ਮੌਨਸੂਨ ਸੈਸ਼ਨ ਦੀ ਕਾਰਵਾਈ ਦਾ ਅੱਜ ਚੌਥਾ ਦਿਨ ਹੈ। ਸੈਸ਼ਨ ਦਾ ਤੀਜਾ ਦਿਨ ਹੰਗਾਮਾ ਭਰਭੂਰ ਰਿਹਾ ਸੀ। ਜਿਸ ਤੋਂ ਬਾਅਦ ਅੱਜ ਸੰਚਾਰ ਮੰਤਰੀ ਦੇ ਹੱਥੋਂ ਕਾਗਜ਼ ਖੋਹਣ ਵਾਲੇ ਸੰਸਦ ਸ਼ਾਂਤਨ ਸੇਨ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਸੰਚਾਰ ਮੰਤਰੀ ਦੀ ਮੁਅੱਤਲੀ ਦਾ ਪ੍ਰਸਤਾਵ ਸਰਕਾਰ ਨੇ ਰੱਖਿਆ ਸੀ। ਇਸ ਸਮੇਂ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਮੌਨਸੂਨ ਸੈਸ਼ਨ ਦੌਰਾਨ ਹੁਣ ਤੱਕ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ ਹੈ। ਵੀਰਵਾਰ ਨੂੰ ਸਥਿਤੀ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਸੰਚਾਰ ਮੰਤਰੀ ਦੇ ਹੱਥੋਂ ਬਿਆਨ ਦੀ ਕਾਪੀ ਖੋਹ ਲਈ ਅਤੇ ਇਸ ਨੂੰ ਪਾੜ ਦਿੱਤਾ।
ਇਹ ਵੀ ਪੜ੍ਹੋ : ਖਤਮ ਹੋਈਆਂ ਕੈਪਟਨ ‘ਤੇ ਸਿੱਧੂ ਵਿਚਕਾਰ ਦੂਰੀਆਂ ! CM ਦੀ ਚਾਹ ਪਾਰਟੀ ‘ਚ ਪਹੁੰਚੇ ਨਵਜੋਤ ਸਿੰਘ ਸਿੱਧੂ
ਰਾਜ ਸਭਾ ਵਿੱਚ ਜਦੋਂ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ Pegasus ਜਾਸੂਸੀ ਮਾਮਲੇ ‘ਤੇ ਬਿਆਨ ਦੇਣ ਲਈ ਖੜੇ ਹੋਏ, ਤਾਂ ਟੀਐਮਸੀ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਉਨ੍ਹਾਂ ਦੇ ਹੱਥੋਂ ਬਿਆਨ ਪੱਤਰ ਖੋਹ ਕੇ ਪਾੜ ਦਿੱਤਾ ਸੀ ਅਤੇ ਇਸਨੂੰ ਡਿਪਟੀ ਸਪੀਕਰ ਵੱਲ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਅੱਗੇ ਚਲੇ ਗਏ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਇਹ ਵੀ ਦੇਖੋ : Sidhu ਦੀ ਤਾਜਪੋਸ਼ੀ ‘ਤੇ ਚੱਲੀ ਬੱਸ ਦਾ ਭਿਆਨਕ Accident , ਦੇਖੋ ਹੋਸ਼ ਉਡਾਉਂਦੀਆਂ ਤਸਵੀਰਾਂ !