ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਕਾਰ ਕਿਸਾਨਾਂ ਨੇ ਅੱਜ ਵੱਡਾ ਪ੍ਰਦਰਸ਼ਨ ਕੀਤਾ ਹੈ।
ਇਸ ਦੌਰਾਨ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਾਡੇ ਚਾਰ ਲੱਖ ਟਰੈਕਟਰ ਅਤੇ 25 ਲੱਖ ਆਦਮੀ ਤਿਆਰ ਹਨ। ਇੱਕ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੋ ਗੱਲਾਂ ਦਾ ਫ਼ੈਸਲਾ ਕੀਤਾ ਗਿਆ ਹੈ। 9 ਨੂੰ ਸ਼ਾਮਲੀ ਤੋਂ ਇੱਕ ਯਾਤਰਾ ਰਵਾਨਾ ਹੋਵੇਗੀ, ਜੋ ਬਾਗਪਤ ਦੇ ਰਸਤੇ ਹੁੰਦੀ ਹੋਏ ਸਿੰਘੂ ਪਹੁੰਚੇਗੀ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ, ਦੂਜੀ ਯਾਤਰਾ 24 ਜੁਲਾਈ ਨੂੰ ਰਵਾਨਾ ਹੋਵੇਗੀ, ਜੋ ਬਿਜਨੌਰ ਤੋਂ ਚੱਲੇਗੀ ਅਤੇ ਫਿਰ ਮੇਰਠ ਵਿਖੇ ਰੁਕੇਗੀ। ਉਸ ਤੋਂ ਬਾਅਦ ਗਾਜ਼ੀਪੁਰ ਆਵੇਗੀ। ਦਿੱਲੀ ਜਾਣ ਦੀ ਤਰੀਕ ਦਾ ਅਜੇ ਫੈਸਲਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਸੁਰੰਗ ਦੇ ਅੰਦਰ ਪੱਟੜੀ ਤੋਂ ਉੱਤਰੀ ਦਿੱਲੀ ਤੋਂ ਗੋਆ ਜਾ ਰਹੀ ਰਾਜਧਾਨੀ ਐਕਸਪ੍ਰੈਸ, ਇੰਝ ਵਾਪਰਿਆ ਹਾਦਸਾ
ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਸ਼ਨੀਵਾਰ ਨੂੰ ਸੱਤ ਮਹੀਨੇ ਪੂਰੇ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਨੇ ਰਾਜਪਾਲਾਂ ਨੂੰ ਮਿਲ ਕੇ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਐਮਐਸਪੀ ‘ਤੇ ਕਾਨੂੰਨ ਬਣਾਇਆ ਜਾਵੇ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਹੈ।
ਇਹ ਵੀ ਦੇਖੋ : ਲੱਖਾ ਸਿਧਾਣਾ ਦੀ ਗ੍ਰਿਫਤਾਰੀ ‘ਤੇ ਲੱਗੀ ਰੋਕ, ਅਦਾਲਤ ਦਾ ਵੱਡਾ ਫੈਸਲਾ, ਤੀਸ ਹਜ਼ਾਰੀ ਅਦਾਲਤ ਨੇ ਲਾਈ ਰੋਕ