ਭਾਰਤ ਨੂੰ ਛੇਤੀ ਹੀ ਆਪਣਾ ਪਹਿਲਾ ਸਮਲਿੰਗੀ ਜੱਜ ਮਿਲ ਸਕਦਾ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਸੀਨੀਅਰ ਵਕੀਲ ਸੌਰਭ ਕ੍ਰਿਪਾਲ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।
ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੀ ਕੌਲਿਜੀਅਮ ਦੀ 11 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਇਹ ਸਿਫ਼ਾਰਸ਼ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਕੇਂਦਰ ਵੱਲੋਂ ਕ੍ਰਿਪਾਲ ਦੇ ਨਾਮ ‘ਤੇ ਚਾਰ ਵਾਰ ਇਤਰਾਜ਼ ਕਰਨ ਦੇ ਬਾਵਜੂਦ ਕੌਲਿਜੀਅਮ ਨੇ ਆਪਣੀ ਸਿਫਾਰਿਸ਼ ਦਿੱਤੀ ਹੈ। ਕੌਣ ਹੈ ਸੌਰਭ ਕਿਰਪਾਲ ? ਸੁਪਰੀਮ ਕੋਰਟ ਕੌਲਿਜੀਅਮ ਨੇ ਸੀਨੀਅਰ ਵਕੀਲ ਸੌਰਭ ਕਿਰਪਾਲ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਬਣਾਉਣ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਹ ਭਾਰਤ ਦੇ ਪਹਿਲੇ ਸਮਲਿੰਗੀ ਜੱਜ ਬਣ ਸਕਦੇ ਹਨ। ਇਹ ਫੈਸਲਾ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਇੱਕ ਮਿਸਾਲ ਵੀ ਬਣ ਸਕਦਾ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਪਹਿਲੀ ਵਾਰ ਸਮਲਿੰਗੀ ਜੱਜ ਬਣਾਉਣ ਦਾ ਫੈਸਲਾ ਕੀਤਾ ਹੈ। ਜੇਕਰ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਉਹ ਭਾਰਤ ਦੇ ਪਹਿਲੇ ਸਮਲਿੰਗੀ ਜੱਜ ਹੋਣਗੇ।
ਇਹ ਵੀ ਪੜ੍ਹੋ : ਸਿੱਖ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਗੁਰਪੁਰਬ ਮੌਕੇ ਸਰਕਾਰ ਖੋਲ੍ਹ ਸਕਦੀ ਹੈ ਕਰਤਾਰਪੁਰ ਸਾਹਿਬ ਲਾਂਘਾ
ਸੌਰਭ ਕ੍ਰਿਪਾਲ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਦੇ ਨਾਲ ਹੀ ਕ੍ਰਿਪਾਲ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਹੈ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ (ਲਾਅ)। ਉਹ ਦੋ ਦਹਾਕਿਆਂ ਤੱਕ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਨਾਲ ਵੀ ਕੰਮ ਕਰ ਚੁੱਕੇ ਹਨ। ਸੌਰਭ ਦੀ ਪ੍ਰਸਿੱਧੀ ‘ਨਵਤੇਜ ਸਿੰਘ ਜੌਹਰ ਬਨਾਮ ਯੂਨੀਅਨ ਆਫ ਇੰਡੀਆ’ ਦੇ ਕੇਸ ਵਿੱਚ ਜਾਣੀ ਜਾਂਦੀ ਹੈ, ਅਸਲ ਵਿੱਚ ਉਹ ਧਾਰਾ 377 ਨੂੰ ਹਟਾਉਣ ਲਈ ਪਟੀਸ਼ਨਕਰਤਾ ਦਾ ਵਕੀਲ ਸੀ। ਸਤੰਬਰ 2018 ਵਿੱਚ, ਧਾਰਾ 377 ਬਾਰੇ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: