sushant singh rajput case update cbi investigation rhea : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਪਿਛਲੇ 3 ਦਿਨਾਂ ਤੋਂ ਸੀ.ਬੀ.ਆਈ. ਜਾਂਚ ਕਰ ਰਹੀ ਹੈ।ਸ਼ਨੀਵਾਰ ਨੂੰ ਸੀ.ਬੀ.ਆਈ.ਦੀ ਟੀਮ ਸੁਸ਼ਾਂਤ ਦੇ ਬਾਂਦਰਾ ਸਥਿਤ ਡੁਪਲੇਕਸ ਵਿਖੇ ਪਹੁੰਚੀ ਸੀ,ਜਿਥੇ ਕ੍ਰਾਈਮ ਸੀਨ ਰੀ-ਕ੍ਰਿਏਟ ਕੀਤਾ ਗਿਆ।ਇਸ ਦੌਰਾਨ 14 ਜੂਨ ਨੂੰ ਸੁਸ਼ਾਂਤ ਦੀ ਮੌਤ ਵਾਲੇ ਦਿਨ ਉਨ੍ਹਾਂ ਦੇ ਘਰ ਮੌਜੂਦ ਹਾਊਸਕੀਪਰ ਨੀਰਜ, ਦੋਸਤ ਸਿਧਾਰਥ ਪਿਠਾਨੀ, ਦੀਪੇਸ਼ ਸਾਵੰਤ ਤੋਂ ਦੁਬਾਰਾ ਬਿਆਨ ਲਏ ਗਏ।ਦੱਸਣਯੋਗ ਹੈ ਕਿ ਅੱਜ ਭਾਵ ਐਤਵਾਰ ਨੂੰ ਸੀ.ਬੀ.ਆਈ.ਰਿਆ ਤੋਂ ਪੁੱਛਗਿਛ ਕਰ ਸਕਦੀ ਹੈ।ਕੇਸ ‘ਚ ਰਿਆ ਚੱਕਰਵਤੀ ਮੁੱਖ ਤੌਰ ‘ਤੇ ਦੋਸ਼ੀ ਮੰਨੀ ਜਾ ਰਹੀ ਹੈ।ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਤੋਂ ਰਿਆ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਸੀ।ਰਿਆ ‘ਤੇ ਸੁਸ਼ਾਂਤ ਦੀ ਮੌਤ ਦੀ ਜ਼ਿੰਮੇਵਾਰੀ, ਪੈਸਿਆਂ ਦੀ ਹੇਰੀ-ਫੇਰੀ ਸਮੇਤ ਹੋਰ ਵੀ ਦੋਸ਼ ਲਗਾਏ ਹਨ।
ਹੁਣ ਤਕ ਮਨੀ ਲਾਂਡਰਿੰਗ ਮਾਮਲੇ ‘ਚ ਕਈ ਵਾਰ ਰਿਆ ਤੋਂ ਪੁੱਛਗਿਛ ਕਰ ਚੁੱਕੀ ਹੈ।ਰਿਆ ਤੋਂ ਇਲਾਵਾ ਉਸਦੇ ਭਰਾ ਸ਼ੋਵਿਕ,ਪਿਤਾ ਇੰਦਰਜੀਤ ਅਤੇ ਸੁਸ਼ਾਂਤ ਦੀ ਬਿਜ਼ਨੈੱਸ ਮੈਨੇਜਰ ਸ਼ਰੁਤੀ ਮੋਦੀ ਤੋਂ ਵੀ ਬਿਆਨ ਲਏ ਜਾ ਚੁੱਕੇ ਹਨ।ਹਾਲਾਕਿ ਰਿਆ ਅਤੇ ਸ਼ੋਵਿਕ ਦੇ ਬਿਆਨਾਂ ਤੋਂ ਈ.ਡੀ. ਸੰਤੁਸ਼ਟ ਨਹੀਂ ਹੈ।ਰਿਆ ਨੇ ਆਪਣੀ ਆਮਦਨ ਅਤੇ ਖਰਚ ਦੀ ਸਪੱਸ਼ਟ ਤੌਰ’ਤੇ ਜਾਣਕਾਰੀ ਨਹੀਂ ਦਿੱਤੀ।ਨੀਰਜ,ਸਿਧਾਰਥ ਅਤੇ ਦੀਪੇਸ਼ ਦੀ ਗਵਾਹੀ ਲੈਣ ਦੇ ਬਾਅਦ ਐਤਵਾਰ ਨੂੰ ਸੀ.ਬੀ.ਆਈ.ਰਿਆ ਤੋਂ ਪੁੱਛਗਿਛ ਕਰ ਸਕਦੀ ਹੈ।ਪਿਛਲੇ ਦਿਨੀਂ ਮਹੇਸ਼ ਭੱਟ ਨਾਲ ਰਿਆ ਦੇ ਵਾਇਰਲ ਵਟ੍ਹਸਅਪ ਚੈਟ ਦੇ ਮਾਮਲੇ ਨੇ ਹੋਰ ਚਿੰਗਾਰੀ ਦੇ ਦਿੱਤੀ ਹੈ।ਰਿਆ ਦੇ ਇਹ ਮੈਸੇਜ ਸੁਸ਼ਾਂਤ ਦਾ ਘਰ ਛੱਡਣ ਦੇ ਬਾਅਦ ਉਨ੍ਹਾਂ ਨੇ ਮਹੇਸ਼ ਨੂੰ ਕੀਤੇ ਸੀ।ਇਸਤੋਂ ਇਲਾਵਾ ਪੋਸਟਮਾਰਟਮ ਹਾਊਸ ‘ਚ ਸੁਸ਼ਾਂਤ ਦੇ ਅੰਤਿਮ ਦਰਸ਼ਨਾਂ ਦੇ ਸਮੇਂ ‘ਸੌਰੀ ਬਾਬੂ’ ਕਹਿਣਾ ਲੋਕਾਂ ਦੇ ਦਿਮਾਗ ‘ਚ ਸਵਾਲ ਪੈਦਾ ਕਰਦਾ ਹੈ।ਰਿਆ ‘ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਹੀ ਸੁਸ਼ਾਂਤ ਨੂੰ ਆਤਮ ਹੱਤਿਆ ਕਰਨ ਲਈ ਉਕਸਾਇਆ ਸੀ।ਰੀਆ ਤੋਂ ਇਲਾਵਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।ਘਟਨਾ ਵਾਲੇ ਦਿਨ ਸੁਸ਼ਾਂਤ ਦੇ ਘਰ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੁਲਸ ਵਾਲਿਆਂ ਦੇ ਵੀ ਬਿਆਨ ਦਰਜ ਕੀਤੇ ਜਾਣਗੇ।