ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਸਰੋਗੇਸੀ ਰਾਹੀਂ ਮਾਂ ਬਣਨ ਬਾਰੇ ਅਜਿਹਾ ਬਿਆਨ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਹਲਚਲ ਮੱਚ ਗਈ। ਦਰਅਸਲ, ਤਸਲੀਮਾ ਨੇ ਸਰੋਗੇਸੀ ਪ੍ਰਕਿਰਿਆ ਰਾਹੀਂ ਮਾਂ ਬਣਨ ਵਾਲੀਆਂ ਔਰਤਾਂ ਦੀ ਆਲੋਚਨਾ ਕੀਤੀ ਹੈ ਅਤੇ ਬੱਚੇ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ‘ਤੇ ਸਵਾਲ ਚੁੱਕੇ ਹਨ।
ਇੱਕ ਟਵੀਟ ਵਿੱਚ ਆਪਣੀ ਰਾਏ ਜ਼ਹਿਰ ਕਰਦੇ ਹੋਏ, ਨਸਰੀਨ ਨੇ ਪੁੱਛਿਆ ਕਿ ਕੀ ਸਰੋਗੇਸੀ ਰਾਹੀਂ ਰੈਡੀਮੇਡ ਬੱਚੇ ਪੈਦਾ ਕਰਨ ਵਾਲੀਆਂ ਮਾਵਾਂ ਵਿੱਚ ਉਹੀ ਭਾਵਨਾਵਾਂ ਹੁੰਦੀਆਂ ਹਨ ਜੋ ਜਨਮ ਦੇਣ ਵਾਲੀਆਂ ਮਾਵਾਂ ‘ਚ ਹੁੰਦੀਆਂ ਹਨ? ਤਸਲੀਮਾ ਅੱਗੇ ਲਿਖਦੀ ਹੈ, “ਗਰੀਬ ਔਰਤਾਂ ਦੇ ਕਾਰਨ ਹੀ ਸਰੋਗੇਸੀ ਰਾਹੀਂ ਮਾਂ ਬਣਨ ਦਾ ਇਹ ਤਰੀਕਾ ਸੰਭਵ ਹੋ ਸਕਿਆ ਹੈ। ਅਮੀਰ ਲੋਕ ਹਮੇਸ਼ਾ ਆਪਣੇ ਸਵਾਰਥ ਲਈ ਸਮਾਜ ਵਿੱਚ ਗਰੀਬੀ ਦੇਖਣਾ ਚਾਹੁੰਦੇ ਹਨ।”
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਨੇ ਬੱਚੇ ਨੂੰ ਪਾਲਣਾ ਹੀ ਹੈ ਤਾਂ ਕਿਸੇ ਬੇਘਰ ਨੂੰ ਗੋਦ ਲੈਣ। ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਤੁਹਾਡੇ ਗੁਣ ਵਿਰਸੇ ਵਿੱਚ ਮਿਲਣੇ ਚਾਹੀਦੇ ਹਨ। ਇਹ ਸਿਰਫ਼ ਇੱਕ ਸੁਆਰਥੀ ਵਿਚਾਰ ਹੈ।
ਇਹ ਵੀ ਪੜ੍ਹੋ : ‘ਦੇਸ਼ ਲਈ ਨੇਤਾ ਜੀ ਦੇ ਮਹੱਤਵਪੂਰਨ ਯੋਗਦਾਨ ‘ਤੇ ਹਰ ਭਾਰਤੀ ਨੂੰ ਮਾਣ’ : ਪ੍ਰਧਾਨ ਮੰਤਰੀ ਮੋਦੀ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਸਰੋਗੇਸੀ ਪ੍ਰਕਿਰਿਆ ਰਾਹੀਂ ਮਾਤਾ-ਪਿਤਾ ਬਣੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਇਸ ਦੌਰਾਨ ਤਸਲੀਮਾ ਦੇ ਇਸ ਟਵੀਟ ਨੂੰ ਪ੍ਰਿਯੰਕਾ ਚੋਪੜਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਟਵੀਟ ‘ਚ ਪ੍ਰਿਅੰਕਾ ਚੋਪੜਾ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਦੂਜੇ ਪਾਸੇ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦੀ ਮਿਲੀਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: