Toolkit Case: ਮੌਸਮ ਦੀ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਮਾਮਲੇ ਵਿੱਚ ਕਈ ਜਾਣਕਾਰੀਆ ਸਾਹਮਣੇ ਆਈਆ ਹਨ। ਪੁਲਿਸ ਦੇ ਸੂਤਰਾਂ ਅਨੁਸਾਰ ਖਾਲਿਸਤਾਨੀ ਸਮਰਥਕ ਐਮ.ਧਾਲੀਵਾਲ ਦੀ ਨਜ਼ਦੀਕੀ ਕੈਨੇਡੀਅਨ ਨਿਵਾਸੀ ਅਨੀਤਾ ਲਾਲ ਵੀ ਟੂਲਕਿਟ ਮਾਮਲੇ ਵਿੱਚ ਇੱਕ ਅਹਿਮ ਪਾਤਰ ਹੈ। ਅਨੀਤਾ ਲਾਲ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਫਾਊਂਡਰ ਅਤੇ ਪੋਇਟਿਕ ਜਸਟਿਸ ਫਾਉਂਡੇਸ਼ਨ ਦੀ ਸਹਿ-ਸੰਸਥਾਪਕ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅਨੀਤਾ ਲਾਲ ਵੀ ਟੂਲਕਿੱਟ ਤਿਆਰ ਕਰਨ ਵਿਚ ਸ਼ਾਮਲ ਸੀ।
ਪੁਲਿਸ ਦਾ ਕਹਿਣਾ ਹੈ ਕਿ ਜ਼ੂਮ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ਨੇ ਆਪਣੀ ਪਹਿਚਾਣ ਲਕੋ ਲਈ ਸੀ ਜਾਂ ਕੁਝ ਹੋਰ ਆਈ ਡੀ ਬਣਾ ਰੱਖੀ ਸੀ, ਤਾਂ ਜੋ ਉਨ੍ਹਾਂ ਨੂੰ ਪਹਿਚਾਣਿਆ ਨਾ ਜਾ ਸਕੇ। ਕਨੇਡਾ ਵਿੱਚ ਰਹਿਣ ਵਾਲੀ ਪੁਨੀਤ ਨਾਮ ਦੀ ਔਰਤ ਅਤੇ ਨਿਕਿਤਾ ਪਹਿਲੀ ਵਾਰ ਇੰਸਟਾਗ੍ਰਾਮ ਚੈਟ ‘ਤੇ ਪ੍ਰੋਟੌਨ ਮੇਲ ਰਾਹੀਂ ਮਿਲੇ ਸੀ। 6 ਦਸੰਬਰ ਨੂੰ ਬਣਾਏ ਗਏ ਇਸ ਗਰੋਪ ਦਾ ਨਾਮ ਇੰਟਰਨੈਸ਼ਨਲ ਫਾਰਮਰ ਸਟ੍ਰਾਈਕ ਰੱਖਿਆ ਗਿਆ ਸੀ।
ਇਹ ਵੀ ਦੇਖੋ: ਇਹਨਾਂ ਕਿਸਾਨ ਆਗੂਆਂ ਨੇ ਕੀਤੀਆਂ ਅਜਿਹੀਆਂ ਗੱਲਾਂ ਜੋ ਕਰ ਦੇਣਗੀਆਂ ਤੁਹਾਨੂੰ ਸੋਚਣ ‘ਤੇ ਮਜਬੂਰ