ਗਣੇਸ਼ ਚਤੁਰਥੀ ‘ਤੇ ਕਰਨਾਟਕ ਦੇ ਬੰਗਲੌਰ ਵਿਚ ਜੇਪੀ ਨਗਰ ਸਥਿਤ ਸਤਯ ਗਣਪਤੀ ਮੰਦਰ ਨੂੰ ਲਗਭਗ ਢਾਈ ਕਰੋੜ ਰੁਪਏ ਦੇ ਸਿੱਕਿਆਂ ਤੇ ਨੋਟਾਂ ਨਾਲ ਸਜਾਇਆ ਗਿਆ ਹੈ।ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਬੰਗਲੌਰ ਤੇ ਸਮੁੱਚੇ ਕਰਨਾਟਕ ਵਿਚ ਗਣੇਸ਼ ਚਤੁਰਥੀ ਉਤਸਵ ਧਾਰਮਿਕ ਉਤਸ਼ਾਹ ਦੇ ਨਾਲ ਸ਼ੁਰੂ ਹੋ ਗਿਆ ਹੈ। ਸ਼ਰਧਾਲੂ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਮੰਦਰਾਂ ਤੇ ਪੰਡਾਲਾਂ ਵਿਚ ਜਾ ਰਹੇ ਹਨ।
ਇਸ ਮੰਦਰ ਦਾ ਪ੍ਰਬੰਧਨ ਸੰਭਾਲ ਰਹੇ ਗਣਪਤੀ ਸ਼ਿਰਡੀ ਸਾਈਂ ਨਿਆਸ ਨੇ 5 10 ਤੇ 20 ਰੁਪਏ ਦੇ ਸਿੱਕਿਆਂ ਦੀਆਂ ਮਾਲਾਵਾਂ ਤਿਆਰ ਕੀਤੀਆਂ ਹਨ।ਇਸ ਦੇ ਨਾਲ-ਨਾਲ 10, 20, 50, 100, 200 ਤੇ 500 ਰੁਪਏ ਦੇ ਨੋਟਾਂ ਦੀ ਵੀ ਮਾਲਾਵਾਂ ਤਿਆਰ ਕੀਤੀਆਂ ਹਨ।ਇਹ ਸਾਰੀਆਂ ਮਾਲਾਵਾਂ ਲਗਭਗ ਢਾਈ ਕਰੋੜ ਰੁਪਏ ਦੀਆਂ ਹਨ।
ਇਹ ਵੀ ਪੜ੍ਹੋ : ਗੂਗਲ ਕ੍ਰੋਮ ‘ਚ ਮਿਲੇਗਾ ਮਾਈਕ੍ਰੋਸਾਫਟ ਏਜ ਦਾ ਇਹ ਕਮਾਲ ਫੀਚਰ, ਪੜ੍ਹਨ ਨਾਲ ਸੁਣ ਵੀ ਸਕੋਗੇ ਆਰਟੀਕਲ
ਲਗਭਗ 150 ਲੋਕਾਂ ਦੀ ਟੀਮ ਨੇ ਇਕ ਮਹੀਨੇ ਦੌਰਾਨ ਸਿੱਕਿਆਂ ਤੇ ਨੋਟਾਂ ਦੀਆਂ ਮਾਲਾਵਾਂ ਨਾਲ ਮੰਦਰ ਦੀ ਸਜਾਵਟ ਕੀਤੀ। ਉਨ੍ਹਾਂ ਮੁਤਾਬਕ ਇਸ ਲਈ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ ਤੇ ਸੀਸੀਟੀਵੀ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਿੱਕਿਆਂ ਦਾ ਇਸਤੇਮਾਲ ਕਰਕੇ ਕਲਾਤਮਕ ਚਿਤਰਨ ਕੀਤਾ ਗਿਆ ਹੈ। ਇਨ੍ਹਾਂ ਵਿਚ ਭਗਵਾਨ ਗਣੇਸ਼, ‘ਜੈ ਕਰਨਾਟਕ’, ‘ਰਾਸ਼ਟਰ ਪ੍ਰਥਮ’, ‘ਵਿਕਰਮ ਲੈਂਡਰ’, ‘ਚੰਦਰਯਾਨ’ ਤੇ ‘ਜੈ ਜਵਾਨ, ਜੈ ਕਿਸਾਨ’ ਦੇ ਅਕਸ ਸ਼ਾਮਲ ਹਨ। ਨੋਟਾਂ ਤੇ ਸਿੱਕਿਆਂ ਨਾਲ ਕੀਤੀ ਗਈ ਇਹ ਸਜਾਵਟ ਇਕ ਹਫਤੇ ਲਈ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: