ਮੌਨਸੂਨ ਸੈਸ਼ਨ ਦੌਰਾਨ ਹੁਣ ਤੱਕ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ ਹੈ। ਵੀਰਵਾਰ ਨੂੰ ਸਥਿਤੀ ਇਸ ਹੱਦ ਤੱਕ ਪਹੁੰਚ ਗਈ ਕਿ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਸੰਚਾਰ ਮੰਤਰੀ ਦੇ ਹੱਥੋਂ ਬਿਆਨ ਦੀ ਕਾਪੀ ਖੋਹ ਲਈ ਅਤੇ ਇਸ ਨੂੰ ਪਾੜ ਦਿੱਤਾ।
ਰਾਜ ਸਭਾ ਵਿੱਚ ਜਦੋਂ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ Pegasus ਜਾਸੂਸੀ ਮਾਮਲੇ ‘ਤੇ ਬਿਆਨ ਦੇਣ ਲਈ ਖੜੇ ਹੋਏ, ਤਾਂ ਟੀਐਮਸੀ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਉਨ੍ਹਾਂ ਦੇ ਹੱਥੋਂ ਬਿਆਨ ਪੱਤਰ ਖੋਹ ਕੇ ਪਾੜ ਦਿੱਤਾ ਅਤੇ ਇਸਨੂੰ ਡਿਪਟੀ ਸਪੀਕਰ ਵੱਲ ਸੁੱਟ ਦਿੱਤਾ। ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਅੱਗੇ ਚਲੇ ਗਏ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸ ਘਟਨਾ ਦੇ ਬਾਅਦ ਸਦਨ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਜੇਕਰ ਕਿਸੇ ਨੇ ਕਾੱਪੀ ਖੋਹ ਲਈ ਹੈ ਤਾਂ ਇਹ ਗਲਤ ਹੈ, ਜਦੋਂ ਇਹ ਘਟਨਾ ਵਾਪਰੀ ਤਾਂ ਮੈਂ ਇੱਥੇ ਨਹੀਂ ਸੀ। ਮੈਂ ਦੇਰ ਨਾਲ ਪਹੁੰਚਿਆ ਸੀ।
ਇਹ ਵੀ ਪੜ੍ਹੋ : ‘ਕਿਸਾਨਾਂ ਦੀ ਜ਼ਮੀਨ ਖੋਹ ਸਨਅਤਕਾਰਾਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ, ਕਿਸਾਨ ਪਿਕਨਿਕ ਨਹੀਂ ਮਨਾ ਰਹੇ, ਆਪਣੀ ਜਾਨ ਗੁਆ ਰਹੇ ਨੇ’ : ਭਗਵੰਤ ਮਾਨ
ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਪਰ ਸੂਤਰਾਂ ਅਨੁਸਾਰ ਇਹ ਮਾਮਲਾ ਇਥੇ ਨਹੀਂ ਰੁਕਿਆ। ਇਸ ਤੋਂ ਬਾਅਦ, ਭਾਜਪਾ ਦੇ ਸੰਸਦ ਮੈਂਬਰ ਅਤੇ ਟੀਐਮਸੀ ਦੇ ਸੰਸਦ ਮੈਂਬਰ ਇੱਕ ਦੂਜੇ ਦੇ ਸਾਹਮਣੇ ਆਏ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਮਾਰਸ਼ਲਾਂ ਦੀ ਮਦਦ ਲਈ ਗਈ। ਇਸ ਹੰਗਾਮੇ ਤੋਂ ਪਹਿਲਾਂ ਰਾਜ ਸਭਾ ਵਿੱਚ ਪੇਗਾਸਸ ਜਾਸੂਸੀ ਮਾਮਲੇ ਉੱਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਾਰੀਆਂ ਸਬੰਧਿਤ ਧਿਰਾਂ ਪਹਿਲਾਂ ਹੀ ਜਾਰੀ ਕੀਤੀ ਗਈ ਰਿਪੋਰਟ ਦਾ ਖੰਡਨ ਕਰ ਦਿੱਤਾ ਹੈ। ਮੈਂ ਸਾਰੇ ਮੈਂਬਰਾਂ ਨੂੰ ਵਿਸਥਾਰਤ ਰਿਪੋਰਟ ਪੜ੍ਹਨ ਦੀ ਬੇਨਤੀ ਕਰਦਾ ਹਾਂ।
ਇਹ ਵੀ ਦੇਖੋ : ਕੀ ਨਵਜੋਤ ਸਿੱਧੂ ਖੁਦ ਕੈਪਟਨ ਨੂੰ ਮਨਾਉਣ ਜਾਣਗੇ ਸਿਸਵਾਂ ਫਾਰਮ, ਸੁਣੋ ਸੁਖਜਿੰਦਰ ਰੰਧਾਵਾ ਤੋਂ ? ਕੀ ਕੈਪਟਨ ਤਾਜਪੋਸ਼ੀ…