਉਨ੍ਹਾਂ ਨੇ ਸਪਾਈਸ ਜੈੱਟ ਐਸਜੀ -8194 ਦੀ ਦਿੱਲੀ ਲਈ ਟਿਕਟ ਬੁੱਕ ਕੀਤੀ ਸੀ, ਪਰ ਉਨ੍ਹਾਂ ਨੇ ਕਾਊਂਟਰ ‘ਤੇ ਦੇਰ ਨਾਲ ਰਿਪੋਰਟ ਕੀਤੀ ਅਤੇ ਟਿਕਟ ਕਾਊਂਟਰ ‘ਤੇ ਏਅਰਪੋਰਟ ਸਟਾਫ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਏਅਰਪੋਰਟ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਏਅਰ ਲਾਈਨ ਸਟਾਫ ਨੇ ਦੇਰੀ ਹੋਣ ਕਾਰਨ ਬੋਰਡਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ ਬਹਿਸ ਤੋਂ ਬਾਅਦ, ਸਬ-ਇੰਸਪੈਕਟਰ ਨੇ ਏਅਰਪੋਰਟ ਦੇ ਕਰਮਚਾਰੀਆਂ ਵਲੋਂ ਦੇਰੀ ਹੋਣ ਦੇ ਕਾਰਨ ਬੋਰਡਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰਨ ਲਈ ਥੱਪੜ ਮਾਰ ਦਿੱਤਾ। ਹਵਾਈ ਅੱਡੇ ‘ਤੇ ਯਾਤਰੀਆਂ ਅਤੇ ਏਅਰ ਲਾਈਨ ਸਟਾਫ ਵਿਚਾਲੇ ਤਣਾਅ ਕਾਫੀ ਵੱਧ ਗਿਆ ਸੀ, ਜਿਸ ਤੋਂ ਬਾਅਦ ਸਥਿਤੀ ਨੂੰ ਨਿਯੰਤਰਿਤ ਕਰਨ ਲਈ ਏਅਰਪੋਰਟ ਸਿਕਿਓਰਿਟੀ, ਸੀਆਈਐਸਐਫ ਨੂੰ ਬੁਲਾਇਆ ਗਿਆ ਅਤੇ ਯਾਤਰੀਆਂ ਦੇ ਨਾਲ ਨਾਲ ਏਅਰ ਲਾਈਨ ਦੇ ਕਰਮਚਾਰੀਆਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਜਾਣਕਾਰੀ ਮਿਲੀ ਹੈ ਕਿ ਯਾਤਰੀਆਂ ਅਤੇ ਏਅਰ ਲਾਈਨ ਕਰਮਚਾਰੀਆਂ ਨੇ ਆਪਸੀ ਸਮਝੋਤਾ ਵੀ ਕਰ ਲਿਆ ਹੈ ਅਤੇ ਸਬ-ਇੰਸਪੈਕਟਰ ਸਮੇਤ ਯਾਤਰੀਆਂ ਵਿਰੁੱਧ ਸ਼ਿਕਾਇਤਾਂ ਵਾਪਿਸ ਲੈ ਲਈਆਂ ਹਨ। ਹਾਲਾਂਕਿ, ਸਬ-ਇੰਸਪੈਕਟਰ ਸਮੇਤ ਯਾਤਰੀਆਂ ਨੂੰ ਫਲਾਈਟ ਵਿੱਚ ਸਵਾਰ ਹੋਣ ਦੀ ਆਗਿਆ ਨਹੀਂ ਮਿਲੀ ਸੀ।
ਇਹ ਵੀ ਦੇਖੋ : ਵਿਧਾਇਕੀ ਤੋਂ ਅਸਤੀਫਾ ਦੇਵੇ ਸਿਮਰਜੀਤ ਬੈਂਸ, ਜਬਰ ਜਿਨਾਹ ਦੇ ਇਲਜ਼ਾਮਾਂ ‘ਚ ਘਿਰਿਆ ਹੈ MLA ਬੈਂਸ