Tractor rally lookout notice : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 64 ਵੇਂ ਦਿਨ ਵੀ ਜਾਰੀ ਹੈ। ਪਰ 26 ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਦੌਰਾਨ ਦਿੱਲੀ ‘ਚ ਕੁੱਝ ਜਗ੍ਹਾ ਹੋਏ ਹੰਗਾਮੇ ਦੇ ਬਾਅਦ ਹੁਣ ਦਿੱਲੀ ਪੁਲਿਸ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਇਹ ਖ਼ਬਰਾਂ ਮਿਲ ਰਹੀਆਂ ਹਨ ਕਿ ਗ੍ਰਹਿ ਮੰਤਰਾਲਾ ਹੁਣ ਹੰਗਾਮਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਿਹਾ ਹੈ। ਇਸ ਸਬੰਧ ਵਿੱਚ ਦਿੱਲੀ ਪੁਲਿਸ ਜਲਦੀ ਹੀ ਕਿਸਾਨ ਨੇਤਾਵਾਂ ਖਿਲਾਫ ਜਲਦੀ ਲੁਕ ਆਊਟ ਨੋਟਿਸ ਜਾਰੀ ਕਰੇਗੀ। ਲੁਕ ਆਊਟ ਨੋਟਿਸ ਤੋਂ ਬਾਅਦ ਇਨ੍ਹਾਂ ਆਗੂਆਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣਗੇ। ਦਿੱਲੀ ਪੁਲਿਸ ਨੇ ਹੰਗਾਮੇ ਲਈ 37 ਆਗੂਆਂ ਨੂੰ ਜ਼ਿੰਮੇਵਾਰ ਮੰਨਦਿਆਂ ਉਨ੍ਹਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇੰਨਾ ਹੀ ਨਹੀਂ, ਦਿੱਲੀ ਪੁਲਿਸ ਨੇ 20 ਤੋਂ ਵੱਧ ਕਿਸਾਨ ਨੇਤਾਵਾਂ ਨੂੰ ਨੋਟਿਸ ਵੀ ਦਿੱਤੇ ਹਨ, ਜਿਨ੍ਹਾਂ ਵਿੱਚ ਯੋਗੇਂਦਰ ਯਾਦਵ, ਬਲਦੇਵ ਸਿੰਘ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਦੇ ਨਾਮ ਸ਼ਾਮਿਲ ਹਨ।
ਉਨ੍ਹਾਂ ਨੇ ਤਿੰਨ ਦਿਨਾਂ ਵਿੱਚ ਇਨ੍ਹਾਂ ਸਾਰੇ ਨੇਤਾਵਾਂ ਤੋਂ ਜਵਾਬ ਮੰਗੇ ਹਨ, ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਮਝੌਤੇ ਤੋਂ ਬਾਅਦ ਸਾਰੇ ਨਿਯਮ ਤੋੜੇ ਸਨ। ਨੋਟਿਸ ਵਿੱਚ ਇਨ੍ਹਾਂ ਨੇਤਾਵਾਂ ਨੂੰ ਪੁੱਛਿਆ ਗਿਆ ਹੈ ਕਿ ਤੁਹਾਡੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਜੇਕਰ ਕਿਸਾਨ ਨੇਤਾ ਵਾਅਦਾ ਨਾ ਤੋੜਦੇ ਤਾ ਹੰਗਾਮਾ ਨਹੀਂ ਹੋਣਾ ਸੀ। ਇਸੇ ਲਈ ਉਨ੍ਹਾਂ ਖ਼ਿਲਾਫ਼ ਕਾਤਲਾਨਾ ਹਮਲਾ, ਲੁੱਟਾਂ-ਖੋਹਾਂ, ਸਰਕਾਰੀ ਕੰਮ ਵਿੱਚ ਰੁਕਾਵਟ, ਅਪਰਾਧਿਕ ਸਾਜ਼ਿਸ਼ ਅਤੇ ਦੰਗੇ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਾਕੇਸ਼ ਟਿਕੈਤ ਖਿਲਾਫ ਦਿੱਲੀ ਦੇ ਗਾਜੀਪੁਰ ਥਾਣੇ ਵਿੱਚ ਦਰਜ ਕੇਸ ਵਿੱਚ ਜਾਨ ਤੋਂ ਮਾਰਨ ਦੀ ਸਾਜਿਸ਼ ਦੀ ਧਾਰਾ 307 ਵੀ ਸ਼ਾਮਿਲ ਕੀਤੀ ਗਈ ਹੈ।
ਇਹ ਵੀ ਦੇਖੋ : ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਮਗਰੋਂ ਸੁਣੋ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…