ਦਿੱਲੀ ਦੀ ਰੋਹਿਣੀ ਕੋਰਟ ‘ਚ ਅੱਜ ਸਵੇਰੇ ਧਮਾਕੇ ਦੀ ਆਵਾਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ‘ਚ ਦੋ ਲੋਕਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਸੂਚਨਾ ਮਿਲੀ ਹੈ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘੱਟ ਤੀਬਰਤਾ ਦਾ ਧਮਾਕਾ ਹੈ। ਧਮਾਕੇ ਕਾਰਨ ਜ਼ਮੀਨ ਵਿੱਚ ਟੋਆ ਪੈ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਰੋਹਿਣੀ ਜ਼ਿਲ੍ਹੇ ਦੇ ਡੀਸੀਪੀ ਅਤੇ ਏਸੀਪੀ ਆਰਤੀ ਸ਼ਰਮਾ ਟੀਮ ਫੋਰਸ ਦੇ ਨਾਲ ਰੋਹਿਣੀ ਕੋਰਟ ਪਹੁੰਚ ਗਏ। ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਜਾਂਚ ਟੀਮ ਨੂੰ ਪਤਾ ਲੱਗਾ ਕਿ ਅਦਾਲਤ ਨੰਬਰ 102 ‘ਚ ਇਕ ਇਲੈਕਟ੍ਰਾਨਿਕ ਡਿਵਾਈਸ (ਲੈਪਟਾਪ) ਧਮਾਕਾ ਹੋਇਆ ਸੀ। ਇਹ ਲੈਪਟਾਪ ਇੱਕ ਵਕੀਲ ਦਾ ਦੱਸਿਆ ਜਾ ਰਿਹਾ ਹੈ। ਬਾਅਦ ਵਿੱਚ ਲੋਕਾਂ ਨੇ ਫਾਇਰਿੰਗ ਦੀ ਅਫਵਾਹ ਫੈਲਾ ਦਿੱਤੀ। ਇਸ ਕਾਰਨ ਪੂਰੀ ਅਦਾਲਤ ਵਿੱਚ ਹੜਕੰਪ ਮੱਚ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: